January 29, 2012 admin

ਜ਼ਿਲ•ਾ ਪ੍ਰਸ਼ਾਸਨ ਵਲੋਂ ਚੋਣਾਂ ਸਬੰਧੀ ਸੁਰੱਖਿਆ ਦੇ ਪੁਖਤਾ ਪ੍ਰਬੰਧ-ਜ਼ਿਲ•ਾ ਚੋਣ ਅਫ਼ਸਰ

ਚੌਣਾਂ ਦੌਰਾਨ ਸ਼ਰਾਰਤੀ ਅਨਸਰਾਂ ‘ਤੇ ਰੱਖੀ ਜਾਵੇਗੀ ਤਿੱਖੀ ਨਿਗ•ਾ
ਗੁਰਦਾਸਪੁਰ, 29 ਜਨਵਰੀ :  ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ 30 ਜਨਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਲਾ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣਾਂ ਨਿਰਪੱਖ ਅਤੇ ਸ਼ਾਂਤੀਪੂਰਵਕ ਕਰਵਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਕਰਦਿਆਂ ਕਿਹਾ ਕਿ ਜਿਲੇ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੰਜਾਬ ਪੁਲਿਸ ਦੀਆਂ ਪਾਰਟੀਆਂ ਤੇ ਅਰਧ-ਸੈਨਿਕ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ।
                       ਸ੍ਰੀ ਕੈਥ ਨੇ ਕਿਹਾ ਕਿ ਪੁਲਿਸ ਜ਼ਿਲ•ਾ ਗੁਰਦਾਸਪੁਰ ਦੇ 625 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਨ•ਾਂ ਲਈ ਪੰਜਾਬ ਪੁਲਿਸ ਦੇ 1969 ਜਵਾਨ ਤਾਇਨਾਤ ਕੀਤੇ ਗਏ ਹਨ, ਜਿਨ•ਾਂ ਵਿੱਚ ਇੱਕ ਐਸ.ਐਸ ਪੀ, 2 ਐਸ.ਪੀ, 5 ਡੀ.ਐਸ.ਪੀ, 25 ਇੰਸਪੈਕਟਰ, 130 ਐਸ.ਆਈ ਤੇ ਏ.ਐਸ.ਆਈ, 280 ਹੈੱਡ ਕਾਂਸਟੇਬਲ, 1101 ਸੀ.ਟੀ, 425 ਐਸ.ਪੀ.ਓ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ 472 ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।
                      Êਪੁਲਿਸ ਜ਼ਿਲ•ਾ ਬਟਾਲਾ ਵਿੱਚ ਕੁੱਲ 668 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਸ ਲਈ 2698 ਪੁਲਿਸ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਨਾਂ ਵਿੱਚ ਇੱਕ ਐਸ.ਐਸ ਪੀ, 1 ਐਸ.ਪੀ, 7 ਡੀ.ਐਸ.ਪੀ, 6 ਇੰਸਪੈਕਟਰ, 127 ਐਸ.ਆਈ ਤੇ ਏ.ਐਸ.ਆਈ, 813 ਹੈੱਡ ਕਾਂਸਟੇਬਲ, 1100 ਸੀ.ਟੀ, 643 ਐਸ.ਪੀ.ਓ  ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ 528 ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।

Translate »