January 29, 2012 admin

ਪੈਣ ਵਾਲੀਆਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ – ਕੁਸਮਜੀਤ ਸਿੱਧੂ

ਚੰਡੀਗੜ•, 29 ਜਨਵਰੀ : ਪੰਜਾਬ ਵਿਧਾਨ ਸਭਾ ਲਈ ਕੱਲ• 30 ਜਨਵਰੀ ਦਿਨ ਸੋਮਵਾਰ ਨੂੰ ਪੈਣ ਵਾਲੀਆਂ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ ਹਨ।  ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਤੇ ਇਸ ਲਈ ਪੋਲਿੰਗ ਪਾਰਟੀਆਂ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਚੁੱਕੀਆਂ ਹਨ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ•ਾਂ ਕਿਸੇ ਡਰ ,ਭੈਅ ਤੇ ਲਾਲਚ ਤੋਂ ਆਪਣੇ ਵੋਟ ਦੇ ਹੱਕ ਦੀ ਵੱਧ ਚੜਕੇ ਵਰਤੋਂ ਕਰਨ। ਸ਼ਾਂਤੀਪੁਰਵਕ ਚੋਣਾਂ ਲਈ ਤਾਇਨਾਤ ਸੁਰੱਖਿਆ ਦਸਤਿਆਂ ਬਾਰੇ ਉਨ•ਾਂ ਕਿਹਾ ਕਿ  ਕੇਂਦਰੀ ਪੈਰਾ ਮਿਲਟਰੀ ਫੋਰਸ  ਦੀਆਂ 225 ਕੰਪਨੀਆਂ, ਹੋਰ ਰਾਜਾਂ ‘ਤੋਂ ਸੁਰੱਖਿਆ ਦਸਤਿਆਂ ਦੀਆਂ 12 ਕੰਪਨੀਆਂ ਤੇ ਵੱਡੀ ਗਿਣਤੀ ‘ਚ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਵੋਟਾਂ ਦੌਰਾਨ ਸਾਰੇ ਸੂਬੇ ਨੂੰ 1722 ਬੀਟਾਂ ‘ਚ ਵੰਡਿਆ ਗਿਆ ਹੈ ਤੇ ਇਨ•ਾਂ ਨੂੰ ਸੈਕਟਰਾਂ ਦਾ ਨਾਂ ਦਿੱਤਾ ਗਿਆ ਹੈ ਜੋ ਕਿ ਹਰ ਇਕ ਸੈਕਟਰ ਇੰਚਾਰਜ ਦੇ ਅਧੀਨ ਕੰਮ ਕਰਨਗੀਆਂ, ਜਿਸਨੂੰ ਕਿ ਜਿਲ•ਾ ਚੋਣ ਅਫਸਰ ਨਿਯੁਕਤ ਕਰੇਗਾ। ਉਸਦੀ ਸਹਾਇਤਾ ਲਈ ਗਸ਼ਤੀ ਪਾਰਟੀ ਹੋਵੇਗੀ ਜਿਸ ‘ਚ ਇਕ ਹੌਲਦਾਰ ਤੇ 3 ਸਿਪਾਹੀ ਹੋਣਗੇ। ਉਨ•ਾਂ ਕਿਹਾ ਕਿ ਚੋਣ ਵਾਲੇ ਦਿਨ ਸ਼ਰਾਰਤੀ ਤੱਤਾਂ ਨੂੰ ਰੋਕਣ ਲਈ ਰਾਜ ਭਰ ‘ਚ 374 ਨਾਕੇ Ñਹਨ ਜਦਕਿ ਦੂਜੇ ਰਾਜਾਂ ‘ਤੋਂ ਇਨ•ਾਂ ਦੀ  ਆਮਦ ਰੋਕਣ ਲਈ ਹੱਦਾਂ ‘ਤੇ ਵੀ 137 ਨਾਕੇ Ñਹਨ।    
ਉਨ•ਾਂ ਦੱਸਿਆ ਕਿ ਦੋ ਥਾਵਾਂ ‘ਤੇ ਦੋਹਰੀਆਂ ਵੋਟਾਂ ਬਣਨ ਸਬੰਧੀ ਆਈ ਸ਼ਿਕਾਇਤ ਪਿੱਛੋਂ ਬਠਿੰਡਾ ਵਿਖੇ ਹਨੂੰਮਾਨਗੜ• ਤੇ ਡੱਬਵਾਲੀ ਪੋਲਿੰਗ ਬੂਥਾਂ ‘ਤੇ ਹਰ ਵੋਟਰ ਦੀ ਵੋਟ ਵੇਲੇ ਵੀਡੀਓ ਗ੍ਰਾਫੀ ਹੋਵੇਗੀ ਤੇ ਫਿਰ ਇਨ•ਾਂ ਦੇ ਵੋਟਰਾਂ ਦੀ ਜਾਂਚ ਪੜਤਾਲ ਹੋਵੇਗੀ।  ਉਨ•ਾਂ ਦੱਸਿਆ ਕਿ ਪਹਿਲੀ ਵਾਰ ਰਾਜ ਦੇ 203 ਪੋਲਿੰਗ ਬੂਥਾਂ ‘ਤੋਂ ਵੈਬ ਕਾਮ ਰਾਹੀਂ ਵੋਟਾਂ ਪੈਣ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਜਿਸਨੂੰ ਕਿ ਸਿਰਫ ਚੋਣ ਕਮਿਸ਼ਨ ਦੇ ਅਧਿਕਾਰੀ ਹੀ ਦੇਖ ਸਕਣਗੇ।
ਉਨ•ਾਂ ਕਿਹਾ ਕਿ ਕੁੱਲ ਵੋਟਰਾਂ ਦੀ ਗਿਣਤੀ 1 ਕਰੋੜ 76 ਲੱਖ 83 ਹਜ਼ਾਰ 582 ਹੈ ਜਿਨ•ਾਂ ‘ਚੋਂ 93 ਲੱਖ 22 ਹਜ਼ਾਰ 555 ਮਰਦ ਤੇ 83 ਲੱਖ 61 ਹਜ਼ਾਰ 27 ਔਰਤ ਵੋਟਰ ਹਨ। ਉਨ•ਾਂ ਕਿਹਾ ਕਿ 18 ਤੋਂ 19 ਸਾਲ ਦੀ ਸ਼੍ਰੇਣੀ ਦੇ ਵੋਟਰਾਂ ਦੀ ਗਿਣਤੀ 4 ਲੱਖ 13 ਹਜ਼ਾਰ 144 ਹੈ ਜਿਸ ਚੋਂ 2 ਲੱਖ 73 ਹਜ਼ਾਰ 434 ਲੜਕੇ ਤੇ 1 ਲੱਖ 39 ਹਜ਼ਾਰ 710 ਲੜਕੀਆਂ ਹਨ। ਉਨ•ਾਂ ਦੱਸਿਆ ਕਿ ਲੁਧਿਆਣਾ ਜਿਲ•ੇ Îਦੇ ਗਿੱਲ ਹਲਕੇ ‘ਚ ਸਭ ਤੋਂ ਵੱਧ 1 ਲੱਖ 94 ਹਜ਼ਾਰ 331 ਵੋਟਰ ਹਨ ਜਦਕਿ ਅਮਲੋਹ ਹਲਕੇ ‘ਚ ਸਭ ਤੋਂ ਘੱਟ 1 ਲੱਖ 13 ਹਜ਼ਾਰ 952 ਵੋਟਰ ਹਨ। ਉਨ•ਾਂ ਦੱਸਿਆ ਕਿ ਰਾਜ ‘ਚ 99.76 ਫੀਸਦੀ ਲੋਕਾਂ ਕੋਲ ਬਿਜਲਈ ਫੋਟੋ ਸ਼ਨਾਖਤੀ ਕਾਰਡ  ਤੇ 99.68 ਫੀਸਦੀ ਲੋਕਾਂ ਦੀ ਫੋਟੋ ਵੋਟਰ ਸੂਚੀ ‘ਚ ਦਰਜ ਹੈ।
ਉਨ•ਾਂ ਦੱਸਿਆ ਕਿ ਕੁੱਲ ਉਮੀਦਵਾਰਾਂ ‘ਚੋਂ 93 ਔਰਤਾਂ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਹਨ ਤੇ 417 ਆਜਾਦ ਉਮੀਦਵਾਰ ਹਨ। ਉਨ•ਾਂ ਕਿਹਾ ਕਿ ਆਜਾਦ ਉਮੀਦਵਾਰਾਂ ‘ਚੋਂ 45 ਔਰਤਾਂ ਤੇ 372 ਮਰਦ ਉਮੀਦਵਾਰ ਹਨ। ਉਨ•ਾਂ ਕਿਹਾ ਕਿ ਨਕੋਦਰ ਵਿਧਾਨ ਸਭਾ ਹਲਕੇ ‘ਚ ਸਭ ਤੋਂ ਵੱਧ 238 ਪੋਲਿੰਗ ਬੂਥ ਹਨ ਤੇ ਅੰਮ੍ਰਿਤਸਰ ਕੇਂਦਰੀ ਹਲਕੇ ‘ਚ ਸਭ ਤੋਂ ਘੱਟ 118 ਪੋਲਿੰਗ ਬੂਥ ਹਨ। ਭੁਲੱਥ ਅਜਿਹਾ ਹਲਕਾ ਹੈ ਜਿੱਥੇ ਔਰਤ ਵੋਟਰਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਜਿਆਦਾ ਹੈ। ਭੁਲੱਥ ਵਿਖੇ 59 ਹਜ਼ਾਰ 391 ਔਰਤ ਵੋਟਰ ਹਨ ਜਦਕਿ 59 ਹਜ਼ਾਰ 22 ਮਰਦ ਵੋਟਰ ਹਨ।  ਇਸ ਤੋਂ ਇਲਾਵਾ ਦੀਨਾਨਗਰ ਹਲਕੇ ‘ਚ ਸਭ ਤੋਂ ਵੱਧ 3155 ਸਰਵਿਸ ਵੋਟਰ ਹਨ ਜਦਕਿ ਸਭ ਤੋਂ ਘੱਟ ਆਤਮ ਨਗਰ ‘ਚ 16 ਸਰਵਿਸ ਵੋਟਰ ਹਨ।  ਉਨ•ਾਂ ਕਿਹਾ ਕਿ 19841 ਪੋਲਿੰਗ ਬੂਥਾਂ ‘ਚੋਂ 6379 ਸੰਵੇਦਨਸ਼ੀਲ ਤੇ 2718 ਅਤਿ ਸੰਵੇਦਨਸ਼ੀਲ ਹਨ। ਇਸ ਤੋਂ ਇਲਾਵਾ 55 ਜਨਰਲ ,27 ਪੁਲਿਸ ਤੇ 43 ਖਰਚਾ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।  ਉਨ•ਾਂ ਕਿਹਾ ਕਿ 7638 ਸਹਾਇਕ ਖਰਚਾ ਆਬਜ਼ਰਵਰ , 2627 ਵੀਡੀਓਗ੍ਰਾਫੀ ਟੀਮਾਂ ਤੇ 554 ਡਿਜ਼ੀਟਲ ਕੈਮਰਾ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ।  
ਇਸ ਮੌਕੇ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਡੀ.ਐਸ.ਪੀ. ਅਬੋਹਰ ਨੂੰ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਦੀਪ ਕੁਮਾਰ ਐਸ.ਐਚ.ਓ. ਲੱਖੋਕੇ ਬਹਿਰਾਮ ਨੂੰ ਫਿਰੋਜ਼ਪੁਰ ਵਿਖੇ ਬਦਲ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਦਫਤਰ ਮੁੱਖ ਚੋਣ ਅਧਿਕਾਰੀ ਨੂੰ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 2830 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ•ਾਂ ‘ਚੋਂ 2005 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਉਨ•ਾਂ ਦੱਸਿਆ ਕਿ ਚੋਣ ਖਰਚਾ ਨਿਗਰਾਨ ਟੀਮਾਂ ਵਲੋਂ ਹੁਣ ਤੱਕ ਕੁੱਲ 33 ਕਰੋੜ 66 ਲੱਖ ਰੂਪੈ ਬਰਾਮਦ ਕਰਕੇ ਆਮਦਨ ਕਰ ਵਿਭਾਗ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ 2641 ਕਿਲੋ ਭੁੱਕੀ, 10891 ਗ੍ਰਾਮ ਅਫੀਮ, 6362 ਗ੍ਰਾਮ ਹੈਰੋਇਨ ਰਾਜ ਦੇ ਵੱਖ-ਵੱਖ ਭਾਗਾਂ ਤੋਂ ਬਰਾਮਦ ਕੀਤੀ ਗਈ ਹੈ। ਉਨ•ਾਂ ਕਿਹਾ ਕਿ 2 ਲੱਖ 13 ਹਜ਼ਾਰ 352ਲਾਇਸੈਂਸੀ ਹਥਿਆਰ ਜਮ•ਾਂ ਕਰਵਾਏ ਗਏ ਹਨ ਤੇ 71 ਨਜ਼ਾਇਜ਼ ਹਥਿਆਰ ਤੇ 256 ਕਾਰਤੂਸ ਬਰਾਮਦ ਕੀਤੇ ਗਏ ਹਨ।

Translate »