January 29, 2012 admin

ਸਿਮਰਪ੍ਰੀਤ ਕੌਰ ਭਾਟੀਆ ਦੇ ਵਿਸ਼ਾਲ ਜਲਸਿਆਂ ਨੇ ਵਿਰੋਧੀਆਂ ਦੇ ਹੌਸਲੇ ਕੀਤੇ ਪਸਤ

ਅੰਮ੍ਰਿਤਸਰ 28 ਜਨਵਰੀ-ਵਿਧਾਨ ਸਭਾ ਹਲਕਾ ਪੂਰਬੀ ਦੇ ਵੱਖ ਵੱਖ ਇਲਾਕਿਆਂ ਵਿੱਚ ਹੋਏ ਇਕੱਠਾਂ  ਵਿੱਚ ਸਰਦਾਰਨੀ ਭਾਟੀਆ(ਪਤਨੀ ਸਵਰਗੀ ਹਰਪਾਲ ਸਿੰਘ ਭਾਟੀਆ) ਅਤੇ ਅਜੀਤ ਸਿੰਘ ਭਾਟੀਆ ਸਮੇਤ ਸ਼ਿਰਕਤ ਕੀਤੀ। ਇਨਾਂ ਭਰਵੇਂ ਜਲਸਿਆਂ ਨੂੰ ਸੰਬੋਧਨ ਕਰਦਿਆਂ ਜਨਤਾ ਵਲੋਂ ਸਵਰਗੀ ਭਾਟੀਆ ਪ੍ਰਤੀ ਵਿਖਾਏ ਗਏ ਪਿਆਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੇ ਸਹਿਯੋਗ ਅਤੇ ਉਤਸ਼ਾਹ ਨੇ ਵਿਰੋਧੀਆਂ ਦੇ ਹੋਸਲੇ ਪਸਤ ਕਰ ਦਿੱਤੇ ਹਨ।  ਉਨਾਂ ਨੇ ਬੜੇ ਹੀ ਜੋਸ਼ ਨਾਲ ਵਿਰੋਧੀਆਂ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਜਨਤਾ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿੰਦਿਆਂ 30 ਜਨਵਰੀ ਵਾਲੇ ਦਿਨ ਟੈਲੀਵਿਯਨ ਚੋਣ ਨਿਸ਼ਾਨ ਵਾਲਾ ਬਟਨ ਦਬਾਅ ਕੇ ਵੱਧ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇੱਥੇ ਜਿਕਰਯੋਗ ਹੈ ਕਿ ਭਾਟੀਆ ਬਰਾਦਰੀ ਵਲੋਂ ਸਮੁੱਚੇ ਤੌਰ ਤੇ ਸਰਦਾਰਨੀ ਭਾਟੀਆ ਦੀ ਚੋਣ ਵਿੱਚ ਉਨਾਂ ਦਾ ਸਹਿਯੋਗ ਕਰਨ ਦਾ ਐਲਾਨ ਕੀਤੇ ਜਾਣ ਨਾਲ ਸਰਦਾਰਨੀ ਭਾਟੀਆ ਦੀ ਸਥਿਤੀ ਹੋਰ ਮਜਬੂਤ ਹੋ ਗਈ। ਇਸੇ ਤਰਾਂ ਸਰਦਾਰਨੀ ਭਾਟੀਆ ਨੇ ਹਲਕੇ ਦੇ ਹੋਰ ਇਲਾਕਿਆਂ ਵੇਰਕਾ,ਮੂਧਲ,ਵੱਲਾ,ਕ੍ਰਿਸਨਾ ਨਗਰ,ਕਸ਼ਮੀਰ ਐਵੀਨਿਊ,ਪ੍ਰੋਫੈਸਰ ਕਲੌਨੀ,ਏਕਤਾ ਨਗਰ,ਗੁਰਲਾਲ ਬਜ਼ਾਰ,ਕਲਰ ਅਤੇ ਸ਼ਰੀਫਪੁਰਾ ਵਿਖੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਹੁੰਦਲ,ਦਮਨਦੀਪ ਸਿੰਘ,ਮਨਜੀਤ ਸਿੰਘ ਵੇਰਕਾ,ਨਿਰਮਲ ਸਰਮਾਂ,ਭੋਲਾ,ਹਰਪਾਲ ਸਿੰਘ,ਬੱਬਾ,

Translate »