February 3, 2012 admin

ਭਾਰਤ ਅਤੇ ਨਾਰਵੇ ਅਕਸੈ ਊਰਜਾ ਦੇ ਖੇਤਰ ਵਿੱਚ ਸਹਿਯੋਗ ਵਧਾਉਣਗੇ

ਨਵੀਂ ਦਿੱਲੀ, 3 ਫਰਵਰੀ, 2012 : ਨਾਰਵੇ ਦੇ ਪਰਿਆਵਰਣ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਸ਼੍ਰੀ ਏਰਿਕ ਸੋਲਹਿਮ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਨਵੀਨ ਅਤੇ ਨਵੀਨੀਕਰਨ ਊਰਜਾ ਮੰਤਰੀ ਡਾ. ਫਾਰੂਖ ਅਬਦੁੱਲਾ ਨਾਲ ਮੁਲਾਕਾਤ ਕੀਤੀ। ਦੋਹਾਂ ਮੰਤਰੀਆਂ ਦੇ ਨਾਲ ਉਚ ਪੱਧਰੀ ਵਫਦ ਵੀ ਮੌਜੂਦ ਸੀ। ਇਸ ਮੁਲਾਕਾਤ ਦੌਰਾਨ ਡਾ. ਫਾਰੁਖ ਅਬਦੁੱਲਾ ਨੇ ਕਿਹਾ ਕਿ ਭਾਰਤ ਸਰਕਾਰ ਅਕਸ਼ੇ ਊਰਜਾ ਦੇ ਖੇਤਰ ਵਿੱਚ ਆਫ ਗ੍ਰੀਡ ਸਮਾਧਾਨ ਨੂੰ ਬੜ•ਾਵਾ ਦੇਣ ਦੇ ਉਦੇਸ ਨਾਲ ਡਬਲਯੂ.ਐਫ.ਆਈ.ਡੀ., ਇੰਗਲੈਂਡ ਅਤੇ ਨਾਰਵੇ ਦੇ ਨਾਲ ਸਹਿਯੋਗ ਦੁਆਰਾ ਇੱਕ ਪ੍ਰਸਤਾਵਿਤ ਕੋਸ਼ ਸਥਾਪਤ ਕਰਨ ਦੀ ਦਿਸ਼ਾ ਵਿੱਚ ਕਾਫੀ ਦਿਲਚਸਪੀ ਲੈ ਰਹੀ ਹੈ। ਸੌਰ ਅਤੇ ਪੌਣ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਉਪਲਬੱਧੀਆਂ ਦੀ ਚਰਚਾ ਕਰਦੇ ਹੋਏ ਡਾ. ਅਬਦੁੱਲਾ ਨੇ ਕਿਹਾ ਕਿ ਅਕਸੇ ਊਰਜਾ ਦੇ ਇਸਤੇਮਾਲ ਨਾਲ ਕੇਰੋਸੀਨ ਅਤੇ ਡੀਜਲ ਦੇ ਇਸਤੇਮਾਲ ਵਿੱਚ ਕਾਫ਼ੀ ਕਮੀ ਕੀਤੀ ਜਾ ਸਕਦੀ ਹੈ। ਭਾਰਤ ਪੱਖ ਨੇ ਸਮੁੰਦਰੀ ਤੱਟੀ ਖੇਤਰਾਂ ਵਿੱਚ ਪੌਣ ਊਰਜਾ ਖੇਤਰ ਵਿੱਚ ਨਾਰਵੇ ਨਾਲ ਸਹਿਯੋਗ ਕਰਨ ਵਿੱਚ ਦਿਲਚਸਪੀ ਦਿਖਾਈ। ਉਥੇ ਦੂਜੇ ਪਾਸੇ ਵੱਲੋਂ ਨਾਰਵੇ ਪੱਖ ਨੇ ਇਸ ਦਾ ਸਵਾਗਤ ਕਰਦੇ ਹੋਏ ਨਾਰਵੇ ਵਿੱਚ ਪਾਣੀ ਉਤੇ ਤੈਰਦੇ ਹੋਏ ਪੌਣ ਊਰਜਾ ਫਾਰਮਾਂ ਦੇ ਅਧਿਐਨ ਲਈ ਭਾਰਤ ਤੋਂ ਇੱਕ ਦਲ ਨੂੰ ਸੱਦਾ ਦਿੱਤਾ ਹੈ।

Translate »