ਗਰੀਬਾਂ ਨੂੰ ਸਸਤੇ ਅਨਾਜ ਦੀ ਨਹੀਂ ਸਗੋਂ ਰੁਜ਼ਗਾਰ ਦੀ ਲੋੜ ਹੈ- – ਮਦਾਨ
ਲੁਧਿਆਣਾ 29 ਜਨਵਰੀ : ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਮਿਆਦ ਪੁਰੀ ਹੋਣ ਤੇ ਹਲਕਾ ਕੇਂਦਰੀ ਤੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਸਾਂਝਾ ਫਰੰਟ ਦੇ ਉਮੀਦਵਾਰ ਸ੍ਰ. ਅਮਰਜੀਤ ਸਿੰਘ ਮਦਾਨ ਨੇ ਮੁੱਖ ਦਫਤਰ ਤੇ ਵਰਕਰਾਂ ਤੇ ਵੋਟਰਾਂ ਵੱਲੋਂ ਮਿਲੀ ਹੱਲਾ ਸ਼ੇਰੀ ਦੀ ਜੋਰਦਾਰ ਸ਼ਬਦਾਂ ਵਿੱਚ ਸ਼ਲਾਂਘਾ ਕੀਤੀ । ਇਸ ਮੌਕੇ ਉਮੀਦਵਾਰ ਮਦਾਨ ਨੇ ਵਿਰੋਧੀ ਰਾਜਸੀ ਪਾਰਟੀਆਂ ਵੱਲੋਂ ਕੀਤੇ ਪ੍ਰਚਾਰ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਉਨ•ਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ 4 ਰੁਪਏ ਕਿਲੋਂ ਆਟਾ ਦੇ ਰਿਹਾ ਹੈ ਅਤੇ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 6 ਰੁਪਏ ਕਿਲੋ ਆਟਾ ਦੇਣ ਦਾ ਪ੍ਰਚਾਰ ਕਰਕੇ ਵੋਟਾਂ ਹਾਲਸ ਕਰਨ ਦੀ ਦੋੜ ਵਿੱਚ ਲਗੇ ਹੋਏ ਹਨ। ਜਦੋਂ ਕਿ ਪੰਜਾਬ ਸਰਕਾਰ ਖੁੱਦ ਕਣਕ 12 ਰੁਪਏ ਕਿਲੋਂ ਖਰੀਦ ਰਹੀ ਹੈ ਤਾਂ ਕਿ ਉਹ ਗਰੀਬ ਲੋਕਾਂ ਨੂੰ ਘੱਟ ਰੇਟਾਂ ਵਿੱਚ ਕਿਸ ਤਰ•ਾਂ ਦੇ ਸਕਦੀ ਹੈ। ਇਹ ਝੂਠਾ ਪ੍ਰਚਾਰ ਕਰਕੇ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਹੈ ਕਿ ਗਰੀਬ ਲੋਕਾਂ ਨੂੰ ਸਸਤਾ ਆਟਾ ਹੀ ਨਹੀਂ ਸਗੋਂ ਉਨ•ਾਂ ਦੀ ਨਿੱਤ ਦੀ ਕਮਾਈ ਨੂੰ ਯਕੀਨੀ ਬਣਾ ਕੇ ਰੁਜ਼ਗਾਰ ਦਿੱਤੇ ਜਾਣ। ਜਿਸ ਵਿਅਕਤੀ ਕੋਲ ਰੁਜਗਾਰ ਹੈ ਉਹ ਗਰੀ ਨਹੀ ਹੋ ਸਕਦਾ। ਪੰਜਾਬ ਵਿਚੋਂ ਭ੍ਰਿਸ਼ਟਾਚਾਰ ਮਹਿੰਗਾਈ ਬੇਰੁਜਗਾਰੀ ਖਤਮ ਕੀਤੀ ਜਾਵੇ। ਸ਼ਾਂਤੀ ਦਾ ਮਹੌਲ ਪੈਦਾ ਕਰਕੇ ਹਰ ਇਕ ਵਿਅਕਤੀ ਸੁਰੱਖਿਆ ਮਹਿਸੂਸ ਕਰੇ , ਵਿਦਿਆ ਤੇ ਸਿਹਤ ਸਹੂਲਤਾਂ ਸਰਕਾਰੀ ਪੱਧਰ ਤੇ ਦਿੱਤੀ ਜਾਵੇ ਅਤੇ ਨਵੇਂ ਪੰਜਾਬ ਦੀ ਸ਼ੁਰੂਆਤ ਕੀਤੀ ਜਾਵੇ। ਵੋਟਰਾਂ ਨੂੰ ਉਪਰੋਕਤ ਰਾਜਸੀ ਪਾਰਟੀਆਂ ਦੇ ਝੂਠੇ ਪ੍ਰਚਾਰ ਤੋਂ ਬਚਨ ਦੀ ਅੱਜ ਲੋੜ ਹੈ। ਇਸ ਮੌਕੇ ਤੇ ਐਡਵੋਕੇਟ ਭੁਪਿੰਦਰ ਸਿੰਘ ਚੱਡਾ, ਗੁਰਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ ਸੁਰੀ, ਹਰਜਿੰਦਰ ਸਿੰਘ, ਜਸਪਾਲ ਸਿੰਘ ਆਦਿ ਹਾਜਰ ਸਨ।