January 28, 2012 admin

ਜ਼ਿਲ•ਾ ਮੈਜਿਸਟਰੇਟ ਅੰਮ੍ਰਿਤਸਰ ਵੱਲੋਂ 28 ਜਨਵਰੀ ਸ਼ਾਮ 5 ਤੋਂ 30 ਜਨਵਰੀ ਸ਼ਾਮ 5 ਤੱਕ ਡਰਾਈ ਡੇ ਘੋਸ਼ਿਤ

ਅੰਮ੍ਰਿਤਸਰ, 28 ਜਨਵਰੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ•ਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਵੱਲੋਂ ਜ਼ਿਲ•ਾ ਅੰਮ੍ਰਿਤਸਰ ਵਿੱਚ  28 ਜਨਵਰੀ ਸ਼ਾਮ 5 ਤੋਂ 30 ਜਨਵਰੀ ਸ਼ਾਮ 5 ਤੱਕ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਪਾਬੰਧੀ ਦੇ ਹੁਕਮ ਜਾਰੀ ਕਰਦਿਆਂ ਜ਼ਿਲ•ਾ ਮੈਜਿਸਟਰੇਟ ਨੇ ਡਰਾਈ ਡੇ ਦੌਰਾਨ ਕਿਸੇ ਵੀ ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ ਜਾਂ ਕਿਸੇ ਹੋਰ ਜਨਤਕ ਥਾਵਾਂ ‘ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ ਅਤੇ ਸਟੋਰ ਕਰਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਨ ‘ਤੇ ਪੂਰਨ ਪਾਬੰਧੀ ਲਗਾਈ ਹੈ। ਇਸ ਤੋਂ ਇਲਾਵਾ ਜ਼ਿਲ•ਾ ਮੈਜਿਸਟਰੇਟ ਵੱਲੋਂ ਵੋਟਾਂ ਦੀ ਗਿਣਤੀ ਵਾਲੇ ਦਿਨ 6 ਮਾਰਚ 2012 ਨੂੰ ਵੀ ਜ਼ਿਲ•ਾ ਅੰਮ੍ਰਿਤਸਰ ਵਿੱਚ  ਡਰਾਈ ਡੇ ਘੋਸ਼ਿਤ ਕੀਤਾ ਹੈ। ਜ਼ਿਲ•ਾ ਮੈਜਿਸਟਰੇਟ ਨੇ ਪਾਬੰਧੀ ਦੇ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।

Translate »