ਲੁਧਿਆਣਾ, 29 ਜਨਵਰੀ : ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਜ਼ਿਲ•ੇ ਵਿੱਚ ਪੈਂਦੇ 14 ਵਿਧਾਨ ਸਭਾ ਹਲਕਿਆਂ ਵਿੱਚ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 2262 ਪੋਲਿੰਗ ਬੂਥਾਂ ਤੇ ਵੋਟਾਂ ਪਵਾਉਣ ਲਈ ਪੋਲਿੰਗ ਪਾਰਟੀਆਂ ਪਹੁੰਚ ਚੁੱਕੀਆਂ ਹਨ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ•ਨ ਲਈ 15 ਹਜਾਰ ਅਧਿਕਾਰੀ ਤੇ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ । ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਕੁਲ 21 ਲੱਖ 35 ਹਜਾਰ 853 ਵੋਟਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਵੋਟ ਪਾ ਸਕਣਗੇ, ਜਿਨ•ਾਂ ਵਿੱਚ 11 ਲੱਖ 40 ਹਜਾਰ 892 ਮਰਦ ਅਤੇ 9 ਲੱਖ 94 ਹਜਾਰ 961 ਔਰਤਾਂ ਸ਼ਾਮਲ ਹਨ। ਉਨ•ਾਂ ਜ਼ਿਲ•ੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਵੋਟ ਜਰੂਰ ਪਾਉਣ ਕਿਉਂਕਿ ਭਾਰਤ ਦੇ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਹਰੇਕ ਵੋਟਰ ਦੀ ਬਹੁਤ ਅਹਿਮੀਅਤ ਹੈ । ਉਨ•ਾਂ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਵਾਸਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ।
ਸ੍ਰੀ ਤਿਵਾੜੀ ਨੇ ਦੱਸਿਆ ਕਿ 57-ਖੰਨਾ ਵਿਧਾਨ ਸਭਾ ਹਲਕੇ ਵਿੱਚ ਇੱਕ ਲੱਖ 44 ਹਜਾਰ 858, 58-ਸਮਰਾਲਾ ਹਲਕੇ ਵਿੱਚ ਇੱਕ ਲੱਖ 50 ਹਜਾਰ 978, 59-ਸਾਹਨੇਵਾਲ ਹਲਕੇ ਵਿੱਚ ਇੱਕ ਲੱਖ 69 ਹਜਾਰ 271, 60-ਲੁਧਿਆਣਾ ਪੂਰਬੀ ਹਲਕੇ ਵਿੱਚ ਇੱਕ ਲੱਖ 49 ਹਜਾਰ 566, 61-ਲੁਧਿਆਣਾ ਦੱਖਣੀ ਹਲਕੇ ਵਿੱਚ ਇੱਕ ਲੱਖ 28 ਹਜਾਰ 103, 62-ਆਤਮ ਨਗਰ ਹਲਕੇ ਵਿੱਚ ਇੱਕ ਲੱਖ 38 ਹਜਾਰ 982, 63-ਲੁਧਿਆਣਾ ਕੇਂਦਰੀ ਹਲਕੇ ਵਿੱਚ ਇੱਕ ਲੱਖ 34 ਹਜਾਰ 915, 64-ਲੁਧਿਆਣਾ ਪੱਛਮੀ ਹਲਕੇ ਵਿੱਚ ਇੱਕ ਲੱਖ 57 ਹਜਾਰ 934, 65-ਲੁਧਿਆਣਾ ਉੱਤਰੀ ਹਲਕੇ ਵਿੱਚ ਇੱਕ ਲੱਖ 61 ਹਜਾਰ 310, 66-ਗਿੱਲ ਰਾਖਵਾਂ ਹਲਕੇ ਵਿੱਚ ਇੱਕ ਲੱਖ 94 ਹਜਾਰ 331, 67-ਪਾਇਲ ਰਾਖਵਾਂ ਹਲਕੇ ਵਿੱਚ ਇੱਕ ਲੱਖ 45 ਹਜਾਰ 310, 68-ਦਾਖਾ ਹਲਕੇ ਵਿੱਚ ਇੱਕ ਲੱਖ 63 ਹਜਾਰ 484, 69-ਰਾਏਕੋਟ ਹਲਕੇ ਵਿੱਚ ਇੱਕ ਲੱਖ 37 ਹਜਾਰ 398 ਅਤੇ 70-ਜਗਰਾਓਂ ਹਲਕੇ ਵਿੱਚ ਇੱਕ ਲੱਖ 59 ਹਜਾਰ 413 ਵੋਟਰ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ ।