February 2, 2012 admin

ਖਾਲਸਾ ਕਾਲਜ ਵਿਖੇ ਚਲ ਰਿਹਾ ਮੁਕਾਬਲੇ ਦੇ ਇਮਤਿਹਾਨਾਂ ਦਾ ਸਿਖਲਾਈ ਕੇਂਦਰ ਬਣਿਆ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ

ਅੰਮ੍ਰਿਤਸਰ, 2 ਫਰਵਰੀ, 2012 : ਸਥਾਨਕ ਸਿਰਮੌਰ ਵਿਦਿਅਕ ਸੰਸਥਾ ਖਾਲਸਾ ਕਾਲਜ ਵਿਖੇ ਚਲ ਰਹੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਵਾਸਤੇ ਸਿਖਲਾਈ ਕੇਂਦਰ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਇਕ ਵਰਦਾਨ ਸਾਬਿਤ ਹੋ ਰਿਹਾ ਹੈ। ਇਹ ਕੇਂਦਰ ਜੋ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਸ਼ੁਰੂ ਹੋਇਆ, ਬੱਚਿਆਂ ਨੂੰ ਆਈਏਐਸ, ਪੀਸੀਐਸ, ਪ੍ਰੋਬੇਸ਼ਨਰੀ ਆਫੀਸਰਜ਼ ਅਤੇ ਯੂਜੀਸੀ ਦੇ ਨੈਸ਼ਨਲ ਯੋਗਤਾ ਟੈਸਟ (ਨੈੱਟ) ਆਦਿ ਇਮਤਿਹਾਨਾਂ ਲਈ ਤਿਆਰ ਕਰ ਰਿਹਾ ਹੈ। ਇਸ ਕੇਂਦਰ ਵਿੱਚੋਂ ਹੁਣ ਤਕ 100 ਤੋਂ ਵਧੇਰੇ ਵਿਦਿਆਰਥੀ ਬਹੁਮੁੱਲੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।  
ਯੂਜੀਸੀ ਦੀ ਸਰਪਰਸਤੀ ਹੇਠ ਚੱਲ ਰਹੇ ਇਸ ਕੇਂਦਰ ਨੂੰ ਖੋਲ•ਣ ਦਾ ਮਕਸਦ ਪੱਛੜੇ ਵਰਗ, ਘੱਟ-ਗਿਣਤੀਆਂ, ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਦੇ ਵਿਦਿਆਰਥੀਆਂ ਨੂੰ ਸੇਧ ਦੇ ਕੇ ਉਨ•ਾਂ ਨੂੰ ਇਨ•ਾਂ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨਾ ਹੈ। ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਕਿਹਾ ਕਿ ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਬਹੁ-ਗਿਣਤੀ ਸਰਹੱਦੀ ਖੇਤਰ ਦੇ ਪਿਛੋਕੜ ਵਾਲੀ ਹੈ, ਜਿੰਨ•ਾਂ ਨੂੰ ਵੱਖਰੇ-ਵੱਖਰੇ ਇਮਤਿਹਾਨਾਂ ਦੀ ਤਿਆਰੀ ਵਾਸਤੇ ਯੋਗ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ।
ਉਨ•ਾਂ ਕਿਹਾ ਕਿ ਇਸ ਸਿਖਲਾਈ ਕੇਂਦਰ ਵਿੱਚ ਗਰੀਬ ਪਰਿਵਾਰਾਂ ਤੋਂ ਆਏ ਬੱਚਿਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਉਹ ਦੂਜੇ ਉਮੀਦਵਾਰਾਂ ਨਾਲ ਮੁਕਾਬਲਾ ਕਰ ਸਕਣ। ਉਨ•ਾਂ ਨੇ ਵਿਦਿਆਰਥੀਆਂ ਨੂੰ ਇਸ ਕੇਂਦਰ ਦਾ ਭਰਪੂਰ ਫਾਇਦਾ ਉਠਾਉਣ ਲਈ ਕਿਹਾ। ਉਨ•ਾਂ ਇਹ ਵੀ ਕਿਹਾ ਕਿ ਅੱਜ-ਕਲ• ਬਹੁਤ ਸਾਰੇ ਆਈਏਐਸ ਅਤੇ ਦੂਜੇ ਇਮਤਿਹਾਨਾਂ ਵਾਸਤੇ ਸਿਖਲਾਈ ਕੇਂਦਰ ਖੁੱਲ• ਚੁੱਕੇ ਹਨ ਪਰ ਉੱਥੇ ਬਹੁਤ ਜ਼ਿਆਦਾ ਫੀਸਾਂ ਲਈਆਂ ਜਾਂਦੀਆਂ ਹਨ, ਜੋ ਕਿ ਆਮ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਹਨ। ਇਸ ਲਈ ਉਨ•ਾਂ ਨੇ ਯੂਜੀਸੀ ਦੀ ਮਦਦ ਨਾਲ ਇਸ ਕੇਂਦਰ ਦੀ ਸਥਾਪਨਾ ਕੀਤੀ।
ਇਹ ਵਰਣਨਯੋਗ ਹੈ ਕਿ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਵੀ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਗਰਾਂਟ ਅਧੀਨ ਇਸੇ ਤਰ•ਾਂ ਦਾ ਇਕ ਸਿਖਲਾਈ ਕੇਂਦਰ ‘ਸੁਪਰ-50’ ਦੀ ਤਰਜ਼ ‘ਤੇ ਪ੍ਰਿੰਸੀਪਲ, ਸਰਵਜੀਤ ਕੌਰ ਬਰਾੜ ਦੀ ਅਗਵਾਈ ਹੇਠ ਚਲ ਰਿਹਾ ਹੈ। ਇਨ•ਾਂ ਦੋਹਾਂ ਹੀ ਕੇਂਦਰਾਂ ਦਾ ਮਕਸਦ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਬੱਚਿਆਂ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਪ੍ਰਤੀ ਜਰੂਰੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਉਨ•ਾਂ ਨੂੰ ਸਹੀ ਦਿਸ਼ਾ-ਨਿਰਦੇਸ਼ ਦੇ ਕੇ ਇਨ•ਾਂ ਮੁਕਾਬਲਿਆਂ ਦੀ ਸਹੀ ਤਿਆਰੀ ਕਰਨ ਲਈ ਪ੍ਰੋਰਿਤ ਕਰਨਾ ਹੈ। ਜਿੱਥੇ ਸਕੂਲ ਦੇ ਸਿਖਲਾਈ ਕੇਂਦਰ ਦਾ ਮਕਸਦ ਆਈਏਐਸ, ਪੀਸੀਐਸ ਇਮਤਿਹਾਨਾਂ ਵੱਲ ਜਿਆਦਾ ਹੈ, ਉੱਥੇ ਕਾਲਜ ਵਿੱਚ ਚਲ ਰਹੇ ਕੇਂਦਰ ਦਾ ਮੁੱਖ ਮਨੋਰਥ ਯੂਜੀਸੀ-ਨੈੱਟ ਆਦਿ ਇਮਤਿਹਾਨਾਂ ਉਪਰ ਹੈ।

ਡਾ. ਦਲਜੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਆਦਾ ਤੋਂ ਜਿਆਦਾ ਉਮੀਦਵਾਰ ਯੂਜੀਸੀ-ਨੈਟ ਪਾਸ ਕਰਕੇ ਆਪਣੇ-ਆਪ ਨੂੰ ਲੈਕਚਰਾਰ ਅਤੇ ਰਿਸਰਚ ਵਾਸਤੇ ਯੋਗ ਬਣਾਉਣ। ਉਨ•ਾਂ ਕਿਹਾ ਕਿ ਇਮਤਿਹਾਨਾਂ ਦੀ ਕਾਮਯਾਬੀ ਤੋਂ ਬਾਅਦ ਉਮੀਦਵਾਰ ਕਾਲਜ ਦੀ ਇਸ ਦੇਣ ਨੂੰ ਹਮੇਸ਼ਾਂ ਯਾਦ ਰੱਖਣਗੇ। ਉਮੀਦਵਾਰ ਕਾਲਜ ਦੀ ਉਚਿਤ ਸਟਾਕ ਵਾਲੀ ਲਾਇਬ੍ਰੇਰੀ ਦੀਆਂ ਅਖਬਾਰਾਂ ਅਤੇ ਮੈਗਜ਼ੀਨ ਸੈਕਸ਼ਨ ਤੋਂ ਇਲਾਵਾ ਮਲਟੀਮੀਡੀਆ ਰੂਮ ਅਤੇ ਪ੍ਰੋਜੈਕਟਰਸ ਦੀ ਵਰਤੋਂ ਵੀ ਕਰ ਸਕਦੇ ਹਨ।
ਇਸ ਕੇਂਦਰ ਦੇ ਕੋਆਰਡੀਨੇਟਰ, ਕਮਿਸਟਰੀ ਵਿਭਾਗ ਦੇ ਡਾ. ਜਤਿੰਦਰ ਸਿੰਘ ਗਾਂਧੀ ਅਤੇ ਅੰਗਰੇਜ਼ੀ ਵਿਭਾਗ ਦੇ ਡਾ. ਸਾਵੰਤ ਸਿੰਘ ਮਾਂਟੋ ਹਨ, ਜੋ ਕਿ ਆਪਣੀ ਯੋਗਿਤਾ ਦੇ ਅਨੁਕੂਲ ਕੇਂਦਰ ਨੂੰ ਸਹੀ ਦਿਸ਼ਾ-ਨਿਰਦੇਸ਼ ਦੇ ਰਹੇ ਹਨ। ਉੇਨ•ਾਂ ਕਿਹਾ ਕਿ ਕਾਲਜ ਦੀ ਫੈਕਲਟੀ ਤੋਂ ਇਲਾਵਾ ਉਹ ਬਾਹਰੋਂ ਆਏ ਪ੍ਰੋਫੈਸਰਾਂ ਵੱਲੋਂ ਸਪੈਸ਼ਲ ਲੈਕਚਰ ਅਤੇ ਭਾਸ਼ਣ ਕਰਾਉਂਦੇ ਹਨ ਤਾਂ ਕਿ ਬੱਚਿਆਂ ਨੂੰ ਜਰੂਰੀ ਜਾਣਕਾਰੀਆਂ ਉਪਲਬਧ ਕਰਵਾਈਆਂ ਜਾ ਸਕਣ। ਡਾ. ਗਾਂਧੀ ਨੇ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦੇ ਮੋਕ ਟੈਸਟ ਵੀ ਲੈਂਦੇ ਹਨ ਤਾਂ ਕਿ ਉਨ•ਾਂ ਦੀ ਇਮਤਿਹਾਨਾਂ ਪ੍ਰਤੀ ਜਾਣਕਾਰੀ ਨੂੰ ਵਾਚਿਆ ਜਾ ਸਕੇ।

Translate »