February 2, 2012 admin

ਕਮਿਸ਼ਨਰ ਪੁਲਿਸ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪੰਜ ਇਮਾਰਤਾਂ ਵਿੱਚ ਬਣੇ ਵੱਖ-ਵੱਖ ਸਟਰਾਂਗ ਰੂਮ ਦੀ ਸੁਰੱਖਿਆ ਦਾ ਜਾਇਜ਼ਾ

ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਜਵਾਨ ਸੁਰੱਖਿਆ ਲਈ ਪੂਰੀ ਤਰ•ਾਂ ਮੁਸਤੈਦ : ਈਸ਼ਵਰ ਚੰਦਰ
ਲੁਧਿਆਣਾ, 2 ਫਰਵਰੀ : ਲੁਧਿਆਣਾ ਜਿਲ•ੇ ਦੇ 14 ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ 30 ਜਨਵਰੀ ਨੂੰ ਹੋਈਆਂ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਲਈ ਵਰਤੀਆਂ ਗਈਆਂ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲੁਧਿਆਣਾ ਦੀਆਂ ਪੰਜ ਇਮਾਰਤਾਂ ਦੇ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ । ਇਨ•ਾਂ ਸਟਰਾਂਗ ਰੂਮ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਸ੍ਰੀ ਈਸ਼ਵਰ ਚੰਦਰ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਸ਼੍ਰੀ ਰਾਹੁਲ ਤਿਵਾੜੀ ਨੇ ਦੌਰਾ ਕੀਤਾ । ਆਪਣੇ ਇਸ ਦੌਰੇ ਦੌਰਾਨ ਦੋਵਾਂ ਉੱਚ ਅਧਿਕਾਰੀਆਂ ਨੇ ਸਰਕਾਰੀ ਕਾਲਜ ਲੜਕੀਆਂ, ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਸਰਕਾਰੀ ਕਾਲਜ ਲੜਕੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਖਦੇਵ ਸਿੰਘ ਭਵਨ ਤੇ ਜਿਮਨੇਜੀਅਮ ਹਾਲ ਵਿੱਚ ਸਥਾਪਤ ਕੀਤੇ ਗਏ ਸਟਰਾਂਗ ਰੂਮ ਦਾ ਨਰੀਖਣ ਕੀਤਾ । ਇਸ ਮੌਕੇ ਕਮਿਸ਼ਨਰ ਪੁਲਿਸ ਅਤੇ ਡਿਪਟੀ ਕਮਿਸ਼ਨਰ ਨੇ ਸਟਰਾਂਗ ਰੂਮ ਦੀ ਹਿਫਾਜ਼ਤ ਵਿੱਚ ਜੁਟੇ ਬੀ.ਐਸ.ਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਸਟਰਾਂਗ ਰੂਮ ਦੇ ਸੁਰੱਖਿਆ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਕਮਿਸ਼ਨਰ ਪੁਲਿਸ ਸ਼੍ਰੀ ਈਸ਼ਵਰ ਚੰਦਰ ਨੇ ਕਿਹਾ ਕਿ ਇਨ•ਾਂ ਸਟਰਾਂਗ ਰੂਮ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੇ ਹਲਕਿਆਂ ਦੀਆਂ ਈ.ਵੀ.ਐਮ ਮਸ਼ੀਨਾਂ ਇਥੇ ਪੂਰੀ ਤਰ•ਾਂ ਸੁਰੱਖਿਅਤ ਹਨ ।
 ਇਸ ਮੌਕੇ ਜਿਲ•ਾ ਚੋਣ ਅਫਸਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਸ਼ਹਿਰ ਦੀਆਂ ਪੰਜ ਇਮਾਰਤਾਂ ਵਿੱਚ ਸਥਾਪਤ ਕੀਤੇ ਗਏ ਸਟਰਾਂਗ ਰੂਮ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਜਿਸ ਤਹਿਤ ਲਗਾਤਾਰ ਅਜਿਹੇ ਦੌਰੇ ਕੀਤੇ ਜਾਣਗੇ । ਸ੍ਰੀ ਤਿਵਾੜੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 57-ਖੰਨਾ ਦੀਆਂ ਈ.ਵੀ.ਐਮ ਮਸ਼ੀਨਾਂ ਸਰਕਾਰੀ ਕਾਲਜ ਲੜਕੀਆਂ ਦੇ ਆਡੀਟੋਰੀਅਮ , 58-ਸਮਰਾਲਾ ਦੀਆਂ ਮਸ਼ੀਨਾਂ ਸਰਕਾਰੀ ਕਾਲਜ ਲੜਕੀਆਂ ਦੇ ਕਾਮਰਸ ਬਲਾਕ ਵਿਖੇ, 59-ਸਾਹਨੇਵਾਲ ਦੀਆਂ ਮਸ਼ੀਨਾਂ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ,  60-ਲੁਧਿਆਣਾ (ਪੂਰਬੀ) ਦੀਆਂ ਮਸ਼ੀਨਾਂ ਐਸ.ਸੀ.ਡੀ. ਸਰਕਾਰੀ ਕਾਲਜ ਲੜਕੇ ਨੇੜੇ ਰੋਜ਼ ਗਾਰਡਨ ਲੁਧਿਆਣਾ, 61-ਲੁਧਿਆਣਾ (ਦੱਖਣੀ) ਦੀਆਂ ਮਸ਼ੀਨਾਂ ਐਸ.ਸੀ.ਡੀ. ਪੀ.ਜੀ ਬਿਲਡਿੰਗ ਸਰਕਾਰੀ ਕਾਲਜ ਲੜਕੇ ਲੁਧਿਆਣਾ, 62-ਆਤਮ ਨਗਰ ਦੀਆਂ ਮਸ਼ੀਨਾਂ ਐਸ.ਸੀ.ਡੀ. ਕਾਮਨ ਰੂਮ ਸਰਕਾਰੀ ਕਾਲਜ ਲੜਕੇ, 63-ਲੁਧਿਆਣਾ ਕੇਂਦਰੀ ਦੀਆਂ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਦੀ ਜਮੀਨੀ ਮੰਜਿਲ, 64-ਲੁਧਿਆਣਾ (ਪੱਛਮੀ) ਅਤੇ 65-ਲੁਧਿਆਣਾ (ਉੱਤਰੀ) ਦੀਆਂ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਦੀ ਪਹਿਲੀ ਮੰਜ਼ਿਲ, 66-ਗਿੱਲ ਦੀਆਂ ਮਸ਼ੀਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਮਨੇਜੀਅਮ ਹਾਲ, 67-ਪਾਇਲ ਦੀਆਂ ਮਸ਼ੀਨਾਂ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, 68-ਦਾਖਾ ਦੀਆਂ ਮਸ਼ੀਨਾਂ ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, 69-ਰਾਏਕੋਟ ਦੀਆਂ ਮਸ਼ੀਨਾਂ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਵਿਖੇ ਅਤੇ 70-ਜਗਰਾਓਂ ਦੀਆਂ ਮਸ਼ੀਨਾਂ ਖੇਤੀਬਾੜੀ ਯੂਨੀਵਰਸਿਟੀ ਦੇ ਸੁਖਦੇਵ ਹਾਲ ਵਿਖੇ ਸਟਰਾਂਗ ਰੂਮ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ । ਉਨ•ਾਂ ਇਹ ਵੀ ਦੱਸਿਆ ਕਿ ਇਨ•ਾਂ ਸਟਰਾਂਗ ਰੂਮ ਦੀ ਸੁਰੱਖਿਆ ਦਾ ਜ਼ਿੰਮਾ ਬੀ.ਐਸ.ਐਫ ਦੇ ਜਵਾਨਾਂ ਤੇ ਹੈ ਜਦਕਿ ਇਮਾਰਤਾਂ ਦੇ ਬਾਹਰਵਾਰ ਪੰਜਾਬ ਪੁਲਿਸ ਦੇ ਮੁਲਾਜਮ ਪੂਰੀ ਚੌਕਸੀ ਨਾਲ ਸੁਰੱਖਿਆ ਕਰ ਰਹੇ ਹਨ ।

Translate »