February 3, 2012 admin

ਤਿੰਨ ਮਹੀਨਿਆਂ ਵਿੱਚ ਬਿਜਲੀ ਉਪਕਰਣ ਸਨਅਤ ਲਈ ਮਿਸ਼ਨ ਯੋਜਨਾ ਤਿਆਰ ਹੋਵੇਗੀ

ਨਵੀਂ ਦਿੱਲੀ, 3 ਫਰਵਰੀ, 2012 : ਭਾਰਤ ਵਿੱਚ ਬਿਜਲੀ ਉਪਕਰਣ ਸਨਅਤ ਦਾ ਇਤਿਹਾਸ ਲੰਬਾ ਤੇ ਉਤਾਰ ਚੜ•ਾਅ ਵਾਲਾ ਹੈ। ਹੁਣ ਇਸ ਨੇ ਵੱਖ ਵੱਖ ਸਾਈਜ਼ ਦੀਆਂ 1500 ਇਕਾਈਆਂ ਕਵਰ ਕੀਤੀਆਂ ਹਨ। ਇਸ ਤੋਂ 1 ਲੱਖ 10 ਹਜ਼ਾਰ ਕਰੋੜ ਰੁਪਏ ਸਾਲਾਨਾ ਆਮਦਨ ਹੁੰਦੀ ਹੈ। ਸਾਲਾਨਾ ਬਰਾਮਦ ਤੋਂ 20 ਹਜ਼ਾਰ ਕਰੋੜਰੁਪਏ ਅਤੇ ਸਾਲਾਨਾ ਦਰਾਮਦ ਦੀ 32 ਹਜ਼ਾਰ ਕਰੋੜ ਰੁਪਏ ਰਕਮ ਬਣਦੀ ਹੈ। ਇਹ ਇਸ ਦਾ ਨਾਕਾਰਾਤਿਮਕ ਸੰਤੁਲਨ ਹੈ। ਜਿਸ ਨੂੰ ਮੌਜੂਦਾ ਸਮੇਂ ਵਿੱਚ ਵਧਾਇਆ ਜਾ ਰਿਹਾ ਹੈ। ਇਸ ਨੂੰ ਮੱਦੇ ਨਜ਼ਰ ਰੱਖਦਿਆਂ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ  ਬਿਜਲੀ ਉਪਕਰਣ ਸਨਅਤ ਲਈ 2012-22 ਦੀ ਮਿਸ਼ਨ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਆਧਾਰ ਦਸਤਾਵੇਜ਼ ਵਿੱਚ 14 ਕਾਰਜ ਨੀਤੀ ਪਹਿਲ ਕਦਮੀਅ ਅਤੇ ਇਸ ਤੋਂ ਬਾਅਦ ਪੰਜ ਕਾਰਜ ਸਮੂਹਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਸ ਵਿੱਚ ਭਵਿੱਖੀ ਲੋੜੀਂਦੀਆਂ ਲੋੜਾਂ ਲਈ ਵਿਕਸਿਤ ਦਰਜਾ ਤਕਨਾਲੌਜੀ, ਸਨਅਤ ਮੁਕਾਬਲਿਆਂ ਨੰ|ੂ ਵਧਾਉਣ, ਅਸਲ ਮੰਗ ਵਿੱਚ ਛੁੱਪੀ ਮੰਗ ਦਾ ਪਰਿਵਰਤਣ, ਕੁਸ਼ਲ ਵਿਕਾਸ, ਬਿਜਲੀ ਉਪਕਰਣਾਂ ਦੀ ਬਰਾਮਦ ਸ਼ਾਮਿਲ ਹਨ। ਆਧਾਰ ਦਸਤਾਵੇਜ਼ ਤਿਆਰ ਕੀਤਾ ਗਿਆ ਹੇ । ਸਬੰਧਤ ਖੇਤਰਾਂ ਵਿੱਚ ਸਿਫਾਰਿਸ਼ਾਂ ਦੇ ਆਧਾਰ ਉਤੇ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

Translate »