February 3, 2012 admin

ਚੋਣਾਂ ਲੜੇ ਜਾਣ ਦੇ ਦਿੱਤੇ ਬਿਆਨ ਨੂੰ ਹਾਸੋਹੀਣਾ ਕਰਾਰ – ਸ੍ਰ: ਮਨਜੀਤ ਸਿੰਘ ਕਲਕੱਤਾ

ਅੰਮ੍ਰਿਤਸਰ, 3 ਫਰਵਰੀ – ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿੰਘ ਮੱਕੜ ਵੱਲੋਂ ਦਿੱਲੀ ਕਮੇਟੀ ਚੋਣਾਂ ਵਿੱਚ ਗੁਰਦੁਆਰਿਆਂ ਦੇ ਪਾਰਦਰਸ਼ੀ ਪ੍ਰਬੰਧ ਅਤੇ ਮਰਿਆਦਾ ਦੀ ਬਹਾਲੀ ਦੇ ਨਾਮ ਤੇ ਚੋਣਾਂ ਲੜੇ ਜਾਣ ਦੇ ਦਿੱਤੇ ਬਿਆਨ ਨੂੰ ਹਾਸੋਹੀਣਾ ਅਤੇ ਆਪਾਵਿਰੋਧੀ ਕਰਾਰ ਦਿੰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਸਵਾਲ ਕੀਤਾ ਹੈ ਕਿ ਸ੍ਰ: ਮੱਕੜ ਇਹ ਤਾਂ ਸਪੱਸ਼ਟ ਕਰ ਦੇਣ ਕਿ ਸ਼੍ਰੋਮਣੀ ਕਮੇਟੀ ਦੇ ਸਾਲ 2004 ਵਾਲੇ ਹਾਊਸ ਦੀ ਸਲਾਨਾ ਅਹੁਦੇਦਾਰਾਂ ਦੀ ਚੋਣ ਇਸ ਸਾਲ ਨਵੰਬਰ ਵਿੱਚ ਕਿਉਂ ਨਹੀਂ ਹੋਈ ਅਤੇ ਜਿਸ ਸ਼੍ਰੋਮਣੀ ਕਮੇਟੀ ਦੀਆਂ ਸਤੰਬਰ ਮਹੀਨੇ ਹੋਈਆਂ ਚੋਣਾਂ ਨੂੰ ਉਸ ਦੇ ਰਾਜਸੀ ਅਕਾਵਾਂ ਨੇ ਧੱਕੇ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਉਹ ਸ਼੍ਰੋਮਣੀ ਕਮੇਟੀ ਕਿੱਥੇ ਹੈ? ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸ੍ਰ: ਮੱਕੜ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਦੀ ਬਰਾਬਰਤਾ ਕਰਨਾ ਚਾਹੁੰਦੇ ਹਨ, ਜੋ ਕਿ ਨਾ ਤਾਂ ਦਿੱਲੀ ਕਮੇਟੀ ਦੀ ਗੱਡੀ ਦੀ ਵਰਤੋਂ ਕਰਦੇ ਹਨ ਅਤੇ ਨਾ ਹੀ ਹੋਰ ਸਾਧਨਾ ਦੀ, ਜਦਕਿ ਸ੍ਰ: ਮੱਕੜ ਵੱਲੋਂ ਵਰਤੀ ਜਾਂਦੀ ਸ਼੍ਰੋਮਣੀ ਕਮੇਟੀ ਦੀ ਗੱਡੀ ਦੇ ਕਰੋੜਾਂ ਰੁਪਏ ਦੇ ਪੈਟਰੋਲ ਬਿੱਲ ਸਾਰੀ ਸੰਗਤ ਦੇ ਸਾਹਮਣੇ ਹਨ। ਸ੍ਰ: ਕਲਕੱਤਾ ਨੇ ਕਿਹਾ ਕਿ ਸ੍ਰ: ਮੱਕੜ ਦਿੱਲੀ ਦੇ ਗੁਰਧਾਮਾਂ ਵਿੱਚ ਮਰਿਆਦਾ ਬਹਾਲ ਕਰਨ ਦੀ ਗੱਲ ਕਰਦੇ ਹਨ, ਲੇਕਿਨ ਪੰਜਾਬ ਵਿੱਚ ਉਸ ਅਖੌਤੀ ਸੰਤ ਸਮਾਜ ਨਾਲ ਗਠਜੋੜ ਨਿਭਾ ਰਹੇ ਹਨ, ਜਿੰਨ•ਾਂ ਦੇ ਆਪਣੇ ਡੇਰਿਆਂ ਦੀ ਮਰਿਆਦਾ ਇੱਕ ਦੂਸਰੇ ਨਾਲ ਮੇਲ ਨਹੀਂ ਖਾਂਦੀ ਅਤੇ ਜਿਸ ਗਠਜੋੜ ਦੇ ਦਬਾਅ ਕਾਰਨ ਸਾਲਾਂ ਬੱਧੀ ਮਿਹਨਤ ਬਾਅਦ ਤਿਆਰ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਹਿਜ ਨਾਮ ਦਾ ਹੀ ਨਾਨਕਸ਼ਾਹੀ ਕੈਲੰਡਰ ਬਣਾ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇੱਕ ਪਾਸੇ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ ਵੱਖ ਗੁਰਧਾਮਾਂ ਦਾ ਵਿਕਾਸ ਅਤੇ ਵਿਸਥਾਰ ਕਰਨ ਦੇ ਬਾਅਦ ਵੀ ਕਰੋੜਾਂ ਰੁਪਏ ਬੈਂਕਾਂ ਵਿੱਚ ਸੁਰੱਖਿਅਤ ਕਰ ਰਹੀ ਹੈ, ਜਦਕਿ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਪੰਜਾਬ ਐਂਡ ਸਿੰਧ ਬੈਂਕ ਪਾਸੋਂ ਲਏ 20 ਕਰੋੜ ਰੁਪਏ ਦਾ ਅਜੇ ਵੀ ਕਰਜਦਾਰ ਹੈ, ਜਿਸਦਾ ਵਿਆਜ ਦੇਣਾ ਤਾਂ ਇੱਕ ਪਾਸੇ ਅਜੇ ਤੱਕ ਮੂਲ ਵੀ ਨਹੀਂ ਦਿੱਤਾ ਗਿਆ। ਸ੍ਰ: ਕਲਕੱਤਾ ਨੇ ਕਿਹਾ ਕਿ ਜੇਕਰ ਮੱਕੜ ਸਿੱਖ ਕੌਮ ਅਤੇ ਸ਼੍ਰੋਮਣੀ ਕਮੇਟੀ ਪ੍ਰਤੀ ਸੁਹਿਰਦ ਹੁੰਦੇ ਤਾਂ ਸ਼੍ਰੋਮਣੀ ਕਮੇਟੀ ਚੋਣਾਂ ਸਮੇਂ ਸਹਿਜਧਾਰੀ ਮਾਮਲਾ ਨਾ ਉਠਦਾ ਅਤੇ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਹਾਲਤ ਨਾ ਵਾਪਰਦੀ ਅਤੇ ਨਾ ਹੀ ਸ੍ਰ: ਮੱਕੜ ਨੂੰ ਮੈਂਬਰ ਬਨਣ ਤੋਂ ਬਾਅਦ ਵੀ ਬਿਨਾਂ ਕਿਸੇ ਅਧਿਕਾਰ ਦੇ ਪ੍ਰਧਾਨ ਕਹਾਉਣ ਦਾ ਹੱਕ ਹਾਸਲ ਹੁੰਦਾ। ਸ੍ਰ: ਕਲਕੱਤਾ ਨੇ ਦੱਸਿਆ ਕਿ ਸਾਲ 2007 ਵਿੱਚ ਵੀ ਸ੍ਰ: ਅਵਤਾਰ ਸਿੰਘ ਮੱਕੜ ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਆਪਣੀ ਜੋਰ ਅਜਮਾਈ ਦਿਖਾ ਚੁੱਕੇ ਹਨ, ਜਿਸ ਵੇਲੇ ਉਨ•ਾਂ ਦੀ ਪਾਰਟੀ ਨੂੰ ਸਿਰਫ 12 ਸੀਟਾਂ ਹਾਸਲ ਹੋਈਆਂ ਸਨ, ਜਿੰਨ•ਾਂ ਵਿੱਚੋਂ ਅੱਜ ਕੁੱਝ ਵੀ ਬਾਕੀ ਨਹੀਂ ਬਚਿਆ। ਉਨ•ਾਂ ਕਿਹਾ ਕਿ ਸ੍ਰ: ਮੱਕੜ ਇਹ ਵੀ ਸਪੱਸ਼ਟ ਕਰ ਦੇਣ ਕਿ ਅਕਾਲੀ ਦਲ ਨਾਮ ਦੀ ਜਿਸ ਪ੍ਰਾਈਵੇਟ ਲਿਮਟਿਡ ਪਾਰਟੀ ਦੀ ਸ੍ਰ: ਮੱਕੜ ਪੰਜਾਬ ਵਿੱਚ ਅਗਵਾਈ ਕਬੂਲੀ ਬੈਠੇ ਹਨ ਜੇ ਉਹ ਪਾਰਟੀ ਆਪਣੇ ਸੰਵਿਧਾਨ ਅਨੁਸਾਰ ਸਿੱਖ, ਸਿੱਖੀ ਅਤੇ ਗੁਰਦੁਆਰਿਆਂ ਤੋਂ ਦੂਰ ਹੋ ਚੁੱਕੀ ਹੈ ਤਾਂ ਸ੍ਰ: ਮੱਕੜ ਨੇ ਦਿੱਲੀ ਵਿੱਚ ਕਿਸੇ ਪਾਰਟੀ ਦੀ ਅਗਵਾਈ ਹੇਠ ਕੰਮ ਕਰਨਾ ਹੈ। ਉਨ•ਾਂ ਕਿਹਾ ਕਿ ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗੜਿਆ ਸ੍ਰ: ਮੱਕੜ ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਜਰੂਰ ਫੇਰ ਲੈਣ।

Translate »