January 29, 2012 admin

ਭਾਟੀਆ ਬਰਾਦਰੀ ਵਲੋਂ ਸਮੁਚੇ ਤੌਰ ਤੇ ਸਿਮਰਪ੍ਰੀਤ ਕੌਰ ਭਾਟੀਆ ਦੇ ਸਮਰਥਨ ਦਾ ਐਲਾਨ

ਅੰਮ੍ਰਿਤਸਰ 29 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਅਜਾਦ ਉਮੀਦਵਾਰ ਸਰਦਾਰਨੀ ਸਿਮਰਪ੍ਰੀਤ ਕੌਰ ਭਾਟੀਆ (ਪਤਨੀ ਸਵਰਗੀ ਹਰਪਾਲ ਸਿੰਘ ਭਾਟੀਆ) ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦ ਭਾਟੀਆ ਬਰਾਦਰੀ ਨੇ ਸਮੁੱਚੇ ਤੌਰ ਤੇ ਸਰਦਾਰਨੀ ਭਾਟੀਆ ਨਾਲ ਚੱਲਣ ਦਾ ਐਲਾਨ ਕੀਤਾ।
                                ਭਾਟੀਆ ਬਰਾਦਰੀ ਆਰਗੇਨਾਈਜੇਸ਼ਨ ਦੀ ਹੰਗਾਮੀ ਮੀਟਿੰਗ ਆਲ ਇੰਡੀਆ ਦੇ ਮੀਤ ਪ੍ਰਧਾਨ ਤਜਿੰਦਰ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸਰਦਾਰਨੀ ਸਿਮਰਪ੍ਰੀਤ ਕੌਰ ਭਾਟੀਆ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਸਮ੍ਰੂਹ ਮੈਂਬਰਾਂ ਨੇ ਸਮੁੱਚੀ ਭਾਟੀਆ ਬਰਾਦਰੀ ਨੂੰ ਅਪੀਲ ਕੀਤੀ ਕਿ ਉਹ ਸਰਦਾਰਨੀ ਭਾਟੀਆ ਦਾ ਸਾਥ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾਈ ਜਨਰਲ ਸਕੱਤਰ ਜਸਵਿੰਦਰ ਸਿੰਘ ਭਾਟੀਆ,ਸਰਬਜੀਤ ਸਿੰਘ ਭਾਟੀਆ,ਹਰਵਿੰਦਰ ਸਿੰਘ ਭਾਟੀਆ,ਅਮਰ ਸਿੰਘ ਭਾਟੀਆ,ਰਣਜੀਤ ਸਿੰਘ ਟੀਟੂ,ਸਰਵਣ ਕੁਮਾਰ ਭਾਟੀਆ,ਸਵੀਕਰਨ ਸਿੰਘ ਭਾਟੀਆ,ਰੁਪਿੰਦਰ ਸਿੰਘ ਭਾਟੀਆ,ਕੁਲਦੀਪ ਸਿੰਘ ਭਾਟੀਆ,ਮਹਿਲਾ ਵਿੰਗ ਦੀ ਸਰਪ੍ਰਸਤ ਬੀਬੀ ਸੁਰਜੀਤ ਕੌਰ ਭਾਟੀਆ,ਪ੍ਰਧਾਨ ਪ੍ਰੀਤੀ ਭਾਟੀਆ,ਕਿਰਨ ਭਾਟੀਆ ਜਨਰਲ ਸਕੱਤਰ,ਪਰਮਿੰਦਰ ਕੌਰ ਭਾਟੀਆ,ਹਰਜੀਤ ਕੌਰ ਭਾਟੀਆ,ਪ੍ਰਭਜੋਤ ਕੌਰ ਭਾਟੀਆ ਅਤੇ ਸ਼ਰਨ ਭਾਟੀਆ ਵੀ ਮੌਜੂਦ ਸਨ।

Translate »