February 1, 2012 admin

ਹਲਕਾ ਅੰਮ੍ਰਿਤਸਰ ਪੂਰਬੀ ਦੇ ਬੂਥ ਨੰ: 76 ‘ਤੇ ਵੋਟਾਂ ਭਲਕੇ,

2 ਫਰਵਰੀ ਨੂੰ ਸਬੰਧਤ ਬੂਥ ਦੇ ਵੋਟਰਾਂ ਨੂੰ ਹੋਵੇਗੀ ਤਨਖਾਹ ਛੁੱਟੀ : ਜ਼ਿਲ•ਾ ਚੋਣ ਅਧਿਕਾਰੀ ਸ੍ਰੀ ਰਜਤ ਅਗਰਵਾਲ
ਅੰਮ੍ਰਿਤਸਰ, 1 ਫਰਵਰੀ : ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 58 (2) ਦੇ ਤਹਿਤ ਭਾਰਤੀ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜ਼ਿਲ•ਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ 18-ਅੰਮ੍ਰਿਤਸਰ ਪੂਰਬੀ ਦੇ ਬੂਥ ਨੰ: 76-ਸਰਕਾਰੀ ਐਲੀਮੇਂਟਰੀ ਸਕੂਲ (ਲੜਕੇ) ਸ਼ਰੀਫਪੁਰਾ, ਗੋਲਡਨ ਐਵੀਨਿਊ (ਖੱਬਾ ਪਾਸਾ) ਵਿਖੇ 30 ਜਨਵਰੀ 2012 ਨੂੰ ਹੋਏ ਮਤਦਾਨ ਨੂੰ ਮਨਸੂਖ ਕਰਦੇ ਹੋਏ ਇਸ ਬੂਥ ਵਿਖੇ ਭਲਕੇ ਮਿਤੀ 2 ਫਰਵਰੀ 2012 ਨੂੰ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਚੋਣ ਅਧਿਕਾਰੀ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਹਲਕਾ ਅੰਮ੍ਰਿਤਸਰ ਪੂਰਬੀ ਦੇ 76 ਨੰ: ਬੂਥ ‘ਤੇ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਭਲਕੇ ਵੋਟਾਂ ਕਾਰਨ ਬੂਥ ਨੰਬਰ 76 ਦੇ ਵੋਟਰ ਜਿਨ•ਾਂ ਵੀ ਅਦਾਰਿਆਂ ਵਿੱਚ ਕੰਮ-ਕਾਜ ਕਰਦੇ ਹਨ ਨੂੰ 2 ਫਰਵਰੀ ਦੀ ਤਨਖਾਹ ਛੁੱਟੀ ਹੋਵੇਗੀ ਤਾਂ ਜੋ ਸਬੰਧਤ ਵੋਟਰ ਆਪਣੀ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰ ਸਕਣ।  

Translate »