February 2, 2012 admin

ਸੰਯੁਕਤ ਰਾਸ਼ਟਰ ਵਿਕਾਸ ਸੰਗਠਨ ਦੇ ਡੀ.ਜੀ. ਅਤੇ ਆਨੰਦ ਸ਼ਰਮਾ ਵਿਚਾਲੇ ਗੱਲਬਾਤ

ਨਵੀਂ ਦਿੱਲੀ, 2 ਫਰਵਰੀ, 2012: ਸੰਯੁਕਤ ਰਾਸ਼ਟਰ ਵਿਕਾਸ ਸੰਗਠਨ ਦੇ ਡਾਇਰੈਕਟਰ ਜਨਰਲ ਸ਼੍ਰੀ ਕੰਦੇਹ ਕੇ. ਯੁਮਕੇਲਾ ਨੇ ਕੇਂਦਰੀ ਵਪਾਰ ਸਨਅਤ ਤੇ ਕੱਪੜਾ ਮੰਤਰੀ ਸ਼੍ਰੀ ਆਨੰਦ ਸ਼ਰਮਾ ਨਾਲ ਬੈਠਕ ਕੀਤੀ। ਬੈਠਕ ਦੌਰਾਨ ਸ਼ਰਮਾ ਨੇ ਯੂ.ਐਨ.ਆਈ.ਡੀ.ਓ. ਦੀਆਂ ਪਹਿਲ ਕਦਮੀਆਂ ਲਈ ਭਾਰਤ ਵੱਲੋਂ ਲਗਾਤਾਰ ਸਹਿਯੋਗ ਦੇਣ ਨੂੰ ਯਕੀਨੀ ਬਣਾਇਆ। ਉਨਾਂ• ਨੇ ਰਾਸ਼ਟਰੀ ਉਤਪਾਦਿਕਤਾ ਨੀਤੀ ਬਾਰੇ ਦੱਸਦਿਆਂ ਕਿਹਾ ਕਿ ਉਤਪਾਦਕਤਾ ਦੀ ਹਿੱਸੇਦਾਰੀ 25 ਫੀਸਦੀ ਤੋਂ ਜ਼ਿਆਦਾ ਕਰਨ  ਦਾ ਟੀਚਾ ਹੈ। ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਦੱਖਣੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਘੱਟ ਵਿਕਸਿਤ ਦੇਸ਼ ਖਾਸ ਕਰਕੇ ਅਫਰੀਕਾ ਨਾਲ ਭਾਰਤੀ ਤਜ਼ਰਬਾ ਸਾਂਝਾ ਕਰਨ ਲਈ ਢੰਗ ਤਰੀਕਿਆਂ ‘ਤੇ ਵਿਚਾਰ ਕੀਤਾ ਗਿਆ। ਸ਼੍ਰੀ ਸ਼ਰਮਾ ਨੇ ਅਫਰੀਕਾ ਵਿੱਚ ਸਮਰੱਥਾ ਨਿਰਮਾਣ ਸਿਹਤ ਅਤੇ ਸੂਚਨਾ ਤਕਨਾਲੌਜੀ ਦੇ ਖੇਤਰ ਵਿੱਚ ਭਾਰਤੀ ਪਹਿਲ ਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ।

Translate »