February 1, 2012 admin

ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਸੰਸਥਾ ਵਿੱਚ ਮੁੱਕੇਬਾਜ਼ਾਂ ਲਈ ਕੋਚਿੰਗ ਕੈਂਪ ਨੂੰ ਮਨਜ਼ੂਰੀ

ਨਵੀਂ ਦਿੱਲੀ, 1 ਫਰਵਰੀ, 2011 : ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪਟਿਆਲਾ ਦੇ ਨੇਤਾ ਸ਼੍ਰੀ ਸੁਭਾਸ਼ ਨੈਸ਼ਨਲ ਖੇਡ ਸੰਸਥਾ ਵਿੱਚਇਸ ਸਾਲ ਦੀਆਂ ਲੰਡਨ ਓਲੰਪਿਕ ਦੀ ਤਿਆਰੀ ਲਈ ਰਾਸ਼ਟਰੀ ਕੋਚਿੰਗ ਕੈਂਪ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਵਿੱਚ ਸੀਨੀਅਰ ਪੁਰਸ਼ ਅਤੇ ਮਹਿਲਾਵਾਂ ਮੁੱਕੇਬਾਜ਼ਾਂ ਨੂੰ ਕੋਚਿੰਗ ਦਿੱਤੀ ਜਾਵੇਗੀ। । ਪੁਰਸ਼ਾਂ ਦੀ ਟੀਮ ਵਿੱਚ 40 ਪੁਰਸ਼ ਇੱਕ ਵਿਦੇਸ਼ੀ ਕੋਚ ਸਮੇਤ 9 ਕੋਚ ਅਤੇ ਚਾਰ ਸਹਾਇਕ ਸਟਾਫ਼ ਅਤੇ ਮਹਿਲਾਵਾਂ ਦੀ ਟੀਮ ਵਿੱਚ 28 ਔਰਤਾਂ ਚਾਰ ਕੋਚ ਦੇ ਸਹਾਇਕ ਸਟਾਫ਼ ਹੋਣਗੇ। ਇਹ ਕੈਂਪ 19 ਫਰਵਰੀ, 2012 ਤੱਕ ਚੱਲਣਗੇ। ਮੁੱਕੇਬਾਜ਼ਾਂ ਨੂੰ ਉਪਕਰਣਾਂ, ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਵਧੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ।

Translate »