February 1, 2012 admin

ਭਾਰਤ ਸਰਕਾਰ ਲੋਹਗੜ ‘ਚ ਵੀ ਬੰਦਾ ਬਹਾਦਰ ਦੀ ਯਾਦਗਾਰ ਬਣਾਵੇ-ਬਾਵਾ

ਬਾਬਾ ਜੀ ਦਾ ਤਰੋੜ ਮਰੋੜ ਕੇ ਪੇਸ਼ ਕੀਤਾ ਇਤਿਹਾਸ ਦੁਬਾਰਾ ਲਿਖਿਆ ਜਾਵੇ
ਲੁਧਿਆਣਾ :  ਬਾਬਾ ਬੰਦਾ ਸਿੰਘ ਬਹਾਦਰ ਜਿਹਨਾਂ ਨੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ (ਨੇੜੇ ਯਮਨਾ ਨਗਰ ਹਰਿਆਣਾ ਕਾਇਮ ਕੀਤੀ )  ਵਿਚ ਭਾਰਤ ਸਰਕਾਰ ਉਹਨਾਂ ਦੀ ਯਾਦ ਨੂੰ ਤਾਜਾ ਰੱਖਣ ਅਤੇ ਨੌਜਵਾਨ ਪੀੜੀ ਨੂੰ ਸੇਧ ਦੇਣ ਲਈ ਉਹਨਾਂ ਦੀ ਸਦੀਵੀ ਯਾਦਗਾਰ  ਸਥਾਪਿਤ ਕਰੇ ਇਹ ਮੰਗ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਦੇ ਸ੍ਰਪ੍ਰਸਤ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਕੀਤੀ। ਉਹਨਾਂ ਕਿਹਾ ਕਿ 18 ਫਰਵਰੀ ਨੂੰ ਲੋਹਗੜ ਵਿਖੇ ਇੱਕ ਵਿਸ਼ਾਲ ਸਮਾਗਮ ਕੀਤਾ ਜਾ ਰਿਹਾ ਜਿਥੇ ਬੁਧੀਜੀਵੀ, ਕਵੀਸ਼ਰ, ਲਿਖਾਰੀ ਢਾਡੀ ਜੱÎਥਿਆਂ ਨੂੰ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ।
ਗੁਰਮੀਤ ਸਿੰਘ ਗਿੱਲ ਪ੍ਰਧਾਨ ਫਾਊਡੇਸ਼ਨ ਅਮਰੀਕਾ, ਹਰਬੰਤ ਸਿੰਘ ਪ੍ਰਧਾਨ ਫਾਊਡੇਸ਼ਨ ਕਨੇਡਾ, ਮਨਦੀਪ ਸਿੰਘ ਹਾਂਸ, ਹਰਜੀਤ ਸਿੰਘ ਸਿੱਧੂ, ਬਲਜਿੰਦਰ ਜੀਤ ਸਿੰਘ ਤੂਰ ਅਤੇ ਹਰਦਿਆਲ ਸਿੰਘ ਅਮਨ ਜਨਰਲ ਸਕੱਤਰ ਫਾਊਡੇਸ਼ਨ ਨੇ ਸਾਂਝੇ ਤੌਰ ਤੇ ਮੰਗ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਉਸ ਨੂੰ ਦੁਬਾਰਾ ਲਿਖਿਆ ਜਾਵੇ ਤਾਂ ਕਿ ਬਹੁਤ ਸਾਰੇ ਭਰਮ ਭੁਲੇਖੇ ਦੂਰ ਹੋ ਸਕਣ ਅਤੇ ਆਉਣ ਵਾਲੀ ਪੀੜੀਆਂ ਨੂੰ ਨਵੀ ਸੇਧ ਦਿੱਤੀ ਜਾ ਸਕੇ ਸਮਾਗਮ ਨੂੰ ਸਾਬਕਾ ਮੰਤਰੀ ਜਸਵੀਰ ਸਿੰਘ ਸੰਗਰੂਰ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਅਤੇ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਚੱਪੜ ਚਿੜੀ ਵਿਖੇ ਯਾਦ ਕਰਵਾ ਕੇ ਪੰਜਾਬ ਸਕਰਾਰ ਨੂੰ ਸ਼ਹੀਦਾ ਦੀ ਯਾਦ ਦਿਵਾਈ ਜਿਸ ਸਦਕਾ ਅੱਜ ਉਥੇ ਬਾਬਾ ਜੀ ਦੀ ਯਾਦਗਾਰ ਸਥਾਪਿਤ ਕੀਤੀ ਹੈ। ਜੋ ਕਿ ਪੰਜਾਬ ਦੇ ਇਤਿਹਾਸ ਵਿਚ ਇੱਕ ਮੀਲ ਪੱਥਰ ਹੈ। ਇਸ ਮੌਕੇ ਤੇ ਹਰੀਦਾਸ ਬਾਵਾ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ, ਬਲਦੇਵ ਬਾਵਾ, ਕਰਨੈਲ ਸਿੰਘ ਗਿੱਲ, ਦਲਵੀਰ ਸਿੰਘ ਨੀਟੂ, ਨਿਰਮਲ ਕੈੜਾ, ਹਰਚੰਦ ਸਿੰਘ ਧੀਰ, ਪਵਨ ਗਰਗ, ਦਲਜੀਤ ਸਿੰਘ ਹਿੱਸੋਵਾਲ, ਸਾਧੂ ਸਿੰਘ ਗਰੇਵਾਲ, ਦਰਸ਼ਨ ਸਿੰਘ, ਹਰਮਿੰਦਰ ਸਿੰਘ, ਲਖਵੀਰ ਸਿੰਘ, ਨਿਰਮਲ ਸਿੰਘ, ਅਜੈਬ ਸਿੰਘ, ਹਰਵਿੰਦਰ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ, ਗੁਰਦੇਵ ਸਿੰਘ ਮੱਲਾ, ਜਗਤੇਜ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਨੱਥਾ ਸਿੰਘ, ਪਰਮਿੰਦਰ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਹੈਪੀ, ਤਰਸੇਲ ਲਾਲ ਜਸੂਜਾ, ਰਛਪਾਲ ਸਿੰਘ, ਲਵਲੀ ਚੌਧਰੀ, ਕਾਕੂ ਚੌਧਰੀ, ਰਮਨ ਕੁਮਾਰ, ਬਲਦੇਵ ਬਾਵਾ, ਹਰਪ੍ਰੀਤ ਸਿੱਧਵਾਂ, ਸ਼ਾਮ ਸੁੰਦਰ ਭਾਰਦਵਾਜ, ਬਲਵੰਤ ਸਿੰਘ ਧਨੋਆ, ਬੂਟਾ ਸਿੰਘ, ਨਿਸ਼ਾਨ ਸਿੰਘ, ਹਰਮਿੰਦਰ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਬਾਵਾ, ਹਰਜੀਤ ਸਿੰਘ ਸਿੱਧੂ, ਜਸਵੰਤ ਸਿੰਘ, ਮਹਿੰਦਰ ਸਿੰਘ, ਪਰਮਵੀਰ ਸਿੰਘ, ਵੀਰਇੰਦਰ ਪਾਲ ਸਿੰਘ, ਹਰਦੀਪ ਗਰਚਾ, ਹਰਜਿੰਦਰ ਸਿੰਘ ਟੀਟਾ, ਅਸ਼ਦੀਪ ਸਿੰਘ, ਸੰਦੀਪ ਸਿੰਘ, ਦਲਵੀਰ ਸਿੰਘ, ਸਾਧੂ ਸਿੰਘ ਗਰੇਵਾਲ, ਛਿੰਦਰਪਾਲ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਅਮ੍ਰਿਤ ਸੰਧੂ, ਮਨਿੰਦਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਨਵਦੀਪ ਬਾਵਾ ਅਤੇ ਹਰਮਨਦੀਪ ਸਿੰਘ ਹਾਜਰ ਸਨ।

Translate »