ਅੰਮ੍ਰਿਤਸਰ, 2 ਫਰਵਰੀ- ਪੰਜਾਬ ਦੇ ਗਵਰਨਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਸ੍ਰੀ ਸ਼ਿਵਰਾਜ ਵਿਸ਼ਵਨਾਥ ਪਾਟਿਲ ਨੇ ਬੀਤੇ ਦਿਨ ਯੂਨੀਵਰਸਿਟੀ ਵਿਚ ਤਿੰਨ ਮੰਜ਼ਿਲਾਂ ਲੈਕਚਰ ਥਿਏਟਰ ਇਮਾਰਤ ਦਾ ਨੀਹ ਪੱਥਰ ਰਖਿਆ। ਇਸ ਇਮਾਰਤ ਦੀ ਉਸਾਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਹੋਇਆ ਕੀਤੀ ਜਾ ਰਹੀ ਹੈ।
ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਡੀਨ, ਅਕਾਦਮਿਕ ਮਾਮਲੇ, ਡਾ. ਰਾਜਿੰਦਰ ਕੌਰ ਪਵਾਰ ਅਤੇ ਕਾਰਜਕਾਰੀ ਇੰਜੀਨੀਅਰ, ਮੁਕੇਸ਼ ਸ਼ਰਮਾ ਵੀ ਇਸ ਮੌਕੇ ਹਾਜ਼ਰ ਸਨ।
ਇਸ ਇਮਾਰਤ ਵਿਚ 120 ਵਿਦਿਆਰਥੀ ਪ੍ਰਤੀ ਹਾਲ ਦੀ ਸਮਰੱਥਾ ਵਾਲੇ ਛੇ ਲੈਕਚਰ ਹਾਲ ਅਤੇ 250 ਵਿਦਿਆਰਥੀ ਪ੍ਰਤੀ ਹਾਲ ਦੀ ਸਮਰੱਥਾ ਵਾਲੇ ਤਿੰਨ ਵੱਡੇ ਲੈਕਚਰ ਹਾਲ ਹੋਣਗੇ, ਜਿਨ•ਾਂ ਵਿਚ ਆਧੁਨਿਕ ਫਰਨੀਚਰ ਅਤੇ ਥੀਏਟਰਾਂ ਵਿਚ ਸਟੈਪਸ ਬਣਾਏ ਜਾਣਗੇ। ਇਸ ਵਿਚ 20 ਫੁੱਟ ਚੌੜਾ ਕਾਰੀਡੋਰ ਅਤੇ ਦੋਵਾਂ ਸਾਈਡਾਂ ਤੇ ਪੌੜੀਆਂ, ਲੇਡੀਜ਼ ਅਤੇ ਜੈਂਟਸ ਟਾÂਲਿਟਸ ਅਤੇ ਹੋਰ ਆਧੁਨਿਕ ਸੁਵਿਧਾਵਾਂ ਤੋਂ ਇਲਾਵਾ ਛੇ ਫੁੱਟ ਚੌੜੇ ਰੈਂਪ ਦੀ ਵਿਵਸਥਾ ਵੀ ਕੀਤੀ ਗਈ ਹੈ। ਇਹ ਲੈਕਚਰ ਹਾਲ ਰੋਸ਼ਨੀ ਨਾਲ ਭਰਪੂਰ ਅਤੇ ਹਵਾਦਾਰ ਹੋਣਗੇ। ਇਸ ਦਾ ਕੁੱਲ ਰਕਬਾ 42000 ਸੁਕੇਅਰ ਫੁੱਟ ਹੋਵੇਗਾ। ਇਸ ਤੇ ਕੁੱਲ ਖਰਚਾ 4.25 ਕਰੋੜ ਰੁਪਏ ਆਵੇਗਾ।