February 1, 2012 admin

ਸੰਚਾਰ ਕੇਂਦਰ ਦੇ ਸ਼੍ਰੀ ਸੋਮ ਨਾਥ ਸ਼ਰਮਾ ਅਤੇ ਸ਼੍ਰੀ ਕੁਲਦੀਪ ਸਿੰਘ ਡਰਾਈਵਰ ਸੇਵਾ ਮੁਕਤ

ਲੁਧਿਆਣਾ : 1 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿੱਚ ਸੇਵਾ ਨਿਭਾ ਰਹੇ ਸ਼੍ਰੀ ਸੋਮ ਨਾਥ ਸ਼ਰਮਾ ਅਤੇ ਸ਼੍ਰੀ ਕੁਲਦੀਪ ਸਿੰਘ ਡਰਾਈਵਰ ਸੇਵਾ ਮੁਕਤ ਹੋ ਗਏ ਹਨ। ਉਨ•ਾਂ ਦੇ ਸਨਮਾਨ ਵਿੱਚ ਵਿਦਾਇਗੀ ਸਮਾਗਮ ਦਾ ਆਯੋਜਨ ਸ: ਕੁਲਵੰਤ ਸਿੰਘ ਵਿਰਕ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਸੰਚਾਰ ਕੇਂਦਰ ਦੇ ਸਮੂਹ ਸਟਾਫ ਮੈਂਬਰ ਅਤੇ ਅਧਿਆਪਕ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਸ਼ਰਮਾ ਜੀ ਅਤੇ ਕੁਲਦੀਪ ਸਿੰਘ ਬੇਦਾਗ ਅਕਸ਼ ਨਾਲ ਸੇਵਾ ਮੁਕਤ ਹੋ ਰਹੇ ਹਨ ਅਤੇ ਇਨ•ਾਂ ਨੇ ਆਪਣੇ ਕਾਰਜ ਖੇਤਰਾਂ ਵਿੱਚ ਉੱਤਮ ਤਰੀਕੇ ਨਾਲ ਕੰਮ ਕਰਨ ਦੀ ਮਿਸਾਲ ਕਾਇਮ ਕੀਤੀ ਹੈ। ਉਨ•ਾਂ ਕਿਹਾ ਕਿ ਸੰਚਾਰ ਕੇਂਦਰ ਦੇ ਦੋਹਾਂ ਥੰਮਾਂ ਨੇ 1972 ਵਿੱਚ ਯੂਨੀਵਰਸਿਟੀ ਦੀ ਸੇਵਾ ਆਰੰਭ ਕੀਤੀ ਸੀ। ਜਿਥੇ ਸ਼੍ਰੀ ਸੋਮ ਨਾਥ ਜੀ ਨੇ ਪ੍ਰਕਾਸ਼ਨਾਵਾਂ ਦੀ ਵਿਕਰੀ ਵਿੱਚ ਉਚੇਰਾ ਮੁਕਾਮ ਹਾਸਿਲ ਕਰਨ ਵਿੱਚ ਯੋਗਦਾਨ ਪਾਇਆ ਉਥੇ ਸ: ਕੁਲਦੀਪ ਸਿੰਘ ਨੇ 1986 ਤੋਂ ਲੈ ਕੇ 2004 ਤਕ ਰਹੇ ਨਿਰਦੇਸ਼ਕ ਖੋਜ ਦੇ ਨਾਲ ਸੇਵਾ ਨਿਭਾਈ।
ਇਸ ਮੌਕੇ ਪ੍ਰੋਫੈਸਰ ਗੁਰਭਜਨ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ•ੀ ਨੂੰ ਇਨ•ਾਂ ਵਰਗੇ ਕਾਮਿਆਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਆਪਣੇ ਕੀਤੇ ਕਾਰਜਾਂ ਨੂੰ ਸੱਚਾਈ ਅਤੇ ਦ੍ਰਿੜ ਸੰਕਲਪ ਨਾਲ ਮੁਕੰਮਲ ਕਰ ਸਕੀਏ। ਅੰਤ ਵਿੱਚ ਸਮੂਹ ਸਟਾਫ ਵੱਲੋਂ ਸ਼ਰਮਾ ਜੀ ਅਤੇ ਸ਼੍ਰੀ ਕੁਲਦੀਪ ਸਿੰਘ ਜੀ ਨੂੰ ਯਾਦਗਾਰੀ ਚਿੰਨ• ਅਤੇ ਦੁਸ਼ਾਲਾ ਭੇਂਟ ਕੀਤਾ ਗਿਆ।

Translate »