ਚੰਡੀਗੜ ੧ ਫਰਵਰੀ ੨੦੧੨ : ਜੈਵਿਅਰ ਐਪਟੀਟੀਯੂਡ ਟੇਸਟ ਦਾ ਪਰੀਖਿਆ ਪਰਿਣਾਮ ਨਿਕਲ ਚੁਕਿਆ ਹੈ। ਜੈਟ ਦੇ ਰਿਜਲਟ ਦੇ ਨਾਲ ਹੀ ਐਕਸ ਐਲ ਆਰ ਆਈ ਅਤੇ ੧੦੨ ਮੈਨੇਜਮੇਂਟ ਇੰਸਟੀਟਿਉਟ ਜੋ ਕਿ ਜੈਟ ੨੦੧੨ ਦੇ ਸਕੋਰ ਦੀ ਵਰਤੋ ਕਰਣਗੇ ਦੇ ਡੇਕਸ ਕਲੀਅਰ ਹੋ ਗਏ ਹਨ।
ਮੁਫਤ ਹੇਲਪਲਾਈਨ ਸ਼ੁਰੂ
ਚੰਡੀਗੜ ਆਧਾਰਤ ਆਰੀਅਨਜ਼ ਬਿਜਨੇਸ ਸਕੂਲ (ਏ ਬੀ ਐਸ) ਜੋ ਕਿ ਚੰਡੀਗੜ ਅਤੇ ਪੰਜਾਬ ਦਾ ਜੈਟ ਅਲਾਈਡ ਪ੍ਰਾਈਵੇਟ ਬੀ ਸਕੂਲ ਹੈ, ਨੇ ਜੈਟ ਉਮੀਦਵਾਰਾਂ ਨੂੰ ਪਰੀਖਿਆ ਪਰਿਣਾਮ ਦੱਸਣ ਲਈ ਮੁਫਤ ਹੈਲਪਲਾਈਨ ਸ਼ੁਰੂ ਕੀਤੀ ਹੈ। ਵਿਦਿਆਰਥੀ ੯੮੭੬੨-੯੯੮੮੮ ਅਤੇ ੯੮੭੬੫-੯੯੮੮੮ ਤੇ ਸਵੇਰੇ ੯ ਵਜੇ ਤੋ ਸ਼ਾਮ ੪ ਵਜੇ ਤੱਕ ਫੋਨ ਕਰ ਸਕਦੇ ਹਨ ਅਤੇ ਆਪਣਾ ਰਿਜਲਟ ਜਾਣ ਸਕਦੇ ਹਨ। ਇਹ ਉਹਨਾਂ ਵਿਦਿਆਰਥੀਆਂ ਦੇ ਲਈ ਫਾਇਦੇਮੰਦ ਹੋਵੇਗਾ ਜਿਨਾਂ ਕੋਲ ਇੰਟਰਨੈਟ ਦੀ ਸੁਵਿਧਾ ਨਹੀ ਹੈ। ਵਿਦਿਆਰਥੀ ਜੈਟ ਆਈ ਡੀ ਅਤੇ ਪਾਸਵਰਡ ਦੇ ਨਾਲ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਹਨ।
ਵਿਦਿਆਰਥੀਆਂ ਨੂੰ ਸਮੇਂ ਸਿਰ ਅਪਲਾਈ ਕਰਨਾ ਚਾਹੀਦਾ ਹੈ
ਇਹ ਦਸਣਯੋਗ ਹੈ ਕਿ ਵਿਦਿਆਰਥੀਆਂ ਨੂੰ ਟਾੱਪ ਬੀ ਸਕੂਲਾਂ ਵਿੱਚ ਦਾਖਲੇ ਦੀ ਪ੍ਰਕ੍ਰਿਆ ਨੂੰ ਅਣਦੇਖਿਆ ਨਹੀ ਕਰਨਾ ਚਾਹੀਦਾ ਹੈ ਨਹੀ ਤਾਂ ਉਹ ਜਰੂਰੀ ਮੋਕਾ ਗਵਾ ਦੇਣਗੇ। ਉਹਨਾਂ ਨੂੰ ਬੀ ਸਕੂਲਾਂ ਦੀ ਕੱਟ ਆੱਫ ਡੇਟ ਦੀ ਘੋਸ਼ਨਾ ਤੋ ਪਹਿਲਾਂ ਹੀ ਅਪਲਾਈ ਕਰ ਦੇਣਾ ਚਾਹੀਦਾ ਹੈ।
ਜੈਵਿਅਰ ਐਪਟੀਟਯੂਡ ਟੇਸਟ ਦੇ ਬਾਰੇ ਵਿੱਚ
ਇਹ ਦੱਸਣਯੋਗ ਹੈ ਕਿ ਐਕਸ ਐਲ ਆਰ ਆਈ, ਇੰਡਿਆ ਲੇਵਲ ਤੇ ਪਿਛਲੇ ੬੦ ਸਾਲਾ ਤੋ ਮੈਨੇਜਮੇਂਟ ਐਜੁਕੇਸ਼ਨ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਇਸ ਟੈਸਟ ਦਾ ਆਯੋਜਨ ਕਰ ਰਹੀ ਹੈ। ਜੈਟ ਪੂਰੇ ਦੇਸ਼ ਵਿੱਚ ਐਮ ਬੀ ਏ ਕੋਰਸ ਵਿੱਚ ਦਾਖਲੇ ਲਈ ਕੈਟ ਅਤੇ ਮੈਟ ਦੀ ਤਰਾਂ ਪਾਪੁਲਰ ਹੈ। ਜੈਟ ੨੦੧੨ ਪਰੀਖਿਆ ੮ ਜਨਵਰੀ ੨੦੧੨ ਨੂੰ ਹੋਈ ਸੀ।