February 3, 2012 admin

ਅੰਗਰੇਜ਼ੀ ਸਾਹਿਤਕ ਸੁਸਾਇਟੀ ਵੱਲੋਂ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ ਕਵਿਜ਼ ਮੁਕਾਬਲਾ, ਫੀਜ਼ੀਓਥੈਰੇਪੀ ਵਿਭਾਗ ਦੀ ਟੀਮ ਪਹਿਲੇ ਸਥਾਨ ‘ਤੇ ਬੀਐਸਸੀ ਦੀ ਦੂਜੇ ‘ਤੇ

ਅੰਮ੍ਰਿਤਸਰ, 3 ਫਰਵਰੀ, 2012 : ਪਿਛਲੇ ਸਾਲ ਹੀ ਹੋਂਦ ਵਿੱਚ ਆਈ ਖਾਲਸਾ ਕਾਲਜ ਦੀ ਅੰਗਰੇਜ਼ੀ ਸਾਹਿਤਕ ਸੁਸਾਇਟੀ ਨੇ ਅੱਜ ਖਾਲਸਾ ਕਾਲਜ ਕੈਂਪਸ ਵਿਖੇ ਇੱਕ ਕੁਇਜ਼ 20:20 ਨਾਂ ਦੇ ਮੁਕਾਬਲੇ ਕਰਵਾਏ, ਜਿਸ ਵਿੱਚ ਫੀਜ਼ੀਓਥੈਰੇਪੀ ਵਿਭਾਗ ਦੀ ਤੀਸਰੇ ਸਾਲ ਦੇ ਵਿਦਿਆਰਥੀਆਂ ਦੀ ਟੀਮ ਪਹਿਲੇ ਅਤੇ ਬੀਐਸਸੀ ਵਿਭਾਗ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਬੈਚੂਲਰ ਆਫ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਦੀ ਟੀਮ ਨੂੰ ਤੀਸਰਾ ਸਥਾਨ ਮਿਲਿਆ। ਕਾਲਜ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਅਤੇ ਉਨ•ਾਂ ਕਿਹਾ ਕਿ ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਦਿਖਾਉਣ ਵਿੱਚ ਸਹਾਈ ਹੁੰਦੇ ਹਨ।
ਇਸ ਮੁਕਾਬਲੇ ਵਿੱਚ 6 ਟੀਮਾਂ ਨੇ ਹਿੱਸਾ ਲਿਆ ਅਤੇ ਹਰ ਟੀਮ ਵਿੱਚ ਚਾਰ-ਚਾਰ ਵਿਦਿਆਰਥੀ ਸਨ, ਜਿੰਨ•ਾਂ ਨੇ ਅੰਗਰੇਜ਼ੀ ਸਾਹਿਤ ਅਤੇ ਚਲੰਤ ਮਾਮਲਿਆਂ ਬਾਰੇ ਸਵਾਲ ਪੁੱਛੇ ਗਏ। ਕੁਇਜ਼ 6 ਰਾਊਂਡ ਵਿੱਚ ਖਤਮ ਹੋਇਆ ਅਤੇ ਮਲਟੀਮੀਡੀਆ ਦੀ ਵਰਤੋਂ ਨਾਲ ਇਹ ਮੁਕਾਬਲਾ ਹੋਰ ਵੀ ਦਿਲਚਸਪ ਜਾਪਿਆ। ਡਾ. ਦਲਜੀਤ ਸਿੰਘ ਨੇ ਕਿਹਾ ਕਿ ਕਾਲਜ ਵਿੱਚ 21 ਤੋਂ ਜਿਆਦਾ ਇਸ ਤਰ•ਾਂ ਦੀਆਂ ਸੁਸਾਇਟੀਆਂ ਬਣਾਈਆਂ ਗਈਆਂ ਹਨ, ਜਿੰਨ•ਾਂ ਦਾ ਮਕਸਦ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੀ ਭਾਵਣਾ ਪੈਦਾ ਕਰਨਾ, ਉਨ•ਾਂ ਵਿੱਚ ਕਮਿਊਨੀਕੇਸ਼ਨ ਸਕਿਲਜ਼ ਨੂੰ ਵਧਾਉਣਾ, ਉਨ•ਾਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਨਾ ਅਤੇ ਉਨ•ਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਜਾਣੂੰ ਕਰਾਉਣਾ ਹੈ।
ਹਰ ਸੁਸਾਇਟੀ ਵਿੱਚ 21 ਮੈਂਬਰ ਹੁੰਦੇ ਹਨ ਜੋ ਕਿ ਪ੍ਰਧਾਨ, ਉਪ-ਪ੍ਰਧਾਨ ਅਤੇ ਫਾਈਨਾਂਸ ਸਕੱਤਰ ਦੇ ਅਧੀਨ ਕਾਰਜ ਕਰਦੇ ਹਨ ਅਤੇ ਅਧਿਆਪਕ ਇਨ•ਾਂ ਸੁਸਾਇਟੀਆਂ ਦੇ ਕਨਵੀਨਰ ਜਾਂ ਸਹਾਇਕ-ਕਨਵੀਨਰ ਹੁੰਦੇ ਹਨ। ਅੱਜ ਦੇ ਮੁਕਾਬਲੇ ਦੌਰਾਨ ਡਾ. ਬਲਜਿੰਦਰ ਸਿੰਘ, ਰਜਿਸਟਰਾਰ, ਡਾ. ਟੀਐਸ ਭਾਟੀਆ, ਡਾ. ਸੁਰਜੀਤ ਕੌਰ, ਪ੍ਰੋ. ਦੇਵਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਪ੍ਰੋ. ਸੁਪਨਿੰਦਰ ਕੌਰ, ਪ੍ਰੋ. ਪ੍ਰਨੀਤ ਢਿੱਲੋਂ, ਪ੍ਰੋ. ਜਸਮੀਤ ਵਾਲੀਆ, ਡਾ. ਦਿਵਿਆ ਆਦਿ ਹਾਜ਼ਰ ਸਨ, ਪ੍ਰੋ. ਸਾਵੰਤ ਸਿੰਘ ਮਾਂਟੋਂ ਨੇ ਪ੍ਰਿੰਸੀਪਲ ਅਤੇ ਉਮੀਦਵਾਰਾਂ ਦਾ ਸਵਾਗਤ ਕੀਤਾ ਜਦਕਿ ਡਾ. ਨਵਨੀਨ ਬਾਵਾ, ਮੁਖੀ ਅੰਗਰੇਜ਼ੀ ਵਿਭਾਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਗੁਰਜੀਤ ਸਿੰਘ ਅਤੇ ਜਸਲੀਨ ਨੇ ਕੁਇਜ਼ ਮਾਸਟਰ ਦੀ ਭੂਮਿਕਾ ਨਿਭਾਈ।

Translate »