ਫਿਰੋਜ਼ਪੁਰ 2 ਫਰਫਰੀ 2012 : ਡਾ:ਸਿਰਾ.ਕਰੁਣਾ ਰਾਜੁ ਜ਼ਿਲਾ• ਮੈਜਿਸਟਰੇਟ ਫਿਰੋਜਪੁਰ ਨੇ ਹੁਕਮ ਜ਼ਾਰੀ ਕਰਕੇ ਜਿਲ•ੇ ਵਿਚ ਹੋਟਲ ,ਮੈਰਿਜ ਪੈਲਿਸ ਅਤੇ ਰੈਸਟੋਰੈਂਟ ਬਨਾਉਣ ਲਈ ਬਿਲਡਿੰਗ ਤੋਂ ਪਹਿਲਾਂ ਜ਼ਿਲਾ• ਮੈਜਿਸਟਰੇਟ ਫਿਰੋਜਪੁਰ ਦੇ ਦਫ਼ਤਰ ਤੋਂ ਇਤਰਾਜ਼ ਹੀਣਤਾ ਸਰਟੀਫਿਕੇਟ ਲੈਣਾ ਲਾਜ਼ਮੀ ਕੀਤਾ ਗਿਆ ਹੈ। ਜਿਸ ਕਿਸੇ ਨੇ ਵੀ ਹੋਟਲ ,ਮੈਰਿਜ ਪੈਲਿਸ ਜਾਂ ਰੈਸਟੋਰੈਂਟ ਬਣਾਉਣੇ ਹੋਣ ਤਾਂ ਪਹਿਲਾਂ ਸਾਈਟ ਪਲਾਨ ਅਤੇ ਨਕਸ਼ੇ ਦੀਆਂ 10 ਕਾਪੀਆਂ ਜ਼ਿਲਾ• ਮੈਜਿਸਟਰੇਟ ਨੂੰ ਸੌਪਣ ਤਾਂ ਬਿਲਡਿੰਗ ਵਿਚ ਬਿਜਲੀ ਫੀਟਿੰਗ, ਢੁੱਕਵੀ ਜਗਾ• , ਪਾਰਕਿੰਗ ਨਾਲ ਲੱਗਦੀਆਂ ਜਗਾ• ਤੇ ਜਾਇਜ਼ ਅਤੇ ਸੁਰੱਖਿਆ ਦੀ ਪੁਸ਼ਟੀ ਕਰਵਾਈ ਜਾ ਸਕੇ। ਇਤਰਾਜ਼ ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਇਹ ਸਰਟੀਫਿਕੇਟ ਹੋਟਲ,ਮੈਰਿਜ ਪੈਲਿਸ ਅਤੇ ਰੈਸਟੋਰੈਂਟ ਵਿਚ ਢੁੱਕਵੀ ਜਗ•ਾਂ ਤੇ ਵੇਖਣ ਲਈ ਲਗਾਕੇ ਰੱਖਣਾ ਲਾਜ਼ਮੀ ਹੋਵੇਗਾ।
2. ਜ਼ਿਲਾ ਮੈਜਿਸਟਰੇਟ ਵੱਲੋ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ 2) ਦੀ ਧਾਰਾ 144 ਅਧੀਨ ਹੁਕਮ ਜ਼ਾਰੀ ਕੀਤਾ ਹੈਕਿ ਜ਼ਿਲਾਂ ਫਿਰੋਜ਼ਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਕੋਈ ਵੀ ਵਿਅਕਤੀ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਫਿਰੋਜ਼ਪੁਰ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ ਰੇਖ ਤੋ ਬਗੈਰ ਕੱਚੀਆਂ ਖੂਹੀਆਂ ਨਹੀ ਪੱਟੂਗੇ/ਪੁਟਵਾਏਗਾ। ਇਹ ਪ੍ਰਵਾਨਗੀ ਖੂਹੀਆਂ ਪੱਟਣ ਤੋ 15 ਦਿਨ ਪਹਿਲੇ ਲਈ ਜਾਵੇ।
3. ਡਾ:ਸਿਰਾ.ਕਰੁਣਾ ਰਾਜੁ ਜਿਲ•ਾ ਮੈਜਿਸਟਰੇਟ ਫਿਰੋਜਪੁਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਸੀ.ਆਰ.ਪੀ.ਸੀ ਤਹਿਤ ਫਿਰੋਜਪੁਰ ਜਿਲ•ੇ ਵਿਚ ਕਾਰਖਾਨੇਦਾਰਾਂ,ਵਪਾਰੀਆਂ ਜਾ ਕਿਸਾਨ ਜਿਹੜੇ ਆਪਣੇ ਕਾਰੋਬਾਰ ਚਲਾਉਣ ਲਈ ਪ੍ਰਵਾਸੀ ਮਜਦੂਰਾਂ ਨੂੰ ਰੋਜਗਾਰ ਦਿੰਦੇ ਹਨ ਜਾਂ ਆਪਣੇ ਘਰੇਲੂ ਕੰਮਾ ਵਿਚ ਨੌਕਰੀ ਦਿੰਦੇ ਹਨ ਉਹਨਾਂ ਤੇ ਉਤਨੀ ਦੇਰ ਇਹਨਾਂ ਮਜਦੁਰਾਂ ਨੂੰ ਕੰਮ ਤੇ ਰਖਣ ਤੇ ਪਾਬੰਦੀ ਲਗਾ ਦਿੱਤੀ ਹੈ ਜਿਤਨੀ ਦੇਰ ਤੱਕ ਇਹਨਾਂ ਦੀ ਸੂਚਨਾਂ ਨਾਮ,ਪਤਾ,ਟਿਕਾਣਾ ਨੇੜੇ ਦੇ ਪੁਲਿਸ ਥਾਣੇ ਵਿਚ ਨਹੀਂ ਦਿੰਦੇ।ਉਹਨਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਸਰਪੰਚ ਪਹਿਲਾ ਤੋ ਭੇਜੇ ਪ੍ਰੋਫਾਰਮੇ ਵਿਚ ਪ੍ਰਵਾਸੀ ਮਜਦੂਰਾਂ ਬਾਰੇ ਸੁਚਨਾ ਇਕੱਤਰ ਕਰਕੇ ਸਮੇਤ ਫੋਟੋਗ੍ਰਾਫ ਨਜਦੀਕੀ ਪੁਲਿਸ ਥਾਣੇ ਵਿੱਚ ਦੇਣਗੇ।
4 ਜ਼ਿਲਾ• ਮੈਜਿਸਟਰੇਟ ਵੱਲੋ ਦਫਾ 144 ਅਧੀਨ ਕਿਸੇ ਵੀ ਕਿਸਮ ਦੇ ਵਾਹਣ ਤੇ ਪ੍ਰੈਸ ਲਿਖਣ ਤੇ ਪਾਬੰਦੀ ਲਗਾਈ ਗਈ ਹੇ ਕੇਵਲ ਮਾਨਤਾ ਪ੍ਰਾਪਤ ਅਤੇ ਟੀ ਵੀ ਚੈਨਲਾ ਦੇ ਪੱਤਰਕਾਰ ਆਪਣੇ ਵਾਹਣਾ ਤੇ ਪ੍ਰੈਸ ਲਿਖਣ ਦੇ ਹੱਕਦਾਰ ਹਨ,ਜਿਹਨਾਂ ਨੂੰ ਜ਼ਿਲਾ• ਲੋਕ ਸੰਪਰਕ ਫਿਰੋਜ਼ਪੁਰ ਵੱਲੋ ਸਟਿੱਕਰ ਜਾਂ ਲੇਬਲ ਹਸਤਾਖ਼ਰ ਕਰਕੇ ਦਿੱਤਾ ਗਿਆ ਹੈ।
5 ਜਿਲ•ਾ ਮੈਜਿਸਟਰੇਟ ਫਿਰੋਜਪੁਰ ਵੱਲੋਂ ਦਫਾ 144 ਅਧੀਨ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਆਵਾਜ਼ ਪੈਦਾ ਕਰਨ ਵਾਲੇ ਧਾਮਾਕਾਖੇਜ਼ ਪਟਾਖੇ ਚਲਾਉਣ ਤੇ ਜਿਲ•ਾ ਫਿਰੋਜਪੁਰ ਦੀ ਹਦੂਦ ਅੰਦਰ ਰਾਤ ਦੇ 10 ਵਜ਼ੇ ਤੋਂ ਲੈ ਕੇ ਸਵੇਰੇ ਦੇ 6 ਵਜ਼ੇ ਤੱਕ ਮਨਾਹੀ ਹੈ।
6. ਇੱਕ ਹੋਰ ਹੁਕਮ ਰਾਹੀਂ ਜ਼ਿਲਾ• ਮੈਜਿਸਟਰੇਟ ਫਿਰੋਜ਼ਪੁਰ ਨੇ ਘਟੀਆ ਮਿਆਰ ਦੀਆਂ ਵਸਤਾਂ,ਬੀਜ਼ਾ,ਖਾਦ,ਕੀੜੇ ਮਾਰ ਦਵਾਈਆਂ,ਨੋੱਤ ਵਰਤੋਂ ਦੀਆਂ ਵਸਤੂਆਂ ,ਬਿਜਲੀ ਦਾ ਸਮਾਨ,ਪਟਰੋਲੀਅਮ ਪਦਾਰਥ ਕਪੜਾ ਅਤੇ ਕਰਿਆਨੇ ਦਾ ਸਮਾਨ ਆਦਿ ਦੀ ਵਿੱਕਰੀ ਰੋਕਣ ਲਈ ਦੁਕਾਨਾਂ ਨੂੰ ਹਦਾਇਤ ਹੈ ਕਿ ਉਹ ਭੋਗਤਾਵਾਂ ਨੂੰ 100/- ਰੁਪਏ ਤੋਂ ਵੱਧ ਦੀਆਂ ਵਸਤਾਂ ਵੇਚਣ ਸਮੇਂ ਬਿੱਲ/ਕੈਸ਼ ਮੀਮੋ ਦਿੱਤੇ ਜਾਣ।
7. ਜ਼ਿਲਾ• ਮੈਜਿਸਟਰੇਟ ਫਿਰੋਜ਼ਪੁਰ ਵੱਲੋ ਜ਼ਾਰੀ ਕੀਤੇ ਹੁਕਮ ਅਨੁਸਾਰ ਕੋਈ ਵੀ ਵਿਅਕਤੀ ਸਰਕਾਰੀ ਸੜ•ਕ ਦੀ ਜ਼ਮੀਨ/ਲਿੰਕ ਸੜ•ਕਾਂ ਦੇ ਨਾਲ ਲੱਗਦੀ ਜਗਾ• ਤੇ ਨਜ਼ਾਇਜ਼ ਕਬਜ਼ਾ ਨਾ ਕਰੇ। ਕਿਉਂਕਿ ਅਜਿਹਾ ਕਰਨ ਨਾਲ ਪਬਲਿਕ ਦੀ ਅਸੁਰੱਖਿਅਤਾ ਵੱਧਦੀ ਹੈ।ਧਾਰਾ 144 ਜਾਫੌਜ਼ਦਾਰੀ ਅਧੀਨ ਜ਼ਾਰੀ ਕੀਤੇ ਹੁਕਮਾਂ ਦੀ ਉਲਘੰਨਾ ਕਰਨ ਵਾਲੇ ਦੇ ਖਿਲਾਫ਼ ਧਾਰਾ 188 ਆਈ ਅਧੀਨ ਜ਼ਾਰੀ ਪੁਲਿਸ ਵਿਭਾਗ ਵੱਲੋ ਕਾਰਵਾਈ ਤੁਰੰਤ ਅਮਲ ਵਿਚ ਲਿਆਂਦੀ ਜਾਵੇਗੀ।
8. ਜ਼ਿਲਾ• ਮੈਜਿਸਟਰੇਟ ਫਿਰੋਜ਼ਪੁਰ ਨੇ ਦਫ੍ਰਾ 144 ਅਧੀਨ ਜਨਤਕ ਥਾਵਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ,ਜਨਤਕ ਥਾਵਾਂ ਤੇ ਕਿਸੇ ਵਿਅਕਤੀ ਵੱਲੋ ਨਾਹਰੇ ਲਗਾਉਣ ,ਜਨਤਕ ਥਾਵਾਂ ਤੇ ਮੀਟਿੰਗਾਂ ਕਰਨ ਤੇ ਪਾਬੰਦੀ ਲਗਾਈ ਗਈ ਹੈ। ਵਿਸ਼ੇਸ਼ ਹਾਲਤਾਂ ਜਾਂ ਮੌਕਿਆਂ ਉਪਰ ਪ੍ਰਬੰਧਕਾਂ ਵੱਲੋ ਲਿਖਤੀ ਬੇਨਤੀ ਕਰਨ ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਵਗੈਰਾ ਪ੍ਰਵਾਨਗੀ ਦੀਆਂ ਸ਼ਰਤਾਂ ਅਨੁਸਾਰ ਕੱਢੇ ਜਾ ਸਕਦੇ ਹਨ। ਇਹ ਹੁਕਮ ਪੁਲਿਸ/ਆਰਮੀ ਵਰਦੀਆਂ ਵਿਚ ਮਿਲਟਰੀ ਅਮਲਾ ਡਿਊਟੀ ਤੇ ਕੋਈ ਹੋਰ ਸਰਕਾਰੀ ਸੇਵਕ,ਵਿਆਹ ਜਾਂ ਸ਼ਾਤਮਈ ਜਲੂਸ ਤੇ ਲਾਗੂ ਨਹੀ ਹੋਵੇਗਾ।
9. ਜਿਲਾ• ਮੈਜਿਸਟਰੇਟ ਫਿਰੋਜ਼ਪੁਰ ਦੇ ਹੁਕਮ ਅਨੁਸਾਰ ਜ਼ਿਲਾ• ਫਿਰੋਜ਼ਪੁਰ ਵਿਚ ਪੈਂਦੀ ਅੰਤਰ ਰਾਸ਼ਟਰੀ ਸੀਮਾ ਤੇ ਦੇਸ਼ ਵਿਰੋਧੀ ਗਤੀ ਵਿਧੀਆਂ ਰੋਕਣ ਲਈ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਸਰਹੱਦ ਤੇ ਬਿਲਕੁਲ ਨਾਲ ਲੱਗਦੇ ਪਿੰਡਾਂ ਵਿਚ ਕੋਈ ਵੀ ਵਿਅਕਤੀ ਸ਼ਾਮ ਸਾਢੇ 7 ਵਜ•ੇ ਤੋਂ ਸਵੇਰ ਦੇ 6 ਵਜ•ੇ ਤੱਕ ਨਹਿਰਾਂ,ਡਰੇਨਾਂ,ਡਿਸਟਰੀਬਿਊਟਰੀਆਂ,ਵਾਟਰ ਚੈਨਲਾ ਅਤੇ ਰੇਲਵੇ ਲਾਈਨਾਂ ਤੇ 100 ਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਵੱਲੋ ਸ਼ਾਮੀ 7 ਵਜ•ੇ ਤੋਂ ਸਵੇਰ ਦੇ 6 ਵਜ•ੇ ਤੱਕ ਚੱਲਣ ਫਿਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਇਹ ਹੁਕਮ ਹੋਮ ਗਾਰਡ,ਪੁਲਿਸ,ਬੀ ਮਿਲਟਰੀ ਦਾ ਕੰਮ ਕਰਨ ਵਾਲੇ ਠੇਕੇਦਾਰ ਅਤੇ ਮਜ਼ਦੂਰਾਂ ਤੇ ਲਾਗੂ ਨਹੀਂ ਹੋਵੇਗਾ। ਪਰ ਇਹਨਾਂ ਪਾਸ ਮਿਲਟਰੀ ਅਥਾਰਟੀ ਵੱਲੋਂ ਜ਼ਾਰੀ ਕੀਤਾ ਗਿਆ ਸ਼ਨਾਖ਼ਤੀ ਕਾਰਡ ਜਰੂਰ ਹੋਣਾ ਚਾਹੀਦਾ ਹੈ।
10 ਜ਼ਿਲਾ• ਮੈਜਿਸਰੇਟ ਫਿਰੋਜਪੁਰ ਨੇ ਜ਼ਾਬਤਾ ਸੰਘਤਾ ਫੌਜ਼ਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾ ਦੀ ਵਰਤੋਂ ਕਰਦੇ ਹੋਇਆਂ ਨੀਲੀ ਬੱਤੀ,ਲਾਲ ਬੱਤੀ, ਪੁਲਿਸ ਨਾਲ ਸਬੰਧਤ ਸਾਜੋ -ਸਮਾਨ,ਗੋਰਮਿੰਟ ਦਾ ਕੋਈ ਵੀ ਨਿਸ਼ਾਨ ਆਦਿ ਜ਼ੋ ਕਿ ਸਰਕਾਰੀ ਮੁਲਾਜ਼ਮ ਵੱਲੋ ਆਪਣੀ ਡਿਊਟੀ ਕਰਦੇ ਸਮੇਂ ਵਰਤਿਆ ਜਾਂਦਾ ਹੈ ਕਿਸੇ ਪ੍ਰਾਈਵੇਟ ਵਿਅਕਤੀ ਨੂੰ ਜਾਂ ਸਰਕਾਰੀ ਕਰਮਚਾਰੀ ਨੂੰ ਵੀ ਸ਼ਨਾਖਤੀ ਕਾਰਡ ਆਦਿ ਵੇਖਣ ਤੋਂ ਬਿਨਾਂ ਵੇਚਣ ਤੇ ਪਾਬੰਦੀ ਲਾਉਂਦਾ ਹਾਂ।ਇਸ ਵੇਚੇ ਗਏ ਸਮਾਨ ਦਾ ਪੂਰਾ ਰਿਕਾਰਡ ਦੁਕਾਨਦਾਰ ਵੱਲੋਂ ਰੱਖਿਆ ਜਾਵੇ ਅਤੇ ਹਰ ਮਹੀਨੇ ਬਾਅਦ ਉਹ ਇਸ ਸਬੰਧੀ ਰਿਪੋਰਟ ਇਸ ਦਫਤਰ ਨੂੰ ਭੇਜੇਗਾ।
11 ਡਾ:ਸਿਰਾ.ਕਰੁਣਾ ਰਾਜੁ ਜ਼ਿਲਾ• ਮੈਜਿਸਰੇਟ ਫਿਰੋਜਪੁਰ ਨੇ ਜ਼ਾਬਤਾ ਸੰਘਤਾ ਫੌਜ਼ਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾ ਦੀ ਵਰਤੋਂ ਕਰਦੇ ਹੋਇਆਂ,ਜ਼ਿਲ•ਾ ਫਿਰੋਜਪੁਰ ਵਿੱਚ ਕਿਸੇ ਵੀ ਸਰਕਾਰੀ ਜ਼ਮੀਨ ਤੇ,ਰਾਹ ਤੇ,ਸੜਕ ਤੇ ਜਾਂ ਚੌਂਕ ਵਿੱਚ ਬਿਨ•ਾਂ ਸਬੰਧਤ ਨਗਰ ਕੌਂਸਲ,ਕੰਨਟੋਨਮੈਂਟ ਬੋਰਡ,ਨਗਰ ਪੰਚਾਇਤ ਜਾਂ ਸਬੰਧਤ ਮਹਿਕਮੇ ਦੀ ਪਵਾਨਗੀ ਦੇ,ਕਿਸੇ ਤਰ•ਾਂ ਦੇ ਹੋਰਡਿੰਗ ਲਾਏ ਜਾਣ ਤੇ ਪਾਬੰਦੀ ਲਾਉਂਦਾ ਹਾਂ।
12 ਜ਼ਿਲਾ• ਮੈਜਿਸਟਰੇਟ ਫਿਰੋਜਪੁਰ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਹੁਕਮ ਜ਼ਾਰੀ ਕੀਤਾ ਹੈ ਕਿ ਕੋਈ ਵੀ ਵਿਅਕਤੀ ਰਿਕਸ਼ਾ/ਟਰੈਕਟਰ ,ਟਰਾਲੀ ,ਰੇਹੜੀ ਅਤੇ ਹੋਰ ਵੀ ਗੱਡੀ ਜਿਸ ਦੇ ਪਿੱਛੇ ਲਾਈਟਾਂ ਨਹੀ ਹਨ ਉਹ ਲਾਲ ਰੰਗ ਦੇ ਰਿਫ਼ਲੈਕਟਰ ਜਾਂ ਕੋਈ ਆਈ ਗਲਾਸ ਜਾਂ ਚਮਕਦਾਰ ਟੇਪ ਫਿੱਟ ਕਰਵਾਏ ਬਿਨਾਂ• ਨਹੀ ਚਲਾਏਗਾ।
13 ਜ਼ਿਲਾ• ਮੈਜਿਸਟਰੇਟ ਫਿਰੋਜਪੁਰ ਵੱਲੋ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਇੱਕ ਹੁਕਮ ਜ਼ਾਰੀ ਕਰਕੇ ਜ਼ਿਲਾ• ਫਿਰੋਜ਼ਪੁਰ ਵਿਚ ਵਿਆਹ ਸ਼ਾਦੀ ਜਾਂ ਹੋਰ ਸਮਾਰੋਹਾਂ ਦੇ ਸਮੇਂ ਮੈਰਿਜ ਪੈਲਸਾ ਵਿਚ ਹਥਿਆਰ ਲੈ ਕੇ ਚੱਲਣ ਤੇ ਪਾਬੰਦੀ ਲਗਾਈ ਗਈ ਹੈ।
14 ਜ਼ਿਲਾ• ਮੈਜਿਸਟਰੇਟ ਫਿਰੋਜਪੁਰ ਵੱਲੋ ਧਾਰਾ 144 ਅਧੀਨ ਜਿਲਾ• ਫਿਰੋਜ਼ੁਪੁਰ ਵਿਚ ਲੱਕੀ ਡਰਾਅ ਦੀਆਂ ਸਕੀਮਾਂ/ਪ੍ਰਾਈਵੇਟ ਲਾਟਰੀਆਂ/ਕਮੇਟੀਆਂ ਜਿਸ ਵਿਚ ਹਫਤਾਵਾਰੀ ਜਾਂ ਮਹੀਨੇਵਾਰੀ ਪੈਸੇ ਇੱਕਠੇ ਕੀਤੇ ਜਾਂਦੇ ਹਨ ਅਤੇ ਡਰਾਅ ਕੱਢੇ ਜਾਂਦੇ ਹਨ ਜਾ ਡਰਾਅ ਰਾਂਹੀ ਪੈਸੇ/ਇਨਾਮੀ ਵਸਤੂ ਦਿੱਤੀ ਜਾਂਦੀ ਹੈ ਜਾਂ ਬੋਲੀ ਕੀਤੀ ਜਾਂਦੀ ਹੈ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ।
15 ਜ਼ਿਲਾ• ਮੈਜਿਸਟਰੇਟ ਫਿਰੋਜਪੁਰ ਨੇ ਜ਼ਾਬਤਾ ਸੰਘਤਾ ਫੌਜ਼ਦਾਰੀ 1973 ਦੀ ਧਾਰਾ 144 ਅਧੀਨ ਜ਼ਿਲਾ• ਫਿਰੋਜ਼ਪੁਰ ਵਿਚ ਜਨਤਾ ਵੱਲੋ ਉਲਾਈਵ ਰੰਗ(ਮਿਲਟਰੀ ਰੰਗ) ਦੀ ਵਰਦੀ ਅਤੇ ਮਿਲਟਰੀ ਰੰਗ ਦੀਆਂ ਜੀਪਾਂ,ਮੋਟਰ ਸਾਈਕਲਾਂ ਅਤੇ ਮੋਟਰ ਗੱਡੀਆਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲਾ• ਮੈਜਿਸਟਰੇਟ ਨੇ ਦੱਸਿਆਂ ਕਿ ਭਾਰਤ ਵਿਚ ਮਿਲਟਰੀ ਅਧਿਕਾਰੀਆਂ ਅਤੇ ਜਵਾਨਾਂ ਵੱਲੋ ਉਲਾਈਵ ਰੰਗ ਦੀ ਵਰਦੀ ਅਤੇ ਉਲਾਈਵ ਰੰਗ ਦੀਆਂ ਗੱਡੀਆਂ,ਜੀਪਾਂ ਅਤੇ ਮੋਟਰ ਸਾਈਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ।ਉਹਨਾਂ ਦੱਸਿਆਂ ਕਿ ਕਿਸੇ ਸਮਾਜ ਵਿਰੋਧੀ ਅਨਸਰ ਵੱਲੋ ਮਿਲਟਰੀ ਰੰਗ ਦੀ ਵਰਦੀ ਜਾਂ ਜੀਪਾਂ ਅਤੇ ਮੋਟਰ ਸਾਈਕਲਾਂ ਆਦਿ ਦੀ ਵਰਤੋਂ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਾਂ ਹਿਸੰਕ ਘਟਨਾ ਕੀਤੀ ਜਾ ਸਕਦੀ ਹੈ,ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿੱਤੀ ਵਿਚ ਖ਼ਤਰਾ ਪੈਦਾ ਹੋ ਸਕਦਾ ਹੈ।ਇਸ ਲਈ ਵੱਖਰੇਪਨ ਨੂੰ ਯਕੀਨੀ ਬਨਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਮ ਜਨਤਾ ਵੱਲੋ ਮਿਲਟਰੀ ਰੰਗ ਦੀ ਵਰਦੀ ਅਤੇ ਮਿਲਟਰੀ ਰੰਗ ਦੀਆਂ ਜੀਪਾਂ,ਮੋਟਰ-ਸਾਈਕਲਾਂ ਅਤੇ ਮੋਟਰ ਗੱਡੀਆਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਗਈ ਹੈ।
16 ਜ਼ਿਲਾ• ਮੈਜਿਸਰੇਟ ਨੇ ਇੱਕ ਹੋਰ ਹੁਕਮ ਜ਼ਾਰੀ ਕਰਕੇ ਜ਼ਿਲਾ• ਫਿਰੋਜਪੁਰ ਦੀ ਸੀਮਾਂ ਅੰਦਰ ਸਰਕਾਰੀ/ਗੈਰ ਸਰਕਾਰੀ ਇਮਾਰਤਾਂ/ਥਾਵਾਂ ਤੇ ਗੰਦੇ ਅਤੇ ਅਸ਼ਲੀਲ ਪੋਸਟਰਾਂ ਦੇ ਲਗਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।
17 ਜ਼ਿਲਾਂ• ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਪੰਜਾਬ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੀ ਗਸ਼ਤ ਦੀ ਧਾਰਾ 3(1) ਅਧੀਨ ਜ਼ਿਲਾ• ਫਿਰੋਜ਼ਪੁਰ ਦੇ ਸਾਰੇ ਪਿੰਡਾਂ ਦੇ ਨਿਰੋਈ ਸਿਹਤ ਵਾਲੇ ਵਿਅਕਤੀ ਰੂਰਲ ਅਤੇ ਗ੍ਰਾਮੀਣ ਬੈਕਾਂ,ਡਾਕਖਾਨੇ ਅਤੇ ਛੋਟੇ ਡਾਕਘਰਾਂ ,ਰੇਲਵੇ ਸਟੇਸ਼ਨਾ ,ਸਰਕਾਰੀ ਦਫ਼ਰਾਂ,ਇੰਸਟੀਚਿਊਟਾ,ਨਹਿਰਾਂ ਦੇ ਕੰਢੇ ਸਤਲੁਜ ਦਰਿਆ,ਪੁਲਾਂ ਨੂੰ ਤੋੜਫੋੜ ਦੁਆਰਾ ਨਸ਼ਟ ਕੀਤੇ ਜਾਣ ਤੋਂ ਬਚਾਉਣ ਲਈ 24 ਘੰਟੇ ਗਸ਼ਤ/ਪਹਿਰਾ/ਰਾਖੀ ਦੀ ਡਿਊਟੀ ਨਿਭਾਉਣ।ਜੇਕਰ ਕਿਸੇ ਨਹਿਰ ,ਪੁੱਲ,ਦਰਿਆ ਦੇ ਟੁੱਟ ਜਾਣ ਦੀ ਸੰਭਾਵਨਾ ਹੋਵੇ ਤਾਂ ਉਹ ਇਸ ਸਬੰਧੀ ਸੂਚਨਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਦੇਣ।
18 ਜ਼ਿਲਾ• ਮੈਜਿਸਟਰੇਟ ਫਿਰੋਜਪੁਰ ਨੇ ਜਿਲਾ• ਫਿਰੋਜ਼ਪੁਰ ਦੀ ਹਦੂਦ ਅੰਦਰ ਰਹਿੰਦੇ ਮਾਲਕ ਮਕਾਨਾਂ/ਮਕਾਨਾਂ ਉਪਰ ਕਾਬਜ਼ ਵਿਅਕਤੀਆਂ ਅਤੇ ਮਕਾਨ ਦੇ ਇੰਚਾਰਜ਼ ਵਿਅਕਤੀਆਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਉਹ ਉਹਨਾਂ ਵਿਅਕਤੀਆਂ ਦੇ ਨਾਮ ਅਤੇ ਪਤੇ ਆਪਣੇ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਕੀ ਵਿਚ ਤੁਰੰਤ ਦਰਜ਼ ਕਰਾਉਣ ਜੋ ਉਹਨਾਂ ਦੇ ਮਕਾਨਾਂ ਵਿਚ ਰਹਿ ਰਹੇ ਹਨ।
19. ਇਸ ਤਰਾਂ ਇਕ ਹੋਰ ਹੁਕਮ ਰਾਂਹੀ ਜਿਲਾ ਮੈਜਿਸਟਰੇਟ ਫਿਰੋਜਪੁਰ ਨੇ 112 ਆਫ ਮੋਟਰ ਵਹੀਕਲ ਐਕਟ 1988 ਦੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਵਾਹਨਾਂ ਦੀ ਸਪੀਡ ਮੇਨ ਸੜਕਾਂ ਚੁੰਗੀ ਤੋ ਬਾਹਰ ਨੈਸ਼ਨਲ ਹਾਈਵੇ ਤੇ 70 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਟੇਟ ਹਾਈਵੇ ਤੇ 60 ਕਿਲੋਮੀਟਰ ਪ੍ਰਤੀ ਘੰਟਾ,ਮਿਉਸੀਪਲ ਦੀ ਹਦੂਦ ਅੰਦਰ ਮੇਨ ਸੜਕਾਂ ਤੇ ਹੈਵੀ ਗਡੀਆਂ ਦੀ ਸਪੀਡ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਤੇ 40 ਕਿਲੋਮੀਟਰ ਪ੍ਰਤੀ ਘੰਟਾਂ,ਲਾਈਟ ਗਡੀਆਂ ਸਮੇਤ ਦੋ ਪਹੀਆਂ ਵਾਹਨਾਂ ਦੀ ਸਪੀਡ ਮਿਊਸੀਪਲ ਕਮੇਟੀ ਦੀ ਹਦੂਦ ਅੰਦਰ ਨੈਸ਼ਨਲ ਅਤੇ ਸਟੇਟ ਹਾਈਵੇ ਤੇ 45 ਕਿਲੋਮੀਟਰ ਪ੍ਰਤੀ ਘੰਟਾ ਅਤੇ ਮਿਊਸੀਪਲ ਕਮੇਟੀ ਹਦੂਦ ਤੋ ਬਾਹਰ ਨੈਸ਼ਨਲ ਹਾਈਵੇ ਤੇ 65 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਟੇਟ ਹਾਈਵੇ ਤੇ 50 ਕਿਲੋਮੀਟਰ ਪ੍ਰਤੀ ਘੰਟਾ,ਸ਼ਹਿਰ ਵਿਚ ਮੇਨ ਸੜਕਾਂ ਤੋ ਇਲਾਵਾ ਪੈਦੀਂਆ ਸੜਕਾਂ ਤੇ ਹਰ ਕਿਸਮ ਦੇ ਵਾਹਨਾਂ ਦੀ ਸਪੀਡ 30 ਕਿਲੋਮੀਟਰ ਪ੍ਰਤੀ ਘੰਟਾ ਅਤੇ ਲਿੰਕ ਸੜਕਾਂ ਤੇ ਹਰ ਕਿਸਮ ਦੇ ਵਾਹਨਾਂ ਦੀ ਸਪੀਡ 40 ਕਿਲੋਮੀਟਰ ਫਿਕਸ ਕੀਤੀ ਹੈ ਉਹਨਾਂ ਕਿਹਾ ਕਿ ਮਿੱਥੀ ਸਪੀਡ ਤੋ ਜਿਆਦਾ ਸਪੀਡ ਤੇ ਵਾਹਨ ਚਲਾਉਣ ਵਾਲੀਆਂ ਵਿਰੁਧ ਕਾਨੂਨੀ ਕਾਰਵਾਈ ਕੀਤੀ ਜਾਵੇਗੀ।
ਇਹ ਸਾਰੇ ਹੁਕਮ 31-03-2012 ਤੱਕ ਲਾਗੂ ਰਹਿਣਗੇ।