February 1, 2012 admin

ਧੁੱਸੀ ਬੰਨ ਨੂੰ ਕਮਜ਼ੋਰ ਕਰਨ ਵਾਲਿਆਂ ਵੁਰੱਧ ਸਖਤ ਕਾਰਵਾਈ ਕੀਤੀ ਜਾਵੇਗੀ- ਵਧੀਕ ਜ਼ਿਲ੍ਹਾ ਮੈਜਿਸਟਰੇਟ

ਕਪੂਰਥਲਾ, 1 ਫਰਵਰੀ :  ਵਧੀਕ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਸ੍ਰੀ ਗੁਰਮੇਲ ਸਿੰਘ, ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਇੱਕ ਹੁਕਮ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਧੁੱਸੀ ਬੰਨ ਨੂੰ ਕਮਜ਼ੋਰ ਕਰਨ ਵਾਲਿਆਂ ਵੁਰੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਾਰੀ  ਹੁਕਮਾਂ ‘ਚ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਕਪੂਰਥਲਾ ਦੀ ਹੱਦ ਅੰਦਰ ਕੋਈ ਵੀ ਵਿਅਕਤੀ ਬਿਆਸ ਦਰਿਆ ਤੋਂ ਜਾਂ ਬਿਆਸ ਦਰਿਆ ਅਤੇ ਧੁੱਸੀ ਬੰਨ੍ਹ ਦੇ ਵਿਚਕਾਰ ਪੈਂਦੀ ਜ਼ਮੀਨ ਵਿੱਚੋਂ ਅਣ-ਅਧਿਕਾਰਤ ਤੌਰ ‘ਤੇ ਕਿਸੇ ਵੀ ਸਾਧਨ ਰਾਂਹੀ ਰੇਤਾਂ ਨਹੀਂ ਹਟਾਏਗਾ ਤਾਂ ਜੋ ਬਿਆਸ ਦਰਿਆ ਦੇ ਕੁਦਰਤੀ ਬਹਾਅ ਅਤੇ ਧੁੱਸੀ ਬੰਨ੍ਹ ਨੂੰ ਕੋਈ ਨੁਕਸਾਨ ਨਾ ਪੁੱਜੇ। ਇਹ ਹੁਕਮ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਨੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ -ਕਮ- ਮਾਈਨਿੰਗ ਅਫ਼ਸਰ ਉਦਯੋਗ ਵਿਭਾਗ ਕਪੂਰਥਲਾ ਵੱਲੋਂ ਰੇਤਾ ਆਦਿ ਚੁੱਕਣ ਦਾ ਲਾਈਸੈਂਸ ਲਿਆ ਹੋਵੇ।
ਇਹ ਹੁਕਮ 28 ਮਾਰਚ 2012 ਤੱਕ ਲਾਗੂ ਰਹਿਣਗੇ।

Translate »