ਨਵੀਂ ਦਿੱਲੀ, 2 ਫਰਵਰੀ, 2012 : ਘੱਟ ਗਿਣਤੀ ਮੰਤਰਾਲੇ ਵੱਲੋਂ ਚਲ ਰਹੀ ਮੈਟ੍ਰਿਕ ਤੋਂ ਪਹਿਲਾਂ ਵਜ਼ੀਫ਼ਾ ਯੋਜਨਾ ਹੇਠ ਇਸ ਸਾਲ 31 ਜਨਵਰੀ ਤੱਕ ਘੱਟ ਗਿਣਤੀ ਭਾਈਚਾਰੇ ਦੇ 34 ਲੱਖ 70 ਹਜ਼ਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਗਏ ਹਨ। ਜਦਕਿ ਇਸ ਸਾਲ ਦਾ ਟੀਚਾ 34 ਲੱਖ ਵਜ਼ੀਫ਼ੇ ਦੇਣ ਦਾ ਸੀ। ਇਨਾਂ• ਵਜ਼ੀਫਿਆਂ ਵਾਸਤੇ 357 ਕਰੋੜ 79 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ। ਪਿਛਲੇ ਮਾਲੀ ਵਰੇ• ਦੌਰਾਨ ਵੀ ਟੀਚੇ ਤੋਂ ਵੱਧ ਦੀ ਪ੍ਰਾਪਤੀ ਕਰਦੇ ਹੋਏ 44 ਲੱਖ 21 ਹਜ਼ਾਰ 571 ਵਜ਼ੀਫ਼ੇ ਮਨਜ਼ੂਰ ਕੀਤੇ ਗਏ ਸਨ, ਜਦੋਂ ਕਿ ਟੀਚਾ 20 ਲੱਖ ਵਜੀਫ਼ੇ ਦੇਣ ਦਾ ਸੀ।