February 3, 2012 admin

ਅਮਰੀਕਾ ਤੋਂ ਆਏ ਪੰਜ ਮੈਂਬਰੀ ਵਫਦ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੌਰਾ

ਲੁਧਿਆਣਾ: 3 ਫਰਵਰੀ : ਅਮਰੀਕਾ ਸਥਿਤ ਰੋਡ ਆਈਲੈਂਡ ਮੈਸਚਿਊਸਿਟਸ ਤਂੋ ਆਏ ਪੰਜ ਵਿਦਿਆਰਥੀਆਂ ਦੇ ਵਫਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਗਰੁੱਪ ਸਟੱਡੀ ਐਕਸਚੇਂਜ ਦੀ ਲੀਡਰ ਸ਼੍ਰੀਮਤੀ ਵੈਨਡੀ ਮਾਰਕਸ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਵਿਸ਼ਿਆਂ ਸਬੰਧੀ ਸਹਿਯੋਗ ਦੀਆਂ ਸੰਭਾਵਨਾਵਾਂ ਵੇਖਣ ਲਈ ਵੱਖ ਵੱਖ ਖੇਤਰਾਂ ਦੇ ਪੰਜ ਪੇਸ਼ਾਵਰ ਮਾਹਿਰ ਅਮਰੀਕਾ ਤੋਂ ਆਏ ਹਨ। ਅਰਥ ਸਾਸ਼ਤਰ, ਵਣਜ ਪ੍ਰਬੰਧ ਅਤੇ ਹੋਰ ਧੰਦਿਆਂ ਨਾਲ ਸਬੰਧਿਤ ਇਹ ਮਾਹਿਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਪਸਾਰ ਅਤੇ ਸਿੱਖਿਆਂ ਢਾਂਚੇ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸ਼੍ਰੀਮਤੀ ਮਾਰਕਸ ਨੇ ਆਖਿਆ ਕਿ ਗਿਆਨ ਵਿਗਿਆਨ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਇਲਾਵਾ ਸਾਡੇ ਇਨ•ਾਂ ਮਾਹਿਰਾਂ ਦੀ ਦਿਲਚਸਪੀ ਭੋਜਨ ਸੰਬੰਧੀ ਉਦਯੋਗ ਬਾਰੇ ਜਾਣਕਾਰੀ ਹਾਸਿਲ ਕਰਨ ਵਿੱਚ ਵੀ  ਹੈ। ਡੈਲੀਗੇਸ਼ਨ ਦੇ ਮੈਂਬਰ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਨ ਕਿ ਇਸ ਯੂਨੀਵਰਸਿਟੀ ਵੱਲੋਂ ਵਿਕਸਤ ਤਕਨੀਕਾਂ ਬੜੀ ਤੇਜ਼ ਰਫ਼ਤਾਰੀ ਨਾਲ ਕਿਸਾਨ ਦੇ ਖੇਤਾਂ ਵਿੱਚ ਪਹੁੰਚਦੀਆਂ ਹਨ। ਇਸ ਵਫਦ ਵਿੱਚ ਸ਼੍ਰੀਮਤੀ ਮਾਰਕਸ ਤੋਂ ਇਲਾਵਾ ਯੂਲੀਆ ਵੀ ਯੈਲੇ, ਪੌਲ ਜੇ ਫੌਕਸ, ਜੋਆਏ ਈ ਫੌਕਸ ਅਤੇ ਐਨਾ ਅਲਿਜ਼ਬਿਥ ਹੌਸ ਵੀ ਸ਼ਾਮਿਲ ਹਨ। ਇਸ ਵਫਦ ਨੇ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਤੋਂ ਇਲਾਵਾ ਹੋਮ ਸਾਇੰਸ ਕਾਲਜ ਦੇ ਡੀਨ ਅਤੇ ਪਸਾਰ ਸਿੱਖਿਆ ਅਤੇ ਖੋਜ ਡਾਇਰੈਕਟੋਰੇਟ ਵਿਖੇ ਵੀ ਮੀਟਿੰਗ ਕੀਤੀ।
ਵਫਦ ਨਾਲ ਗੱਲਬਾਤ ਕਰਦਿਆਂ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਕਿਹਾ ਕਿ ਸਾਲ 2012 ਇਸ ਯੂਨੀਵਰਸਿਟੀ ਦਾ ਗੋਲਡਨ ਜੁਬਲੀ ਸਾਲ ਹੈ। ਹਰੇ ਇਨਕਲਾਬ ਦਾ ਮੁੱਢ ਬੰਨਣ ਵਾਲੀ ਇਸ ਯੂਨੀਵਰਸਿਟੀ ਨੇ ਆਪਣੇ ਸੁਨਿਹਰੀ ਇਤਿਹਾਸ ਤੋਂ ਅੱਗੇ ਵਧਦੇ ਹੋਏ ਰੌਸ਼ਨ ਭਵਿੱਖ ਲਈ ਵੀ ਨਵੀਆਂ ਯੋਜਨਾਵਾਂ ਘੜੀਆਂ ਹਨ। 700 ਤੋਂ ਵੱਧ ਫ਼ਸਲਾਂ ਫ਼ਲਾਂ, ਸਬਜ਼ੀਆਂ ਅਤੇ ਫੁੱਲਾਂ ਦਾ ਵਿਕਾਸ ਕਰਨ ਵਾਲੀ ਇਸ ਯੂਨੀਵਰਸਿਟੀ ਵੱਲੋਂ ਹੁਣ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਕਿਹਾ ਕਿ ਔਰਤ ਸ਼ਕਤੀਕਰਨ ਨੂੰ ਹੋਰ ਮਜ਼ਬੂਤ ਕਰਨ ਲਈ ਸਿਖਲਾਈ ਪ੍ਰੋਗਰਾਮ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਉਨ•ਾਂ ਇਸ ਕਾਲਜ ਦੇ ਵਿਦਿਅਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਲਜ ਦੀਆਂ ਵਿਦਿਆਰਥਣਾਂ  ਨੂੰ ਪੇਂਡੂ ਵਿਹਾਰਕ ਸਿੱਖਿਆ ਲਈ ਪਿੰਡਾਂ ਵਿੱਚ ਭੇਜਿਆ ਜਾਂਦਾ ਹੈ। ਕਈ ਅੰਤਰ ਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਕਰਨ ਵਾਲੇ ਇਸ ਕਾਲਜ ਦੀ ਅੱਖ ਹੁਣ ਪੇਂਡੂ ਔਰਤਾਂ ਲਈ ਲਾਭਕਾਰੀ ਯੋਜਨਾਵਾਂ ਤਿਆਰ ਕਰਨ ਵੱਲ ਹੈ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ, ਪਸਾਰ ਸਿੱਖਿਆ ਦੇ ਅਪਰ ਨਿਰਦੇਸ਼ਕ ਡਾ: ਹਰਜੀਤ ਸਿੰਘ ਧਾਲੀਵਾਲ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਸ਼੍ਰੀ ਐਸ ਪੀ ਕਰਕਰਾ ਨੇ ਵੀ ਡੈਲੀਗੇਸ਼ਨ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਵਫਦ ਨੇ ਯੂਨੀਵਰਸਿਟੀ ਦੀਆਂ ਵੱਖ ਵੱਖ ਪ੍ਰਯੋਗਸ਼ਾਲਾਵਾਂ ਤੋਂ ਇਲਾਵਾ ਪੇਂਡੂ ਵਸਤਾਂ ਦੇ ਅਜਾਇਬ ਘਰ ਦਾ ਵੀ ਦੌਰਾ ਕੀਤਾ।

Translate »