February 1, 2012 admin

ਖਾਲਸਾ ਕਾਲਜ ਦੀ ਝੂਮਰ-ਭੰਗੜਾ ਟੀਮ ਦਾ ਸੁਆਗਤ

ਅੰਮ੍ਰਿਤਸਰ, 2 ਫਰਵਰੀ, 2012 : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਭੰਗੜਾ ਓਲੰਪੀਆਡ ਵਿੱਚ ਆਪਣੀ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ‘ਤੇ ਖਾਲਸਾ ਕਾਲਜ ਦੀ 10-ਮੈਂਬਰੀ ਝੂਮਰ-ਭੰਗੜਾ ਟੀਮ ਨੂੰ ਅੱਜ ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਆਪਣੇ ਦਫਤਰ ਵਿੱਚ ਸਨਮਾਨਿਤ ਕੀਤਾ। ਇਸ ਟੀਮ ਨੇ ਜਿੱਥੇ ਪਿਛਲੇ ਕੁਝ ਸਮੇਂ ਤੋਂ ਭੰਗੜੇ ਦੇ ਖਾਸ ਰੂਪ ਝੂਮਰ ਨੂੰ ਵੱਖਰੇ-ਵੱਖਰੇ ਮੁਕਾਬਲਿਆਂ ਵਿੱਚ ਪੇਸ਼ ਕਰਕੇ ਕਾਲਜ ਦਾ ਨਾਮ ਰੌਸ਼ਣ ਕੀਤਾ ਹੈ, ਉੱਥੇ ਇਨ•ਾਂ ਨੌਜੁਆਨਾਂ ਨੇ ਭੰਗੜੇ ਦੇ ਓਲੰਪੀਆਡ, ਜਿਸ ਵਿੱਚ ਪੂਰੇ ਸੂਬੇ ਤੋਂ ਭੰਗੜਾ ਟੀਮਾਂ ਨੇ ਹਿੱਸਾ ਲਿਆ ਸੀ, ਵਿੱਚ ਆਪਣੀ ਕਲਾ ਦਾ ਮੁਜ਼ਾਹਰਾ ਕਰਕੇ ਵਾਹ-ਵਾਹ ਖੱਟੀ ਸੀ।
ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਿਹਾ ਕਿ ਝੂਮਰ ਭੰਗੜੇ ਦਾ ਇੱਕ ਖਾਸ ਰੂਪ ਹੈ, ਜਿਸ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਨਾ ਇੱਕ ਬਹੁਤ ਵੱਡੀ ਕਲਾ ਹੈ। ਉਨ•ਾਂ ਕਿਹਾ ਕਿ ਉਨ•ਾਂ ਦੇ ਨੌਜਵਾਨ ਇਸ ਅਨੋਖੇ ਕਲਾ ਦੇ ਨਮੂਨੇ ਨੂੰ ਵੱਖ-ਵੱਖ ਸਟੇਜਾਂ ਉੱਤੇ ਪੇਸ਼ ਕਰਕੇ ਇਸ ਲੋਕ-ਨਾਚ ਨੂੰ ਵੱਖਰੀ ਪਹਿਚਾਣ ਦੇ ਰਹੇ ਹਨ। ਕਾਲਜ ਦੇ ਸਭਿਆਚਾਰਕ ਮਾਮਲੇ ਦੇ ਇੰਚਾਰਜ, ਡਾ. ਜਗਮੋਹਨ ਸਿੰਘ ਨੇ ਕਿਹਾ ਕਿ ਇਸ ਟੀਮ ਦੇ ਕੈਪਟਨ ਗੁਰਪਿੰਦਰ ਸਿੰਘ ਹਨ, ਜਿੰਨ•ਾਂ ਤੋਂ ਇਲਾਵਾ ਦਰਸ਼ਨਜੀਤ ਸਿੰਘ, ਗੁਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਮਨਦੀਪ ਸਿੰਘ, ਰਮਨਦੀਪ ਸਿੰਘ, ਸਵਰਨ ਸਿੰਘ ਅਤੇ ਹਰਦੀਪ ਸਿੰਘ ਇਸ ਟੀਮ ਦੇ ਮੈਂਬਰ ਹਨ।

Translate »