ਹਲਕਾ ਧੂਰੀ ਤੋਂ ਅਰਵਿੰਦ ਖੰਨਾ ਦੀ ਭਾਰੀ ਯਕੀਨੀ-
ਧੂਰੀ, 29 ਜਨਵਰੀ : ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣ ਦਾ ਪੂਰਾ ਮਨ ਬਣਾ ਲਿਆ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਧੂਰੀ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਅਰਵਿੰਦ ਖੰਨਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਉਨ•ਾਂ ਦੇ ਨਜਦੀਕੀ ਸਾਥੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰੋ. ਸਰਚਾਂਦ ਸਿੰਘ ਨੇ ਵਿਆਪਕ ਭ੍ਰਿਸ਼ਟਾਚਾਰ, ਸਰਕਾਰੀ ਵਿਭਾਗਾਂ ਵਿਚ ਨਾਕੁਸ਼ ਪ੍ਰਬੰਧ ਅਤੇ ਰਾਜ ਵਿਚ ਫੈਲੇ ਰਾਜਕਤਾ ਲਈ ਬਾਦਲ ਸਰਕਾਰ ਨੂੰ ਜਿਮੇਵਾਰ ਠਹਿਰਾਉਂਦਿਆਂ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਾਤ ਅਤੇ ਪ੍ਰਸ਼ਾਸਨ ਨੂੰ ਲੋਕ ਪੱਖੀ ਬਣਾਉਣ ਅਤੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਲੋਕ ਦ੍ਰਿੜ ਇਰਾਦੇ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਸੌਂਪਣ ਦਾ ਮੂੜ ਬਣਾਈ ਬੈਠੇ ਹਨ। ਉਨ•ਾਂ ਨੇ ਕਿਹਾ ਕਿ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਉਣ ਵਾਲਾ ਮੁੱਖ ਮੰਤਰੀ ਐਲਾਨ ਕਰ ਦੇਣ ਨਾਲ ਪੰਜਾਬ ਦੇ ਸਮੂਹ ਵੋਟਰਾਂ ਵਿਚ ਭਾਰੀ ਉਤਸ਼ਾਹ ਅਤੇ ਉਤਸਵ ਵਾਲਾ ਮਾਹੌਲ ਬਣ ਗਿਆ ਹੈ। ਜਿਸ ਦਾ ਸਭ ਤੋਂ ਵੱਡਾ ਫਾਇਦਾ ਧੂਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਤੇ ਕੈਪਟਨ ਦੇ ਨਜਦੀਕੀ ਸਾਥੀ ਅਰਵਿੰਦ ਖੰਨਾ ਨੂੰ ਮਿਲ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਹਲਕਾ ਧੂਰੀ ਦੇ ਲੋਕ ਪਿੰਡਾਂ ਅਤੇ ਸ਼ਹਿਰਾਂ ਦੀਆਂ ਗੰਦਗੀ ਨਾਲ ਭਰੀਆਂ ਅਤੇ ਖਸਤਾ ਹਾਲ ਗਲੀਆਂ ਅਤੇ ਸੜਕਾਂ ਨੂੰ ਦੇਖ ਕੇ ਉਨ•ਾਂ ਲਈ ਅਕਾਲੀ ਦਲ ਵਲੋਂ ਵਿਕਾਸ ਸੰਬੰਧੀ ਛਪਵਾਏ ਜਾ ਰਹੇ ਇਸ਼ਤਿਹਾਰਾਂ ਲੋਕ ਲੁਭਾਉਣੇ ਤੇ ਗੁੰਮਰਾਹਕੁੰਨ ਹੋਣ ਸੰਬੰਧੀ ਕੋਈ ਭੁਲੱਖਾ ਨਹੀਂ ਰਹਿ ਜਾਂਦਾ ਅਤੇ ਇਹ ਛਪੇ ਇਸ਼ਤਿਹਾਰਾਂ ਦਾ ਉਲਟਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਸ੍ਰੀ ਅਰਵਿੰਦ ਖੰਨਾ ਦਾ ਉਮੀਦ ਫਾਉਂਡੇਸ਼ਨ ਰਾਹੀਂ ਕੀਤੀ ਗਈ ਨਿਸ਼ਕਾਮ ਲੋਕ ਸੇਵਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਨਜਦੀਕੀ ਰਿਸ਼ਤੇਦਾਰ ਹੋਣ ਕਾਰਣ ਉਨ•ਾਂ ਦਾ ਲੋਕ ਹਿੱਤਾ ਵਿਚ ਕੰਮ ਕਰਨਾ ਸਕਣ ਦੀ ਸਮਰੱਥਾ ਤੋਂ ਜਾਣੂ ਲੋਕਾਂ ਵਲੋਂ ਅੱਜ ਗਲੀ-ਗਲੀ, ” ਧੂਰੀ ਦੀ ਮਜਬੂਰੀ ਹੈ ਅਰਵਿੰਦ ਖੰਨਾ ਜਰੂਰੀ ਹੈ” ਦਾ ਨਾਅਰਾ ਗੁੰਜਾਉਣਾ ਸਪਸ਼ਟ ਕਰਦਾ ਹੈ ਕਿ ਅੱਜ ਅਰਵਿੰਦ ਖੰਨਾ ਧੂਰੀ ਦੇ ਲੋਕਾਂ ਮਨਾਂ ਵਿਚ ਵਸ ਚੁੱਕਿਆ ਹੈ। ਉਨ•ਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸ੍ਰੀ ਖੰਨਾ ਦੇ ਹੱਕ ਵਿਚ ਦੁਬਾਰਾ ਧੂਰੀ ਆਉਣਾ, ਅਰਵਿੰਦ ਖੰਨਾ ਦੀ ਧਰਮ ਪਤਨੀ ਸ਼੍ਰੀਮਤੀ ਸ਼ਗੁਨ ਖੰਨਾ ਵਲੋਂ ਆਪ ਸ਼ਹਿਰ ਵੋਟਰਾਂ ਨੂੰ ਸ੍ਰੀ ਖੰਨਾ ਦੇ ਹੱਕ ਵਿਚ ਘਰ-ਘਰ ਜਾ ਕੇ ਅਪੀਲ ਕਰਨਾ ਅਤੇ ਸ੍ਰੀ ਅਰਵਿੰਦ ਖੰਨਾ ਦਾ ਸਾਦਾ ਪਰ ਪ੍ਰਭਾਵਸ਼ਾਲੀ ਭਾਸ਼ਣਾਂ ਨੇ ਲੋਕਾਂ ਨੂੰ ਆਪਣੇ ਹੱਕ ਵਿਚ ਲਾਮਬੰਦ ਕਰਦਿਆਂ ਉਨ•ਾਂ ਦੀ ਵੱਡੀ ਲੀਡ ਨਾਲ ਜਿੱਤ ਨੂੰ ਯਕੀਨੀ ਬਣਾ ਲਿਆ ਹੈ।