February 1, 2012 admin

ਰਾਸ਼ਟਰੀ ਨਵਜਾਤ ਸ਼ਿਸ਼ੂ ਮੌਤ ਦਰ 50 ਤੋਂ ਘੱਟ ਕੇ 47 ਹੋਈ, ਪੰਜਾਬ ਵਿੱਚ ਨਵਜਾਤ ਸ਼ਿਸ਼ੂ ਮੌਤ ਦਰ 34 ਦਰਜ ਕੀਤੀ ਗਈ

ਨਵੀਂ ਦਿੱਲੀ, 1 ਫਰਵਰੀ, 2011 : ਭਾਰਤ ਦੇ ਮਹਾਰਜਿਸਟਾਰ ਵੱਲੋਂ ਦਸੰਬਰ 2011 ਦੇ ਜਾਰੀ ਕੀਤੇ ਗਏ ਤਾਜ਼ਾ ਨਮੁੰਨਾ ਪੰਜੀਕਰਨ ਪ੍ਰਣਾਲੀ ਅਨੁਸਾਰ ਦੇਸ਼ ਵਿੱਚ ਨਵਜਾਤ ਸ਼ਿਸ਼ੂ ਮੌਤ ਦਰ ਵਿੱਚ 3 ਅੰਕਾਂ ਦੀ ਕਮੀ ਦਰਜ ਕੀਤੀ ਗਈ ਹੈ। 2010 ਵਿੱਚ ਇੱਕ ਹਜ਼ਾਰ ਪਿੱਛੇ ਨਵਜਾਤ ਸ਼ਿਸ਼ੂ ਮੌਤ ਦਰ 50 ਸੀ। ਜਦਕਿ 2011 ਵਿੱਚ ਇੱਕ ਹਜ਼ਾਰ ਪਿਛੇ ਨਵਜਾਤ ਸ਼ਿਸ਼ੂ ਮੌਤ ਦਰ 47 ਦਰਜ ਕੀਤੀ ਗਈ ਹੈ। ਪੇਂਡੂ ਖੇਤਰਾਂ ਵਿੱਚ 4 ਅੰਕ ਤੇ ਸ਼ਹਿਰੀ ਇਲਾਕਿਆਂ ਵਿੱਚ 3 ਅੰਕਾਂ ਦੀ ਕਮੀ ਦਰਜ ਕੀਤੀ ਗਈ ਹੈ। ਪੰਜਾਬ ਵਿੱਚ ਨਵਜਾਤ ਸ਼ਿਸ਼ੂ ਮੌਤ ਦਰ ਘੱਟ ਕੇ 34 ਤੱਕ ਆ ਗਈ ਹੈ, ਜਿਸ ਵਿੱਚ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ 37 ਤੇ ਸ਼ਹਿਰੀ ਖੇਤਰਾਂ ਵਿੱਚ 28 ਹੈ।

Translate »