February 2, 2012 admin

ਭਾਰਤੀ ਫੌਜ ਵਿੱਚ ਗਾਰਡਨਰ ਦੀ ਅਸਾਮੀ ਲਈ ਬਿਨੈ ਪੱਤਰਾਂ ਦੀ ਮੰਗ

ਪਟਿਆਲਾ: 2 ਫਰਵਰੀ : ਭਾਰਤੀ ਫੌਜ ਵੱਲੋਂ ਗਰੁੱਪ ਸੀ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਗਾਰਡਨਰ ਦੀ ਇੱਕ ਅਸਾਮੀ ਸਿੱਧੀ ਭਰਤੀ ਰਾਹੀਂ ਭਰਨ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਭਾਰਤੀ ਫੌਜ ਦੇ ਸਹਾਇਕ ਭਰਤੀ ਅਫਸਰ ਕਰਨਲ ਸੰਜੇ ਕਪੂਰ ਨੇ ਦਿੰਦਿਆਂ ਦੱਸਿਆ ਕਿ ਇਹ ਅਸਾਮੀ ਕੇਵਲ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਹੈ। ਉਨ੍ਹਾਂ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਪਣੇ ਬਿਨੈ ਪੱਤਰ ਨਿਰਧਾਰਤ ਪ੍ਰੋਫਾਰਮੇ ਵਿੱਚ ਭਰ ਕੇ 17 ਫਰਵਰੀ 2012 ਨੂੰ ਸਵੇਰੇ 10:00 ਵਜੇ ਤੱਕ ਸਹਇਕ ਭਰਤੀ ਅਫਸਰ ਦੇ ਦਫਤਰ 27 ਦੀ ਮਾਲ ਰੋਡ ਪਟਿਆਲਾ ਵਿਖੇ ਦੇ ਸਕਦੇ ਹਨ ਅਤੇ ਇਹ ਪ੍ਰੋਫਾਰਮਾ ਸਹਾਇਕ ਭਰਤੀ ਅਫਸਰ ਦੇ ਦਫਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਰਨਲ ਕਪੂਰ ਨੇ ਦੱਸਿਆ ਕਿ ਇਸ ਅਸਾਮੀ ਲਈ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਸਰਕਾਰੀ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾ 35 ਸਾਲ ਤੱਕ ਹੈ। ਉਨ੍ਹਾਂ ਦੱਸਿਆ ਕਿ ਇਸ ਅਸਾਮੀ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜਰੂਰੀ ਹੈ। ਕਰਨਲ ਕਪੂਰ ਨੇ ਦੱਸਿਆ ਕਿ ਉਮੀਦਵਾਰ ਆਪਣੇ ਬਿਨੈ ਪੱਤਰ ਨਾਲ ਉਮਰ ਦੇ ਸਬੂਤ, ਵਿਦਿਅਕ ਯੋਗਤਾ, ਤਜ਼ਰਬਾ, ਪ੍ਰੋਫੈਸ਼ਨ, ਜਾਤੀ, ਚਾਲ ਚਲਣ ਤੇ ਰਿਹਾਇਸ਼ ਸਬੰਧੀ ਸਰਟੀਫਿਕੇਟਾਂ ਦੀਆਂ ਫੋਟੋ ਸਟੇਟ ਕਾਪੀਆਂ ਤੋਂ ਇਲਾਵਾ ਆਪਣੀਆਂ ਤਾਜ਼ਾ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਜੋ ਕਿ ਗਜ਼ਟਿਡ ਅਧਿਕਾਰੀ ਵੱਲੋਂ ਤਸਦੀਕ ਹੋਣ, ਨਾਲ ਭੇਜਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰ 0175-2932692 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Translate »