February 2, 2012 admin

ਕੰਨਿਆ ਭਰੂਣ ਹੱਤਿਆ ਤੇ ਬਾਲੜੀਆਂ ਦੀ ਅਣਦੇਖੀ ਦਾ ਜਾਰੀ ਰਹਿਣਾ ਮੰਦਭਾਗਾ

ਨਵੀਂ ਦਿੱਲੀ, 2 ਫਰਵਰੀ, 2012 : ਲੋਕ ਸਭਾ ਦੀ ਸਪੀਕਰ ਸ਼੍ਰੀਮਤੀ ਮੀਰਾ ਕੁਮਾਰ ਨੇ ਇਸ ਗੱਲ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਸਾਡੇ ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਅਤੇ ਬਾਲੜੀਆਂ ਦੀ ਅਣਦੇਖੀ ਹੁਣ ਵੀ ਜਾਰੀ ਹੈ ਜਿਸ ਨਾਲ ਪੁਰਸ਼ਾਂ ਅਤੇ ਮਹਿਲਾਵਾਂ ਵਿਚਾਲੇ ਅਨੁਪਾਤ ਬੁਰੀ ਤਰਾਂ• ਪ੍ਰਭਾਵਿਤ ਹੈ। ਸ਼੍ਰੀਮਤੀ ਮੀਰਾ ਕੁਮਾਰ ਨਵੀਂ ਦਿੱਲੀ ਵਿੱਚ ਰਾਸ਼ਟਰੀ ਪ੍ਰੀਖਿਆ ਬੋਰਡ ਦੇ 17ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨੱਬੀ ਆਜ਼ਾਦ ਵੀ ਮੌਜੂਦ ਸਨ। ਸਮਾਰੋਹ ਵਿੱਚ ਰਾਸ਼ਟਰੀ ਪ੍ਰੀਖਿਆ ਬੋਰਡ ਦੇ ਪ੍ਰਧਾਨ ਪ੍ਰੋਫੈਸਰ ਕੇ.ਸ਼੍ਰੀਨਾਥ ਰੈਡੀ, ਬੋਰਡ ਦੇ ਉਪ ਪ੍ਰਧਾਨ ਅਤੇ ਪ੍ਰਸ਼ਾਸਨਿਕ ਨਿਕਾਯ ਦੇ ਮੈਂਬਰ ਵੀ ਹਾਜ਼ਾਰ ਸਨ। ਸ਼੍ਰੀਮਤੀ ਮੀਰਾ ਕੁਮਾਰ ਨੇ ਕਿਹਾ ਕਿ ਸਾਨੂੰ ਆਪਣੇ ਪਿੰਡਾਂ ਅਤੇ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਕੰਮ ਕਰਨ ਦੇ ਇਛੁੱਕ ਪੜ•ੇ ਲਿਖੇ ਅਤੇ ਡਾਕਟਰਾਂ ਦੀ ਲੋੜ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਗੁਲਾਮ ਨੱਬੀ ਆਜ਼ਾਦ ਨੇ ਸਾਢੇ ਚਾਰ ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਡਿਗਰੀਆਂ  ਪ੍ਰਦਾਨ ਕੀਤੀਆਂ। ਇਸ ਮੌਕੇ ‘ਤੇ ਸ਼੍ਰੀ ਆਜ਼ਾਦ ਨੇ ਕਿਹਾ ਕਿ ਇਹ ਬਹੁਤ ਮਾਣ ਦੀ ਗੱਲ ਹੈ ਕਿ ਇਨਾਂ• ਵਿਚੋਂ 40 ਫੀਸਦੀ ਤੋਂ ਵੱਧ ਮਹਿਲਾਵਾਂ ਹਨ। ਉਨਾਂ• ਕਿਹਾ ਕਿ ਹੁਣ ਤੱਕ 30 ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਰਾਸ਼ਟਰੀ ਬੋਰਡ ਦੀ ਡਿਗਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਜੋ ਦੇਸ਼ ਵਿਦੇਸ਼ ਵਿੱਚ ਮਹੱਤਵਪੂਰਨ ਸਿਹਤ ਸੇਵਾਵਾਂ ਉਪਲਬੱਧ ਕਰਾ ਰਹੇ ਹਨ। ਸ਼੍ਰੀ ਆਜ਼ਾਦ ਨੇ ਕਿਹਾ ਕਿ ਸਿਹਤ ਮੰਤਰਾਲਾ ਨੇ ਸਿਹਤ ਦੇ ਖੇਤਰ ਵਿੱਚ ਮਨੁੱਖੀ ਸਾਧਨਾਂ ਦੀ ਉਪਲਬੱਧਤਾ ਵਧਾਉਣ ਲਈ ਅਨੇਕ ਸੁਧਾਰ ਕੀਤੇ ਹਨ। ਸਿਹਤ ਖੇਤਰ ਵਿੱਚ ਚੰਗੇ ਪ੍ਰੋਫੈਸਰਾਂ ਦੀ ਕਮੀ ਨਾਲ ਨਿਪਟਣ ਲਈ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 70 ਸਾਲ ਕਰ ਦਿੱਤੀ ਗਈ ਹੈ।

Translate »