ਨਵੀਂ ਦਿੱਲੀ, 3 ਫਰਵਰੀ, 2012 : ਚਾਲੂ ਮਾਲੀ ਵਰੇ• ਦੌਰਾਨ 31 ਜਨਵਰੀ ਤੱਕ ਘੱਟ ਗਿਣਤੀ ਮੰਤਰਾਲੇ ਦੀ 10 ਵੀਂ ਤੋਂ ਪਹਿਲਾਂ ਵਜ਼ੀਫ਼ਾ ਸਕੀਮ ਹੇਠ ਲੜਕੀਆਂ ਨੂੰ 53.35 ਫੀਸਦੀ ਵਜ਼ੀਫ਼ੇ ਦਿੱਤੇ ਗਏ। ਕੁੱਲ 31 ਲੱਖ 71 ਹਜ਼ਾਰ 17 ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਗਏ ਹਨ ਜਿਨਾਂ• ਵਿੱਚ 18 ਲੱਖ 51 ਹਜ਼ਾਰ 948 ਲੜਕੀਆਂ ਸਨ। ਇਹ ਸਕੀਮ 2008-09 ਵਿੱਚ ਸ਼ੁਰੂ ਕੀਤੀ ਗਈ ਸੀ। ਘੱਟ ਗਿਣਤੀ ਭਾਈਚਾਰੇ ਸਬੰਧਤ ਪਹਿਲੀ ਕਲਾਸ ਤੋਂ 10ਵੀਂ ਕਲਾਸ ਦੇ ਵਿਦਿਆਰਥੀ ਇਸ ਦਾ ਲਾਭ ਲੈ ਸਕਦੇ ਹਨ।