-ਐਡਵੋਕੇਟ ਜਸਪਾਲ ਸੰਿਘ ਮੰਝਪੁਰ
-੦੦੯੧-੯੮੫-੫੪੦-੧੮੪੩
ਭਾਰਤੀ ਸੁਪਰੀਮ ਕੋਰਟ ਵਲੋਂ ਪਛਿਲੇ ਦਨੀਂ ਗੁਜਰਾਤ ਵਚਿ ੨੦੦੩ ਤੋਂ ੨੦੦੬ ਤਕ ਹੋਏ ਕਰੀਬ ੨੧ ਝੂਠੇ ਪੁਲਸਿ ਮੁਕਾਬਲਆਿਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬਤਲਬੀ ਕੀਤੀ ਹੈ ਕ ਿਇਸ ਸਮੇਂ ਦੌਰਾਨ ਇਨ੍ਹਾਂ ਝੂਠੇ ਪੁਲਸਿ ਮੁਕਾਬਲਆਿਂ ਵਚਿ ਮੁਸਲਮਾਨ ਭਾਈਛਾਰ ਨਾਲ ਸਬੰਧਤ ਲੋਕ ਮਾਰੇ ਗਏ ਹਨ ਅਤੇ ਇਹ ਸਾਰਾ ਘਟਨਾਕ੍ਰਮ ਗੋਧਰਾ ਕਾਂਡ ਤੋਂ ਬਾਅਦ ਵਾਪਰਆਿ ਹੈ। ਪਰ ਸਤਿਮਜ਼ਰੀਫੀ ਦੀ ਗੱਲ ਇਹ ਹੈ ਕ ਿਪੰਜਾਬ ਵਚਿ ੧੯੮੦ ਤੋਂ ਲੈ ਕੇ ੧੯੯੨-੯੩ ਤਕ ਹਜ਼ਾਰਾਂ ਝੂਠੇ ਪੁਲਸਿ ਮੁਕਾਬਲੇ ਬਣਾਕੇ ਸੱਿਖ ਨੌਜਵਾਨਾਂ ਨੂੰ ਲਾਵਾਰਸ ਲਾਸ਼ਾਂ ਕਰਾਰ ਦੇ ਕੇ ਜਾਂ ਤਾਂ ਸ਼ਮਸ਼ਾਨਘਾਟਾਂ ਵਚਿ ਸਾਡ਼ ਦੱਿਤਾ ਗਆਿ ਜਾਂ ਨਹਰਾਂ, ਦਰਆਿਵਾਂ ਵਚਿ ਰੋਡ਼ ਦੱਿਤਾ ਗਆਿ। ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਕਤਲ ਦਾ ਇਲਜ਼ਾਮ ਕਸਿ ਦੇ ਸਰਿ ਹੈ?
ਜੋ ਸੱਿਖ ਜੁਝਾਰੂ ਭਾਰਤੀ ਫੋਰਸਾਂ ਨਾਲ ਲੋਹਾਂ ਲੈਂਦੇ ਟਕਰੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਨ੍ਹਾਂ ਉਤੇ ਕੌਮ ਨੂੰ ਸਦਾ ਮਾਣ ਰਹੇਗਾ ਪਰ ਦੂਜੇ ਪਾਸੇ ਬੇਕਸੂਰ ਲੋਕਾਂ ਨੂੰ ਥਾਣਆਿਂ ਵਚਿ ਬੇਹਤਾਸ਼ਾ ਤਸ਼ੱਦਦ ਦਾ ਸ਼ਕਾਰ ਬਣਾ ਕੇ ਮਾਰ ਦੇਣਾ ਕਥੋਂ ਦਾ ਕਾਨੂੰਨ ਹੈ? ਕੀ ਕਦੇ ਸੁਪਰੀਮ ਕੋਰਟ ਇਸ ਸਬੰਧੀ ਵੀ ਕੋਈ ਨੋਟਸਿ ਜਾਰੀ ਕਰੇਗੀ ਜਾਂ ਕ ਿਸੁਪਰੀਮ ਕੋਰਟ ਵੀ ਇਹ ਸਮਝਦੀ ਹੈ ਕ ਿਇਸ ਸਮੇਂ ਵਚਿ ਪੁਲਸਿ ਵਲੋਂ ਕੀਤਾ ਮਨੁੱਖਤਾ ਦਾ ਘਾਣ ਸਰਕਾਰ ਦੀ ਇਕ ਨੀਤੀ ਤਹਤਿ ਹੀ ਹੋਇਆ ਸੀ।
ਮਨੁੱਖੀ ਅਧਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸੰਿਘ ਖਾਲਡ਼ਾ ਵਲੋਂ ਮਾਝੇ ਇਲਾਕੇ ਦੀਆਂ ਸ਼ਮਸ਼ਾਨਘਾਟਾਂ ਵਚਿ ਪੁਲਸਿ ਵਲੋਂ ਲਵਾਰਸਿ ਕਹਕੇ ਸਾਡ਼ੀਆਂ ਗਈਆਂ ਲਾਸ਼ਾਂ ਦੀ ਤਫਤੀਸ਼ ਕਰਕੇ ਇਹ ਗੱਲ ਦੁਨੀਆਂ ਦੇ ਸਾਹਮਣੇ ਉਜਾਗਰ ਕੀਤੀ ਗਈ ਸੀ ਕ ਿਪੁਲਸਿ ਵਲੋਂ ਜਨ੍ਹਾਂ ਕਰੀਬ ੨੫੦੦ ਸੱਿਖਾਂ ਦੀਆਂ ਲਾਸ਼ਾਂ ਨੂੰ ਲਵਾਰਸਿ ਕਹ ਿਕੇ ਸਾਡ਼ਆਿ ਗਆਿ ਸੀ, ਅਸਲ ਵਚਿ ਉਹ ਲਵਾਰਸਿ ਨਹੀਂ ਸਨ, ਸਗੋਂ ਪੁਲਸਿ ਦਾ ਤਸ਼ੱਦਦ ਨਾ ਝੱਲਦੇ ਹੋਏ ਦਮ ਤੋਡ਼ ਚੁੱਕੇ ਲੋਕਾਂ ਨੂੰ ਲਵਾਰਸਿ ਬਣਾ ਕੇ ਸਾਡ਼ ਦੱਿਤਾ ਗਆਿ ਸੀ। ਇਨ੍ਹਾਂ ਲਵਾਰਸਿ ਲਾਸ਼ਾਂ ਵਚਿ ਭਾਈ ਪਰਮਜੀਤ ਸੰਿਘ ਪੰਜਵਡ਼ ਦੇ ਮਾਤਾ ਜੀ, ਇਕ ਭਰਾ ਤੇ ਦਾਦਾ ਜੀ ਵੀ ਸ਼ਾਮਲਿ ਸਨ।
ਐਡਵੋਕੇਟ ਕੁਲਵੰਤ ਸੰਿਘ ਸੈਣੀ ਰੋਪਡ਼ ਵਾਲੇ ਤੇ ਉਸਦੀ ਪਤਨੀ ਅਤੇ ਬੱਚੇ ਦੀਆਂ ਲਵਾਰਸਿ ਲਾਸ਼ਾਂ ਦਾ ਵੀ ਅਜੇ ਤਕ ਕੋਈ ਵਾਰਸ ਨਹੀਂ ਬਣਆਿ। ਜਥੇਦਾਰ ਗੁਰਦੇਵ ਸੰਿਘ ਕਾਉਂਕੇ ਨੂੰ ਲਾਵਾਰਸਿ ਲਾਸ਼ ਬਣਾ ਕੇ ਨਹਰਿ ਵਚਿ ਭਾਵੇਂ ਰੋਡ਼ ਦੱਿਤਾ ਗਆਿ ਪਰ ਪੁਲਸਿ ਫਾਇਲਾਂ ਵਚਿ ਅਜੇ ਤਕ ਭਗੌਡ਼ਾ ਹੀ ਕਰਾਰ ਦੱਿਤਾ ਹੋਇਆ ਹੈ। ਕਾਰ ਸੇਵਾ ਵਾਲੇ ਬਾਬਾ ਚਰਨ ਸੰਿਘ ਨੂੰ ਭਾਈ ਮਤੀ ਦਾਸ ਵਾਂਗ ਹੀ ਜਪਿਸੀਆਂ ਨਾਲ ਬੰਨ੍ਹ ਕੇ ਦੋ ਫਾਡ਼ ਕਰ ਦੱਿਤਾ ਗਆਿ। ਅਤੇ ਹੋਰ ਪਤਾ ਨਹੀਂ ਕੰਿਨੇ ਬਜ਼ੁਰਗ, ਮਾਤਾ, ਪਤਾ, ਭੈਣ, ਭਾਈ, ਪਤਨੀਆਂ, ਬੱਚਆਿਂ ਨੂੰ ਲਵਾਰਸ ਲਾਸ਼ ਬਣਾ ਕੇ ਜਾਂ ਉਨ੍ਹਾਂ ਦਾ ਝੂਠਾ ਪੁਲਸਿ ਮੁਕਾਬਲਾ ਦਖਾ ਕੇ ਖਤਮ ਕਰ ਦੱਿਤਾ ਗਆਿ ਅਤੇ ਅੰਤ ਵਚਿ ਇਨ੍ਹਾਂ ਸਾਰੀਆਂ ਲਵਾਰਸਿ ਲਾਸ਼ਾਂ ਦਾ ਵਾਰਸ ਬਣੇ ਭਾਈ ਜਸਵੰਤ ਸੰਿਘ ਖਾਲਡ਼ਾ ਨੂੰ ਵੀ ਇਕ ਲਵਾਰਸਿ ਲਾਸ਼ ਬਣਾ ਦੱਿਤਾ ਗਆਿ।
ਪੰਥ ਪੰਜਾਬ ਦੇ ਅੱਜ ਦੇ ਹਾਲਾਤ ਅਜਹੇ ਬਣ ਗਏ ਕ ਿਇਥੇ ਇਕ ਪਾਸੇ ਤਾਂ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਵਾਲੇ ਕਾਂਗਰਸ ਤੇ ਭਾਜਪਾ ਵਾਲੇ ਦਨਦਨਾਉਂਦੇ ਫਰਿਦੇ ਨੇ ਪਰ ਰੋਸ ਉਨ੍ਹਾਂ ਲੋਕਾਂ ’ਤੇ ਆਉਂਦਾ ਹੈ ਜਹਿਡ਼ੇ ਕਦੇ ਇਨ੍ਹਾਂ ਲਵਾਰਸਿ ਲਾਸ਼ਾਂ ਦੇ ਵਾਰਸਿ ਬਣਨ ਦੀ ਹਾਮੀ ਭਰਦੇ ਸਨ। ਪਰ ਅੱਜ ਲਵਾਰਸਿ ਲਾਸ਼ਾਂ ਉਤੇ ਕੁਰਸੀ ਢਾਹ ਕੇ ਲਵਾਰਸਿ ਲਾਸ਼ਾਂ ਬਣਾਉਣ ਵਾਲਆਿਂ ਨੂੰ ਸਨਮਾਨ ਤੇ ਪਦਵੀਆਂ ਦੇ ਰਹੇ ਹਨ। ਇਜ਼ਹਾਰ ਆਲਮ ਦੀ ਆਲਮ ਸੈਨਾ ਤੇ ਸਰਬਦੀਪ ਵਰਿਕ ਦੀ ਵਰਿਕ ਸੈਨਾ ਵਲੋਂ ਦੱਿਤੇ ਜ਼ਖਮ ਕੌਮ ਨੂੰ ਅਜੇ ਤਕ ਭੁੱਲੇ ਨਹੀਂ। ਸੁਮੇਧ ਸੈਣੀ ਵਲੋਂ ਪਾਲੇ ਪੂਹਲੇ ਨਹਿੰਗ ਦੀਆਂ ਕਰਤੂਤਾਂ ਅਜੇ ਵੀ ਜੱਗ ਜ਼ਾਹਰ ਹੋ ਰਹੀਆਂ ਹਨ। ਪਰ ਹੈਰਾਨੀ ਹੈ ਕ ਿਐਨਾ ਜ਼ੁਲਮ, ਤਸ਼ੱਦਦ ਕਰਨ ਵਾਲੇ ਲੋਕ ਅਣਖੀ ਪੰਜਾਬੀਆਂ ਦੇ ਸਰਿ ਉਤੇ ਬੈਠੇ ਹਨ ਅਤੇ ਹੁਣ ਇਨ੍ਹਾਂ ਨੂੰ ਆਪਣੇ ਸਆਿਸੀ ਆਗੂਆਂ ਵਲੋਂ ਮਾਨਤਾ ਦੇਣ ਦੀ ਤਆਿਰੀ ਹੋ ਰਹੀ ਹੈ।
ਇਸ ਸਾਰੇ ਕਾਸੇ ਨੂੰ ਦੇਖਦਆਿਂ ਤੇ ਸਮਝਦਆਿਂ ਸੰਤ ਜਰਨੈਲ ਸੰਿਘ ਖਾਲਸਾ ਭੰਿਡਰਾਂਵਾਲਆਿਂ ਵਲੋਂ ਅਕਸਰ ਉਚਾਰੇ ਜਾਂਦੇ ਬਚਨ ਮਨ ਵਚਿ ਵਾਰ ਵਾਰ ਆਉਂਦੇ ਹਨ ਕ ਿਸੱਿਖ ਇਸ ਦੇਸ਼ ਵਚਿ ਗੁਲਾਮ ਨੇ… ਤੇ ਗ਼ੁਲਾਮੀ ਦਾ ਜੂਲਾ ਉਦੋਂ ਗਲੋਂ ਲੱਥੇਗਾ ਜਦੋਂ ਅਸੀਂ ਇਕ ਕੇਸਰੀ ਨਸ਼ਾਨ ਸਾਹਬਿ ਥੱਲੇ ਇਕੱਠੇ ਹੋਵਾਂਗੇ। ਆਪਣਾ ਕੌਮੀ ਘਰ ਲੈਣ ਲਈ ਆਓ ਪਹਲਾਂ ਆਪਣੇ ਘਰ ਆਨੰਦਪੁਰ ਸਾਹਬਿ ਵਡ਼ੀਏ, ਭਾਵ ਗੁਰੂ ਵਾਲੇ ਬਣੀਏ, ਬਾਣੀ ਅਤੇ ਬਾਣੇ ਨਾਲ ਜੁਡ਼ੀਏ ਤਾਂ ਇਹ ਗ਼ੁਲਾਮੀ ਗਲੋਂ ਲਹੇਗੀ।