ਨਵੀਂ ਦਿੱਲੀ, 2 ਫਰਵਰੀ, 2012 : ਆਰਥਿਕ ਮਮਾਲਿਆਂ ਨਾਲ ਸਬੰਧਤ ਮੰਤਰੀ ਮੰਡਲ ਕਮੇਟੀ ਦੀ ਬੈਠਕ ਵਿੱਚ ਲਏ ਗਏ ਫੈਸਲੇ ਨੂੰ ਦੇਖਦੇ ਹੋਏ ਥੋਕ ਕੀਮਤ ਸੂਚਕ ਅੰਕ ਦੀ ਸਪਤਾਹਿਕ ਸਮੀਖਿਆਂ ਬੰਦ ਕਰ ਦਿੱਤੀ ਗਈ ਹੈ। ਇਹ ਸਮੀਖਿਆ ਪ੍ਰਾਥਮਿਕ ਵਸਤੂ ਸਮੂਹ ਅਤੇ ਈਂਧਣ ਅਤੇ ਬਿਜਲੀ ਸਮੂਹ ਦੇ ਅਧੀਨ ਵਸਤੂਆਂ ਜਿਣਸਾਂ ਦੇ ਥੋਕ ਕੀਮਤ ਸੂਚਕ ਅੰਕ ਲਈ ਜਾਰੀ ਕੀਤੀ ਜਾਂਦੀ ਸੀ। ਹੁਣ ਤੋਂ ਥੋਕ ਕੀਮਤ ਸੂਚਕ ਅੰਕ ਸਿਰਫ ਮਾਸਿਕ ਆਧਾਰ ਉਤੇ ਜਾਰੀ ਕੀਤਾ ਜਾਵੇਗਾ। ਜਨਵਰੀ, 2012 ਲਈ ਮਾਸਿਕ ਥੋਕ ਕੀਮਤ ਸੂਚਕ ਅੰਕ 14 ਫਰਵਰੀ, 2012 ਨੂੰ ਜਾਰੀ ਕੀਤਾ ਜਾਵੇਗਾ।