February 2, 2012 admin

ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ 12 ਫਰਵਰੀ ਨੂੰ

ਨਵੀਂ ਦਿੱਲੀ, 2 ਫਰਵਰੀ, 2012 : ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਸੰਯੁਕਤ ਰੱਖਿਆ ਸੇਵਾਵਾ ਇਮਤਿਹਾਨ 2012 ਦੇਸ਼ ਦੇ 41 ਕੇਂਦਰਾਂ ਉਤੇ 22 ਫਰਵਰੀ ਨੂੰ ਲਿਆ ਜਾਵੇਗਾ। ਕਮਿਸ਼ਨ ਨੇ ਉਮੀਦਵਾਰਾਂ ਦੀ ਸਹੂਲਤ ਵਾਸਤੇ ਇਸ ਇਮਤਿਹਾਨ ਲਈ ਪ੍ਰਵੇਸ਼ ਸਰਟੀਫਿਕੇਟ ਲਈ ਈ.ਐਡਮਿਟ ਕਾਰਡ ਯੋਜਨਾ ਸ਼ੁਰੂ ਕੀਤੀ ਹੈ। ਈ.ਐਡਮਿਟ ਕਾਰਡ ਕਮਿਸ਼ਨ  ਦੀ ਵੈਬਸਾਈਟ www.upsc.gov. in ‘ਤੇ ਉਪਲਬੱਧ ਹਨ। ਉਮੀਦਵਾਰ ਆਪਣੇ ਦਾਖਲਾ ਸਰਟੀਫਿਕੇਟ ਉਥੋਂ ਡਾਉਂਨ ਲੋਡ ਕਰ ਸਕਦੇ ਹਨ। ਉਮੀਦਵਾਰ ਯੂ.ਪੀ.ਐਸ. ਦੇ ਟੈਲੀਫੋਨ ਨੰਬਰ 011 -23385271, 011-23381125, 011-23098543 ਉਤੇ ਸੰਪਰਕ ਕਰ ਸਕਦੇ ਹਨ ਜਾਂ ਫੈਕਸ ਨੰਬਰ 011-23387310 ਉਤੇ ਫੈਕਸ ਰਾਹੀਂ ਸੰਦੇਸ਼ ਭੇਜ ਸਕਦੇ ਹਨ।

Translate »