January 28, 2012 admin

ਕੈ: ਅਮਰਿੰਦਰ ਸਿੰਘ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ-ਬਾਵਾ

ਨਵਜੋਤ ਸਿੱਧੂ ਆਪਣੀ ਜੁਬਾਨ ਨੂੰ ਲਗਾਮ ਦੇਵੇ
ਲੁਧਿਆਣਾ : ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਇਹ ਵਿਚਾਰ ਅੱਜ ਲੁਧਿਆਣਾ ਵਿਖੇ ਵੱਖ ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਚੋਣ ਪ੍ਰਚਾਰ ਕਮੇਟੀ ਲੁਧਿਆਣਾ ਅਤੇ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਨੇ ਪੇਸ਼ ਕੀਤੇ।
ਸ੍ਰੀ ਬਾਵਾ ਨੇ ਕਿਹਾ ਕਿ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੇ ਹਮੇਸ਼ਾ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਹਨਾਂ ਕਿਹਾ ਕਿ ਕੈ: ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੌਰਾਨ ਵਿਧਾਨ ਸਭਾ ਵਿਚ ਪੰਜਾਬ ਦੇ ਪਾਣੀਆਂ ਸਬੰਧੀ ਫੈਸਲਾ ਲੈ ਕੇ, ਮੰਡੀਆਂ ‘ਚੋ ਕਿਸਾਨਾਂ ਦੀਆਂ ਫਸਲਾਂ ਨੂੰ ਸਮੇ ਸਿਰ ਚੱਕ ਕੇ ਅਤੇ ਮੈਗਾਪ੍ਰੋਜੈਕਟ ਲਿਆ ਕੇ ਹਰ ਵਰਗ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜਦਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਸਮੇ ਦੋਰਾਨ ਹਰ ਵਰਗ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ, ਲਾਅ ਐਡ ਆਰਡਰ ਦੀ ਸਥਿਤੀ ਚਿੰਤਾ ਜਨਕ ਰਹੀ, ਕਿਸਾਨ ਮੰਡੀਆਂ ‘ਚ ਰੁਲਿਆ, ਕਿਸਾਨਾਂ ਅਤੇ ਐਨ.ਆਰ.ਆਈ ਦੀਆਂ ਜਮੀਨਾਂ ਉਤੇ ਧੱਕੇ ਨਾਲ ਕਬਜੇ ਕੀਤੇ, ਉਦਯੋਗਪਤੀ ਪੰਜਾਬ ਛੱਡ ਕੇ ਦੂਜੇ ਰਾਜਾਂ ਨੂੰ ਤਜੀਹ ਦੇਣ ਲੱਗੇ, ਨੌਕਰੀਆਂ ਮੰਗਣ ਵਾਲੇ ਯੂਥ ਨੂੰ ਪੁਲਿਸ ਦੇ ਨਾਲ ਜੱਥੇਦਾਰਾਂ ਨੇ ਕੁੱਟਿਆ ਤੇ ਅੱਜ ਉਹ ਕਿਸ ਮੂੰਹ ਨਾਲ ਅੱਜ ਵੋਟਾਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਹੁਣ ਤਾਂ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਕੈ: ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇਖਣ ਲਈ ਉਤਾਵਲੇ ਬੈਠੇ ਹਨ।
ਸ੍ਰੀ ਬਾਵਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਖਿਲਾਫ ਨਵਜੋਤ ਸਿੱਧੂ ਨੇ ਅਪ-ਸ਼ਬਦ ਵਰਤ ਕੇ ਆਪਣੀ ਸੌੜੀ ਸੋਚ ਅਤੇ ਘਟੀਆਂ ਹੈਸੀਅਤ ਦਾ ਪ੍ਰਗਟਾਵਾ ਕੀਤਾ ਹੈ, ਜਿਸ ਦੀ ਹਰ ਭਾਰਤੀ ਨਿੰਦਿਆ ਕਰਦਾ ਹੈ। ਉਹਨਾਂ  ਕਿਹਾ ਕਿ ਭਾਜਪਾ ਨੇਤਾ ਨਵਜੋਤ ਸਿੱਧੂ ਆਪਣੀ ਜੁਬਾਨ ਨੂੰ ਲਗਾਮ ਦੇਵੇ। ਉਹਨਾਂ ਕਿਹਾ ਕਿ ਪ੍ਰਸਿੱਧ ਅਰਥ ਸ਼ਾਸ਼ਤਰੀ ਡਾਂ ਮਨਮੋਹਨ ਸਿੰਘ ਇੱਕ ਦੂਰ ਅੰਦੇਸ਼ੀ ਸੋਚ ਦੇ ਮਾਲਕ ਨੇ ਪ੍ਰਮਾਤਮਾ ਦੇ ਭੈਅ ਅਤੇ ਭੌਅ ਵਿਚ ਰਹਿ ਕੇ ਦੇਸ਼ ਦੀ ਸੇਵਾ ਕਰਦਿਆਂ ਦੁਨੀਆਂ ਵਿਚ ਭਾਰਤ ਨੂੰ ਪ੍ਰਮੁੱਖ ਦੇਸ਼ਾਂ ਦੀ ਕਤਾਰ ਵਿਚ ਖੜਾ ਕਰਕੇ ਸਮੂਹ ਪੰਜਾਬੀਆਂ ਦਾ ਸਿਰ ਉਚਾ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸ: ਸਿੱਧੂ ਵਿਚ ਜਰਾ ਵੀ ਸਚਾਈ ਹੈ ਤਾਂ ਉਹ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੋ ਜਨਤਕ ਤੌਰ ਤੇ ਮੁਆਫੀ ਮੰਗੇ। ਉਹਨਾਂ ਕਿਹਾ ਕਿ ਅਜਿਹੇ ਗੈਰ ਜਿੰਮੇਵਾਰ ਲੋਕਾਂ ਦਾ ਸਮਾਜ ਦੇ ਲੋਕ ਬਾਈਕਾਟ ਕਰਨ।

Translate »