ਲੁਧਿਆਣਾ, 30 ਜਨਵਰੀ : ਜ਼ਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਲੁਧਿਆਣਾ ਜਿਲ•ੇ ਵਿੱਚ ਪੈਂਦੇ 14 ਵਿਧਾਨ ਸਭਾ ਹਲਕਿਆਂ ਦੇ 2262 ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦਾ ਕੰਮ ਨਿਰਵਿਘਨ ਸਮਾਪਤ ਹੋ ਗਿਆ ਹੈ । ਉਨ•ਾਂ ਜਿਲ•ੇ ਦੇ ਸਮੂਹ ਵੋਟਰਾਂ ਦਾ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨ ਵੋਟਰਾਂ ਦਾ, ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਧੰਨਵਾਦ ਕੀਤਾ । ਸ੍ਰੀ ਤਿਵਾੜੀ ਨੇ ਸਮੂਹ ਰਾਜਨੀਤਕ ਪਾਰਟੀਆਂ, ਉਮੀਦਵਾਰਾਂ, ਵੋਟਰਾਂ ਅਤੇ ਪੋਲਿੰਗ ਸਟਾਫ ਦਾ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ•ਨ ਵਾਸਤੇ ਜਿਲ•ਾ ਪ੍ਰਸਾਸਨ ਨੂੰ ਦਿੱਤੇ ਉਸਾਰੂ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
ਜਿਲ•ਾ ਚੋਣ ਅਫਸਰ ਨੇ ਦੱਸਿਆ ਕਿ ਜਿਲ•ੇ ਵਿੱਚ ਕਰੀਬ 74 ਪ੍ਰਤੀਸ਼ਤ ਵੋਟਰਾਂ ਨੇ ਆਪਣੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਹੈ । ਉਨ•ਾਂ ਕਿਹਾ ਕਿ ਵਿਧਾਨ ਸਭਾ ਹਲਕਾ 57-ਖੰਨਾ ਵਿੱਚ ਕਰੀਬ 75 ਫੀਸਦੀ , 58-ਸਮਰਾਲਾ ਵਿੱਚ ਕਰੀਬ 76 ਫੀਸਦੀ, 59-ਸਾਹਨੇਵਾਲ ਵਿੱਚ ਕਰੀਬ 74 ਫੀਸਦੀ, 60-ਲੁਧਿਆਣਾ (ਪੂਰਬੀ) ਵਿੱਚ ਕਰੀਬ 66 ਫੀਸਦੀ, 61-ਲੁਧਿਆਣਾ (ਦੱਖਣੀ) ਵਿੱਚ ਕਰੀਬ 80 ਫੀਸਦੀ, 62-ਆਤਮ ਨਗਰ ਵਿੱਚ ਕਰੀਬ 72 ਫੀਸਦੀ, 63-ਲੁਧਿਆਣਾ (ਕੇਂਦਰੀ) ਵਿੱਚ ਕਰੀਬ 74 ਫੀਸਦੀ, 64-ਲੁਧਿਆਣਾ (ਪੱਛਮੀ) ਵਿੱਚ ਕਰੀਬ 71 ਫੀਸਦੀ, 65-ਲੁਧਿਆਣਾ (ਉੱਤਰੀ) ਵਿੱਚ ਕਰੀਬ58 ਫੀਸਦੀ, 66- ਗਿੱਲ (ਰਾਖਵਾਂ) ਵਿੱਚ ਕਰੀਬ 75 ਫੀਸਦੀ, 67-ਪਾਇਲ (ਰਾਖਵਾਂ) ਵਿੱਚ 75 ਫੀਸਦੀ, 68-ਦਾਖਾ ਵਿੱਚ ਕਰੀਬ 84 ਫੀਸਦੀ, 69-ਰਾਏਕੋਟ (ਰਾਖਵਾਂ) ਵਿੱਚ ਕਰੀਬ 73 ਫੀਸਦੀ ਅਤੇ 70-ਜਗਰਾਓਂ (ਰਾਖਵਾਂ) ਵਿਧਾਨ ਸਭਾ ਹਲਕੇ ਵਿੱਚ 72 ਫੀਸਦੀ ਵੋਟਾਂ ਪਈਆਂ ਹਨ ।
ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਪੋਲਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸਾਰੇ ਹਲਕਿਆਂ ਦੀਆਂ ਈ.ਵੀ.ਐਮ ਮਸ਼ੀਨਾਂ ਨੂੰ ਲੁਧਿਆਣਾ ਵਿਖੇ ਪੰਜ ਇਮਾਰਤਾਂ ਦੇ ਸਟਰਾਂਗ ਰੂਮ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਵੇਗਾ ਜਿਥੇ ਕਿ 14 ਵਿਧਾਨ ਸਭਾ ਹਲਕਿਆਂ ਲਈ 6 ਮਾਰਚ ਨੂੰ ਵੋਟਾਂ ਦੀ ਹੋਣ ਵਾਲੀ ਗਿਣਤੀ ਵਾਸਤੇ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ । ਉਨ•ਾਂ ਦੱਸਿਆ ਕਿ ਵਿਧਾਨ ਸਭਾ ਹਲਕਾ 57-ਖੰਨਾ ਦੀਆਂ ਮਸ਼ੀਨਾਂ ਸਰਕਾਰੀ ਕਾਲਜ ਲੜਕੀਆਂ ਦੇ ਆਡੀਟੋਰੀਅਮ ਵਿਖੇ , 58-ਸਮਰਾਲਾ ਦੀਆਂ ਮਸ਼ੀਨਾਂ ਸਰਕਾਰੀ ਕਾਲਜ ਲੜਕੀਆਂ ਦੇ ਕਾਮਰਸ ਬਲਾਕ ਵਿਖੇ, 59-ਸਾਹਨੇਵਾਲ ਦੀਆਂ ਮਸ਼ੀਨਾਂ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨਲ ਫਾਰ ਵੂਮੈਨ, ਘੁਮਾਰ ਮੰਡੀ ਲੁਧਿਆਣਾ, 60-ਲੁਧਿਆਣਾ (ਪੂਰਬੀ) ਦੀਆਂ ਮਸ਼ੀਨਾਂ ਐਸ.ਸੀ.ਡੀ. ਸਰਕਾਰੀ ਕਾਲਜ ਲੜਕੇ ਨੇੜੇ ਰੋਜ਼ ਗਾਰਡਨ ਲੁਧਿਆਣਾ, 61-ਲੁਧਿਆਣਾ (ਦੱਖਣੀ) ਦੀਆਂ ਮਸ਼ੀਨਾਂ ਐਸ.ਸੀ.ਡੀ. ਪੀ.ਜੀ ਬਿਲਡਿੰਗ ਸਰਕਾਰੀ ਕਾਲਜ ਲੜਕੇ ਲੁਧਿਆਣਾ, 62-ਆਤਮ ਨਗਰ ਦੀਆਂ ਮਸ਼ੀਨਾਂ ਐਸ.ਸੀ.ਡੀ. ਕਾਮਨ ਰੂਮ ਸਰਕਾਰੀ ਕਾਲਜ ਲੜਕੇ, 63-ਲੁਧਿਆਣਾ ਕੇਂਦਰੀ ਦੀਆਂ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਦੀ ਜਮੀਨੀ ਮੰਜਿਲ, 64-ਲੁਧਿਆਣਾ (ਪੱਛਮੀ) ਅਤੇ 65-ਲੁਧਿਆਣਾ (ਉੱਤਰੀ) ਦੀਆਂ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਦੀ ਪਹਿਲੀ ਮੰਜ਼ਿਲ, 66-ਗਿੱਲ ਦੀਆਂ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਮਨੇਜੀਅਮ ਹਾਲ, 67-ਪਾਇਲ ਦੀਆਂ ਮਸ਼ੀਨਾਂ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, 68-ਦਾਖਾ ਦੀਆਂ ਮਸ਼ੀਨਾਂ ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, 69-ਰਾਏਕੋਟ ਦੀਆਂ ਮਸ਼ੀਨਾਂ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਵਿਖੇ ਅਤੇ 70-ਜਗਰਾਓਂ ਦੀਆਂ ਮਸ਼ੀਨਾਂ ਖੇਤੀਬਾੜੀ ਯੂਨੀਵਰਸਿਟੀ ਦੇ ਸੁਖਦੇਵ ਹਾਲ ਵਿਖੇ ਸਟਰਾਂਗ ਰੂਮ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਜਾਣਗੀਆਂ । ਉਨ•ਾਂ ਦੱਸਿਆ ਕਿ ਇਨ•ਾਂ ਸਟਰਾਂਗ ਰੂਮਾਂ ਦੀ ਸੁਰੱਖਿਆ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਕੀਤੀ ਜਾਵੇਗੀ ਅਤੇ ਇਮਾਰਤਾਂ ਦੇ ਬਾਹਰਵਾਰ ਪੰਜਾਬ ਪੁਲਿਸ ਸਖਤ ਸੁਰੱਖਿਆ ਲਈ ਤਾਇਨਾਤ ਰਹੇਗੀ ।