February 1, 2012 admin

ਨਿਸ਼ਾਨੇਬਾਜ਼ੀ ਓਲੰਪਿਕ ਦੀ ਤਿਆਰੀ ਵਿੱਚ ਹੁਣ ਤੱਕ14 ਕਰੋੜ 40 ਲੱਖ ਰੁਪਏ ਖਰਚ

ਨਵੀਂ ਦਿੱਲੀ, 1 ਫਰਵਰੀ, 2011 : ਲੰਡਨ ਓਲੰਪਿਕ 2012 ਲਈ ਵਧੀਆ ਕਾਰਗੁਜ਼ਾਰੀ ਵਿਖਾਉਣ ਲਈ ਨਿਸ਼ਾਨੇਬਾਜ਼ਾਂ ਨੂੰ ਵਧੀਆ ਸਿਖਲਾਈ ਦੇਣ ਲਈ ਹੁਣ ਤੱਕ ਦ14 ਕਰੋੜ 40 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਿਨਾਂ• ਵਿੱਚ 2 ਕਰੋੜ 90 ਲੱਖ ਰੁਪਏ 91 ਨਿਸ਼ਾਨੇਬਾਜ਼ਾਂ ਨੂੰ ਪ੍ਰੀਖਿਆ ਦੇਣ ਲਈ ਰਾਸਟਰੀ ਕੋਚਿੰਗ ਕੈਂਪ ਲਗਾਉਣ ਲਈ ਖਰਚ ਕੀਤੇ ਗਏ ਹਨ। 91 ਨਿਸ਼ਾਨੇਬਾਜ਼ਾਂ ਵਿੱਚ 59 ਪੁਰਸ਼ ਅਤੇ 29 ਮਹਿਲਾਵਾਂ ਹਨ। 19 ਕੋਚਾਂ ਅਤ ਪੰਜ ਸਹਾਇਕ ਕਰਮਚਾਰੀਆਂ ਨੇ ਮਾਰਗ ਦਰਸ਼ਨ ਦਿੱਤਾ ਜਦਕਿ ਬਾਕੀ 11 ਕਰੋੜ 50 ਲੱਖ ਰੁਪÂੈ ਦਾ ਇਸਤੇਮਾਲ ਖਿਡਾਰੀਆਂ ਨੂੰ ਵਿਦੇਸ਼ੀ ਸਿਖਲਾਈ ਦੇਣ ਲਈ ਕੀਤਾ ਗਿਆ ਹੈ। ਹੁਣ ਤੱਕ 124 ਦਿਨਾਂ ਦੇ 8 ਕੋਚਿੰਗ ਕੈਂਪ ਲਗਾਏ ਜਾ ਚੁੱਕੇ ਹਨ। ਨੈਸ਼ਨਲ ਰਾਈਫ਼ਲ ਐਸੋਸ਼ੀਏਸ਼ਨ ਆਫ ਇੰਡੀਆ ਦੇ ਸਕੱਤਰ ਸ਼੍ਰੀ ਜਗਜੀਤ ਸਿੰਘ ਨੇ ਓਲੰਪਿਕ 2012 ਦੀਆਂ ਤਿਆਰੀਆਂ ਦੀ ਸਮੀਖਿਆ ਬੈਠਕ ਵਿੱਚ ਇਹ ਜਾਣਕਾਰੀ ਦਿੱਤੀ। ਬੈਠਕ ਵਿੱਚ ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਜੇ ਮਾਕਨ ਨੇ ਕਿਹਾ ਕਿ ਉਪਕਰਣਾਂ ਅਤੇ ਖਿਡਾਰੀਆਂ ਨੂੰ ਵਿਦੇਸ਼ੀ ਸਿੱਖਿਆ ਦੇਣ ਬਾਰੇ ਸਾਰੇ ਬਿਨੈਕਾਰ ਜਾਣਕਾਰੀ ਦੋ ਤਿੰਨ ਦਿਨਾਂ ਵਿੱਚ ਦੇ ਦੇਣ ਤਾਂ ਕਿ ਸਥਾਈ ਕਮੇਟੀ 6 ਫਰਵਰੀ, 2012 ਨੂੰ ਹੋਣ ਵਾਲੀ ਆਪਣੀ ਬੈਠਕ ਵਿੱਚ ਵੱਖ ਵੱਖ ਖੇਡ ਫੈਡਰੇਸ਼ਨਾਂ ਤੋਂ ਪ੍ਰਾਪਤ ਸਾਰੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਸਕਣ।

Translate »