February 1, 2012 admin

ਪੀ ਏ ਯੂ ਗੋਲਡਨ ਜੁਬਲੀ ਪੁਸਤਕ ਮੇਲਾ 8 ਤੋਂ 10 ਫਰਵਰੀ ਤਕ ਲੱਗੇਗਾ

ਲੁਧਿਆਣਾ: 1 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਤਿੰਨ ਰੋਜ਼ਾ ਗੋਲਡਨ ਜੁਬਲੀ ਪੁਸਤਕ ਮੇਲਾ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਾਹਮਣੇ 8 ਤੋਂ 10 ਫਰਵਰੀ ਤਕ ਆਯੋਜਿਤ ਕੀਤਾ ਜਾਵੇਗਾ। ਯੂਨੀਵਰਸਿਟੀ ਦੀ ਲਾਇਬ੍ਰੇਰੀਅਨ ਡਾ: ਸ਼੍ਰੀਮਤੀ  ਜਸਵਿੰਦਰ ਕੌਰ ਸੰਘਾ ਨੇ ਦੱਸਿਆ ਕਿ ਪੂਰੇ ਦੇਸ਼ ਭਰ ਤੋਂ ਪ੍ਰਕਾਸ਼ਨਾਵਾਂ ਦੇ  ਖੇਤਰ ਵਿੱਚ ਮੰਨੇ ਪ੍ਰਮੰਨੇ ਪਬਲਿਸ਼ਰ ਆਪਣੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਇਸ ਪੁਸਤਕ ਮੇਲੇ ਵਿੱਚ ਲਗਾਉਣਗੇ। ਡਾ: ਸੰਘਾ ਨੇ ਦੱਸਿਆ ਕਿ ਇਸ ਪੁਸਤਕ ਮੇਲੇ  ਵਿੱਚ ਖੇਤੀਬਾੜੀ ਵਿਗਿਆਨ, ਆਰਥਿਕਤਾ, ਖੇਤੀ ਜੰਗਲਾਤ, ਸਬਜ਼ੀਆਂ, ਫ਼ਲਾਂ, ਫ਼ਸਲਾਂ ਦੀਆਂ ਬੀਮਾਰੀਆਂ, ਕੀੜੇ ਮਕੌੜੇ, ਬਦਲ ਰਹੇ ਮੌਸਮਾਂ ਸੰਬੰਧੀ, ਗ੍ਰਹਿ ਵਿਗਿਆਨ ਅਤੇ ਖੇਤੀ ਇੰਜੀਨੀਅਰਿੰਗ ਦੇ ਵੱਖ ਵੱਖ ਵਿਸ਼ਿਆਂ ਤੇ ਅੰਤਰ ਰਾਸ਼ਟਰੀ ਮਿਆਰ ਦੀਆਂ ਪੁਸਤਕਾਂ ਉਪਲੱਬਧ ਹੋਣਗੀਆਂ। ਡਾ: ਸੰਘਾ ਨੇ ਕਿਹਾ ਕਿ ਵਿਗਿਆਨ ਅਤੇ ਹੋਰ ਵੱਖ ਵੱਖ ਵਿਸ਼ਿਆਂ  ਜਿਵੇਂ ਕਿ ਫਿਜ਼ੀਕਲ, ਕੈਮਿਸਟਰੀ, ਮੈਥ, ਸੰਚਾਰ, ਸਮਾਜ ਵਿਗਿਆਨ, ਪੱਤਰਕਾਰੀ, ਪਸਾਰ ਸਿੱਖਿਆ ਸੰਬੰਧੀ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲੱਗੇਗੀ।
ਡਾ: ਸੰਘਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਦਿਲਚਸਪੀ ਅਤੇ ਲੋੜ ਨੂੰ ਮੱਖ ਰੱਖਦੇ ਹੋਏ ਵੱਖ ਵੱਖ ਮੁਕਾਬਲਿਆਂ, ਲੈਕਚਰਾਰਸ਼ਿਪ, ਟੈਸਟ, ਫੈਲੋਸ਼ਿਪ ਟੈਸਟ, ਭਾਰਤੀ ਸਿਵਲ ਸੇਵਾਵਾਂ, ਪੰਜਾਬ ਸਿਵਲ ਸੇਵਾਵਾਂ ਵਰਗੇ ਟੈਸਟਾਂ ਨਾਲ ਸਬੰਧਿਤ ਕਿਤਾਬਾਂ ਦੀ ਪ੍ਰਦਰਸ਼ਨੀ ਦਾ ਹਿੱਸਾ ਹੋਣਗੀਆਂ। ਪੁਸਤਕਾਂ ਨੂੰ ਪਿਆਰ ਕਰਨ ਵਾਲੇ ਸਭ ਲੋਕ ਇਹ ਪੁਸਤਕ ਮੇਲਾ ਸਵੇਰ ਤੋਂ ਸ਼ਾਮ 7 ਵਜੇ ਤਕ ਖੁੱਲਾ ਰਹੇਗਾ।

Translate »