February 2, 2012 admin

ਹੈਮਿਉਫਿਲਿਕ ਭਲਾਈ ਸੋਸਾਇਟੀ ਵਲੋਂ 5 ਫਰਵਰੀ ਨੂੰ ਓਪਨ ਕਲੀਨਿਕ ਦਾ ਆਯੋਜਨ

ਚੰਡੀਗੜ• 2 ਫਰਵਰੀ:   ਹੈਮਿਊਫਿਲਿਕ ਭਲਾਈ ਸੋਸਾਇਟੀ ਦੇ ਚੰਡੀਗੜ• ਯੂਨਿਟ ਵਲੋਂ ਕਮਿਊਨਿਟੀ ਸੈਂਟਰ ਸੈਕਟਰ 15-ਡੀ ਵਿਖੇ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੈਮੋਫਿਲੀਆ ਤੋਂ ਪ੍ਰਭਾਵਤ ਮਰੀਜ਼ਾਂ ਲਈ ਇਕ ਰੋਜ਼ਾ ਕਲੀਨਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ।
 ਮਿਊਂਸਪਲ ਕਾਰਪੋਰੇਸ਼ਨ ਚੰਡੀਗੜ• ਦੀ ਮੇਅਰ ਸ੍ਰੀਮਤੀ ਰਾਜ ਬਾਲਾ ਮਲਿਕ ਵਲੋਂ ਇਸ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਦੀ ਪ੍ਰਧਾਨਗੀ ਕੀਤੀ ਜਾਵੇਗਾ। ਇਸ ਓਪਲ ਕਲੀਨਿਕ ਵਿਚ ਚੰਡੀਗੜ•, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ-ਕਸ਼ਮੀਰ ਤੋਂ ਤਕਰੀਬਨ 450 ਮਰੀਜ਼ਾਂ ਦੇ ਪਹੁੰਚਣ ਦੀ ਸੰਭਾਵਨਾ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਸੋਸਾਇਟੀ ਦੇ ਵਿੱਤ ਸਕੱਤਰ ਡਾ. ਮੱਘਰ ਸਿੰਘ ਨੇ ਦੱਸਿਆ ਕਿ ਇਸ ਕਲੀਨਿਕ ਵਿਚ ਰੋਗੀਆਂ ਨੂੰ  ਫੈਕਟਰ 8 ਅਤੇ 9 ਦੀ ਖੁਰਾਕ ਮੁਫਤ ਦੇਣ ਦੇ ਨਾਲ ਨਾਲ ਹੈਪੇਟਾਈਟਸ-ਬੀ ਦੇ ਟੀਕੇ ਅਤੇ ਇਲਾਜ ਲਈ ਫਿਜ਼ੀਂਓਥਰੈਪੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਸਾਲ 2011-12 ਲਈ ਅਹੁਦੇਦਾਰਾ ਦੀ ਚੋਣ ਲਈ ਅਤੇ ਸਾਲਾਨਾ ਜਨਰਲ ਬਾਡੀ ਮੀਟਿੰਗ ਦਾ ਆਯੋਜਨ ਵੀ ਕੀਤਾ ਜਾਵੇਗਾ।
ਡਾਕਟਰਾਂ ਦੀ ਮਾਹਰ ਟੀਮ ਅਤੇ ਹੈਮਾਟੋਲੋਜਿਸਟ ਵਲੋਂ ਮਰੀਜ਼ਾਂ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਹੈਮੋਫਿਲੀਆ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਇਲਾਜ ਦੇ ਵਿਕਾਸ ਬਾਰੇ ਜਾਣਕਾਰੀ ਮੁਹੱਇਆ ਕਰਵਾਈ ਜਾਵੇਗੀ। ਇਹਨਾਂ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਡਾ. ਵੀ.ਕੇ. ਛਾਬੜਾ, ਦੰਦਾ ਦੇ ਪ੍ਰਸਿਧ ਡਾ. ਅਭਿਤੇਜ਼ ਮਹਿਤਾਨੀ, ਡਾ. ਸ੍ਰੀਮਤੀ ਪੂਜਾ ਮਹਿਤਾਨੀ ਅਤੇ ਫਿਜ਼ਿਂਂਊਥਰੈਪਿਸਟ ਡਾ: ਪਲਵੀ ਸੈਣੀ ਅਤੇ ਡਾ. ਪਲਵੀ ਗੁਪਤਾ ਵੀ ਮਰੀਜ਼ਾ ਨੂੰ ਸੰਬੋਧਨ ਕਰਨਗੇ।

Translate »