ਹਰ ਕਿਸਮ ਦੇ ਖੁੱਲੇਆਮ ਚੋਣ ਪ੍ਰਚਾਰ ‘ਤੇ ਪਾਬੰਦੀ
ਫਿਰੋਜ਼ਪੁਰ , 28 ਜਨਵਰੀ -ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫ਼ਸਰ ਡਾਂ.ਐਸ ਕਰੂਣਾ ਰਾਜੂ ਨੇ ਅੱਜ ਜ਼ਿਲ•ਾ ਫਿਰੋਜ਼ਪੁਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਅਤੇ ਹਰ ਵਰਗ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਕਿਸੇ ਵੀ ਤਰ•ਾਂ ਦਾ ਧੰਨ, ਨਸ਼ੇ ਅਤੇ ਗੈਰ-ਕਾਨੂੰਨੀ ਵਸਤਾਂ ਦਾ ਲੈਣ-ਦੇਣ ਨਾ ਕਰਨ। ਡਾ ਰਾਜੂ ਨੇ ਹਦਾਇਤ ਕਰਦਿਆਂ ਕਿਹਾ ਕਿ ਵੋਟਰਾਂ ਨੂੰ ਰਿਸ਼ਵਤ ਦੇਣੀ, ਧਮਕਾਉਣਾ, ਦਬਾਅ ਪਾਉਣਾ, ਵੋਟਾਂ ਪੈਣ ਤੋਂ ਪੂਰੇ 48 ਘੰਟੇ ਪਹਿਲਾਂ ਜਨਤਕ ਮੀਟਿੰਗਾਂ ਕਰਨੀਆਂ ਅਤੇ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੀ ਢੋਆ-ਢੁਆਈ ਕਰਨ ਦੀ ਵੀ ਸਖ਼ਤ ਮਨਾਹੀ ਹੈ। ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਦੇ 200 ਮੀਟਰ ਦੇ ਦਾਇਰੇ ਅੰਦਰ ਉਮੀਦਵਾਰਾਂ ਦੇ ਸਮਰਥਕ ਸਿਰਫ਼ ਦੋ ਕੁਰਸੀਆਂ ਅਤੇ ਇਕ ਮੇਜ ਲਗਾ ਸਕਦੇ ਹਨ ਅਤੇ ਸਿਰਫ਼ ਪਾਣੀ ਦਾ ਪ੍ਰਬੰਧ ਕਰ ਸਕਦੇ ਹਨ। ਚਾਹ ਜਾਂ ਹੋਰ ਕਿਸੇ ਵੀ ਤਰ•ਾਂ ਦਾ ਪ੍ਰਬੰਧ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ। ਸਿਆਸੀ ਪਾਰਟੀਆਂ ਦੇ ਪੋਲਿੰਗ ਬੂਥਾਂ ‘ਤੇ ਸ਼ਰਾਰਤੀ ਅਨਸਰਾਂ ਦੀ ਤਾਇਨਾਤੀ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਪੋਲਿੰਗ ਬੂਥ ‘ਤੇ ਪਾਰਟੀ ਵਲੋਂ ਬੈਠਣ ਲਈ ਨਾਮਜ਼ਦ ਵਿਅਕਤੀ ਉਸ ਪੋਲਿੰਗ ਬੂਥ ਦਾ ਵੋਟਰ ਹੋਣਾ ਚਾਹੀਦਾ ਹੈ ਤੇ ਉਹ ਆਪਣਾ ਬਿਜਲਈ ਫੋਟੋ ਸ਼ਨਾਖਤੀ ਕਾਰਡ ਮੰਗਣ ‘ਤੇ ਆਬਜ਼ਰਵਰ ਜਾਂ ਸੈਕਟਰ ਮੈਜਿਸਟ੍ਰੇਟ ਨੂੰ ਦਿਖਾਏਗਾ।
28 ਜਨਵਰੀ ਦੀ ਸ਼ਾਮ 5 ਵਜੇ ਤੋਂ ਬਾਅਦ ਕੋਈ ਵੀ ਪਾਰਟੀ ਆਪਣਾ ਜਨਤਕ ਚੋਣ ਪ੍ਰਚਾਰ ਨਹੀਂ ਕਰ ਸਕੇਗੀ। ਕਿਸੇ ਵੀ ਤਰ•ਾਂ ਦਾ ਚੋਣ ਪ੍ਰਚਾਰ ਹੁਣ ਖੁੱਲੇਆਮ ਕਰਨ ਦੀ ਪਾਬੰਦੀ ਲਾਗੂ ਹੋ ਗਈ ਹੈ। ਇਸਦੀ ਪਾਲਣਾ ਵੀ ਪ੍ਰਮੁੱਖਤਾ ਨਾਲ ਕੀਤੀ ਜਾਵੇ। ਉਨ•ਾਂ ਕਿਹਾ ਕਿ ਹਰੇਕ ਵਿਅਕਤੀ ਦੇ ਸ਼ਾਂਤੀਪੂਰਨ ਤੇ ਨਿਰਵਿਘਨ ਪੂਰਵਕ ਜ਼ਿੰਦਗੀ ਜਿਉਣ ਦੇ ਅਧਿਕਾਰ ਦੀ ਕਦਰ ਕੀਤੀ ਜਾਵੇ। ਸਿਆਸੀ ਸੁਝਾਅ ਤੇ ਗਤੀਵਿਧੀਆਂ ਤੋਂ ਨਿਰਾਸ਼ਾ ਜਤਾਉਣ ਲਈ ਕਿਸੇ ਵੀ ਵਿਅਕਤੀ ਦੇ ਵਿਚਾਰਾਂ ਅਤੇ ਗਤੀਵਿਧੀਆਂ ਵਿਰੁੱਧ ਉਸਦੇ ਘਰ ਦੇ ਸਾਹਮਣੇ ਪ੍ਰਦਰਸ਼ਨ ਤੇ ਧਰਨਿਆਂ ਦਾ ਸਹਾਰਾ ਵੀ ਨਹੀਂ ਲਿਆ ਜਾ ਸਕਦਾ। ਇਸ ਤੋਂ ਇਲਾਵਾ ਕੋਈ ਵੀ ਪਾਰਟੀ ਜਾਂ ਉਮੀਦਵਾਰ ਦੇ ਵਰਕਰਾਂ ਨੂੰ ਕਿਸੇ ਵਿਅਕਤੀ ਦੀ ਆਗਿਆ ਬਿਨ•ਾਂ ਉਸਦੀ ਜ਼ਮੀਨ, ਇਮਾਰਤ ਜਾਂ ਕੰਧ ਉਤੇ ਝੰਡੇ, ਬੈਨਰ, ਨੋਟਿਸ ਚਿਪਕਾਉਣ, ਨਾਹਰੇ ਲਿਖਣ ਦੀ ਆਗਿਆ ਨਹੀਂ ਹੋਵੇਗੀ। ਪੋਲਿੰਗ ਬੂਥ ਜਾਂ ਸਟੇਸ਼ਨ ਦੇ ਨੇੜੇ ਪੋਸਟਰ ਝੰਡੇ ਜਾਂ ਕੋਈ ਹੋਰ ਪ੍ਰਚਾਰਕ ਸਮੱਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ•ਾਂ ਅੱਗੇ ਦੱਸਿਆ ਕਿ ‘ਡ੍ਰ੍ਰਾਈ ਡੇ’ ਐਲਾਨਣ ਸਬੰਧੀ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਇਸਦੇ ਐਲਾਨ ਪਿੱਛੋਂ ਕਿਸੇ ਠੇਕੇ , ਹੋਟਲ, ਅਹਾਤੇ ਆਦਿ ‘ਚ ਸ਼ਰਾਬ ਨਾ ਵੇਚੀ ਤੇ ਨਾ ਹੀ ਪਿਆਈ ਜਾ ਸਕੇਗੀ। ਉਨ•ਾਂ ਕਿਹਾ ਕਿ ਕਿਸੇ ਥਾਂ ਦੁਬਾਰਾ ਵੋਟਾਂ ਪੈਣ ਵਾਲੇ ਦਿਨ ਵੀ ਡ੍ਰਾਈ ਡੇ ਹੋਵੇਗਾ। ਇਸ ਸਮੇਂ ਦੌਰਾਨ ਕਿਸੇ ਗੈਰ ਅਧਿਕਾਰਤ ਥਾਂ ‘ਤੇ ਸ਼ਰਾਬ ਸਟੋਰ ਕਰਨ ‘ਤੇ ਸਖਤ ਪਾਬੰਦੀ ਹੈ। ਜ਼ਿਕਰਯੋਗ ਹੈ ਕਿ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਤੇ ਅਮਨ ਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 (1) ਅਧੀਨ 28 ਜਨਵਰੀ ਸ਼ਾਮ 5.00 ਵਜੇ ਤੋਂ ਲੈ ਕੇ 30 ਜਨਵਰੀ ਸ਼ਾਮ 5.00 ਵਜੇ ਤੱਕ ਅਤੇ 6 ਮਾਰਚ, 2012 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ (ਕੁੱਲ ਚਾਰ ਦਿਨ) ਜ਼ਿਲ•ਾ ਫਿਰੋਜ਼ਪੁਰ ਦੀ ਹੱਦ ਅੰਦਰ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ। ਇਹਨਾਂ ਹੁਕਮਾ ਤਹਿਤ ਕਿਸੇ ਵੀ ਸ਼ਰਾਬ ਦੇ ਠੇਕਿਆਂ, ਹੋਟਲਾਂ, ਰੈਸਟੋਰੈਟਾਂ, ਕਲੱਬਾਂ ਅਤੇ ਮੈਰਿਜ਼ ਪੈਲੇਸਾਂ ਵਿਖੇ ਸ਼ਰਾਬ ਵੇਚਣ ਅਤੇ ਵਰਤਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਹੋਵੇਗੀ। ਇਸੇ ਤਰ•ਾਂ ਧਾਰਾ 144 ਦੇ ਤਹਿਤ ਚਾਰ ਜਾਂ ਇਸ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਕੋਈ ਮੀਟਿੰਗ ਕਰਨ ਦੇ ਪਹਿਲਾਂ ਹੀ ਪਾਬੰਦੀ ਹੁਕਮ ਜਾਰੀ ਕੀਤੇ ਹੋਏ ਹਨ।
ਉਨ•ਾਂ ਕਿਹਾ ਕਿ ਗੈਰਹਾਜ਼ਰ, ਤਬਦੀਲ ਹੋਏ ਤੇ ਡੁਪਲੀਕੇਟ ਵੋਟਰਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਹਰ ਪ੍ਰ੍ਰੀਜ਼ਾਈਡਿੰਗ ਅਫਸਰ ਨੂੰ ਇਨ•ਾਂ ਤਿੰਨਾਂ ਸ਼੍ਰੇਣੀਆਂ ਦੇ ਵੋਟਰਾਂ ਦੀਆਂ ਸੂਚੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਨ•ਾਂ ਸੂਚੀਆਂ ‘ਚ ਸ਼ਾਮਿਲ ਕੋਈ ਵੀ ਵੋਟਰ ਜੇਕਰ ਵੋਟ ਲਈ ਆਉਂਦਾ ਹੈ ਤਾਂ ਉਸਨੂੰ ਆਪਣਾ ਬਿਜਲਈ ਫੋਟੋ ਸ਼ਨਾਖਤੀ ਕਾਰਡ ਜਾਂ ਫੋਟੋ ਵਾਲਾ ਕੋਈ ਹੋਰ ਸ਼ਨਾਖਤੀ ਦਸਤਾਵੇਜ਼ ਦਿਖਾਉਣਾ ਪਵੇਗਾ, ਜਿਸਦੀ ਕਿ ਪ੍ਰੀਜਾਈਡਿੰਗ ਅਫਸਰ ਖੁਦ ਜਾਂਚ ਕਰੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਅਜਿਹੇ ਵੋਟਰਾਂ ਨੂੰ ਭਾਵੇਂ ਕਿ ਉਹ ਪੜਿ•ਆ ਲਿਖਿਆ ਜਾਂ ਅਨਪੜ• ਹੋਵੇ ਫਾਰਮ 17 ਏ ‘ਚ ਆਪਣੇ ਦਸਤਖਤ ਕਰਨ ਦੇ ਨਾਲ-ਨਾਲ ਅੰਗੂਠਾ ਵੀ Ñਲਾਉਣਾ ਪਵੇਗਾ।