January 28, 2012 admin

ਪੰਜਾਬ ਭਰ ਵਿੱਚ ਪੈਟਰੋਲ ਪੰਪਾਂ ਨੂੰ ਲੁੱਟਣ ਦੀਆਂ 40 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਤੋਂ ਵੱਡੀ ਮਾਤਰਾ ਵਿੱਚ ਲੁਟ ਦਾ ਸਮਾਨ ਬਰਾਮਦ- ਐਸ ਐਸ ਪੀ

ਫਤਹਿਗੜ੍ਹ ਸਾਹਿਬ,  28 ਜਨਵਰੀ:  ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਬੇਨਕਾਬ ਕੀਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪੈਟਰੋਲ ਪੰਪਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਮੈਂਬਰੀ ਅੰਤਰਰਾਜੀ ਗਿਰੋਹ ਤੋਂ ਇੱਕ ਸਵਿਫਟ ਕਾਰ, ਲੈਪਟਾਪ, ਚੋਰੀ ਕੀਤਾ ਵੱਡੀ ਮਾਤਰਾ ਵਿੱਚ ਮੋਬਆਇਲ, ਕੰਪਿਊਟਰ ਮਾਨੀਟਰ ਅਤੇ ਸੀ ਸੀ ਟੀ ਵੀ ਕੈਮਰਿਆਂ ਦੇ ਰਿਕਾਰਡਰ ਸਮੇਤ ਵੱਡੀ ਮਾਤਰਾ ਵਿੱਚ ਲੁੱਟ ਦਾ ਸਮਾਨ ਬਰਾਮਦ ਕੀਤਾ ਹੈ।
         ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਐਸ ਐਸ ਪੀ ਸ਼੍ਰੀ ਬੀ ਐਲ ਮੀਣਾ ਨੇ ਇਸ ਸਬੰਧੀ ਸੀ ਆਈ ਏ ਸਰਹਿੰਦ ਵਿੱਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ 6 ਮੈਂਬਰੀ ਗਿਰੋਹ ਨੇ ਪੰਜਾਬ ਦੇ 12 ਜ਼ਿਲਿਆਂ ਵਿੱਚ 40 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਬੀਤੇ ਦਿਨੀ ਐਸ ਪੀ ਡੀ ਫਤਹਿਗੜ੍ਹ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੀ ਆਈ ਏ  ਸਰਹਿੰਦ ਦੇ ਇੰਚਾਰਜ ਸ਼੍ਰੀ ਬਿਕਰਮਜੀਤ ਸਿੰਘ ਬਰਾੜ ਨੇ ਇਸ ਗਿਰੋਹ ਦੇ 4 ਮੈਂਬਰਾ ਸੁਖਦੀਪ ਸਿੰਘ ਅਤੇ ਕੁਲਦੀਪ ਸਿੰਘ  ਵਾਸੀ  ਨਿਊ ਰਣਜੀਤਪੁਰਾ ਛੇਹਰਟਾ ਅੰਮ੍ਰਿਤਸਰ, ਰਣਦੀਪ ਸਿੰਘ ਅਤੇ ਜਗਜੀਤ ਸਿੰਘ ਵਾਸੀ ਪਿੰਡ ਰਾਮਪੁਰ ਜਿਲ੍ਹਾ ਅੰਮ੍ਰਿਤਸਰ ਨੂੰ ਬੀਤੇ ਦਿਨੀ 7 ਪਿਸਤੋਲਾਂ, 3 ਚੋਰੀ ਦੀਆਂ ਕਾਰਾਂ, ਖਮਾਣੋਂ ਪੈਟਰੋਲ ਪੰਪ ਤੋਂ ਖੋਹਿਆ ਗਿਆ ਮੋਬਾਇਲ ਫੋਨ ਅਤੇ ਵੱਡੀ ਮਾਤਰਾ ਵਿੱਚ ਗੋਲੀ ਸਿੱਕੇ ਸਮੇਤ ਗਿਰਫਤਾਰ ਕੀਤਾ ਸੀ ਅਤੇ ਪੁਲਿਸ ਰਿਮਾਂਡ ਦੌਰਾਨ ਇਹਨਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਚੋਰੀ ਦਾ ਹੋਰ ਸਮਾਨ ਵੱਡੀ ਮਾਤਰਾ ਵਿੱਚ ਬਰਾਮਦ ਕੀਤਾ ਸੀ। ਐਸ ਐਸ ਪੀ ਨੇ ਦੱਸਿਆ ਕਿ ਹੁਣ ਇਹਨਾਂ ਤੋਂ ਇੱਕ ਸਵਿਫਟ ਕਾਰ ਨੰਬਰ ਪੀ ਬੀ 02 ਬੀ ਡੀ-3004 ਜਿਸ ਨਾਲ ਇਹਨਾਂ ਨੇ 5 ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਗੁੱਜਰਾਂਵਾਲਾ ਜਿਊਲਰ ਜਲੰਧਰ ਤੋਂ ਖੋਹਿਆ ਗਿਆ ਲੈਪਟਾਪ, ਖੋਹੀ ਗਈ ਇਨੋਵਾ ਕਾਰ ਵਿੱਚੋਂ ਉਤਾਰੀ ਗਈ ਵੀ ਸੀ ਡੀ, 3 ਹੈਡਰੈਸਟ ਐਲ ਸੀ ਡੀ ਸਕਰੀਨਾਂ, ਪੈਟਰੋਲ ਪੰਪਾਂ ਤੋਂ ਲੁਟਿਆ ਗਿਆ 140 ਲੀਟਰ ਮੋਬਆਇਲ ਅਤੇ ਸੀ ਸੀ ਟੀ ਵੀ ਕੈਮਰਿਆਂ ਨੂੰ ਅਪਰੇਟ ਕਰਨ ਵਾਲਾ ਸਿਸਟਮ ਬਰਾਮਦ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਗਿਰੋਹ ਦੇ 2 ਭਗੋੜੇ ਮੈਂਬਰਾਂ ਅਨੂਪਇੰਦਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਵਾਸੀ ਮੁਰਾਦਾਬਾਦ ਉੱਤਰ ਪ੍ਰਦੇਸ਼ ਨੂੰ ਗਿਰਫਤਾਰ ਕਰਨ ਲਈ ਵੱਡੀ ਪੱਧਰ ‘ਤੇ ਛਾਪਾਮਾਰੀ ਮੁਹਿੰਮ ਜਾਰੀ ਹੈ। ਸ਼੍ਰੀ ਮੀਣਾ ਨੇ ਦੱਸਿਆ ਕਿ ਇਸ ਗਿਰੋਹ ਦੇ ਕਾਬੂ ਆਉਣ ਨਾਲ ਪੰਜਾਬ ਵਿੱਚ ਪੈਟਰੋਲ ਪੰਪਾਂ ਨੂੰ ਲੁਟਣ ਦੀਆਂ ਵਾਰਦਾਤਾਂ ਵਿੱਚ ਠੱਲ ਪਵੇਗੀ।
         ਅੱਜ ਦੇ ਪੱਤਰਕਾਰ ਸੰਮੇਲਨ ਮੌਕੇ ਐਸ ਪੀ ਡੀ ਸ਼੍ਰੀ ਗੁਰਪ੍ਰੀਤ ਸਿੰਘ ਅਤੇ ਸੀ ਆਈ ਏ  ਸਰਹਿੰਦ ਦੇ ਇੰਚਾਰਜ ਸ਼੍ਰੀ ਬਿਕਰਮਜੀਤ ਸਿੰਘ ਬਰਾੜ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਹਾਜਰ ਸਨ।

Translate »