ਨਵੀਂ ਦਿੱਲੀ, 3 ਫਰਵਰੀ, 2012 : ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ 11ਵੀਂ ਪੰਜ ਸਾਲਾ ਯੋਜਨਾ ਦੌਰਾਨ ਚਾਲਨ ਪ੍ਰੀਖਿਆ ਖੋਜ ਸੰਸਥਾਨ ਤੇ ਜਾਂਚ ਅਤੇ ਪ੍ਰਮਾਣੀਕਰਨ ਕੇਂਦਰ ਦੋ ਪ੍ਰਾਜੈਕਟਾਂ ਲਈ 28 ਕਰੋੜ 40 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ 14 ਕਰੋੜ ਰੁਪਏ ਪਹਿਲੀ ਸਕੀਮ ਲਈ ਹਨ। ਰਾਜ ਸਰਕਾਰਾਂ ਵੱਲੋਂ ਇਨਾਂ• ਪ੍ਰਾਜੈਕਟਾਂ ਲਈ ਥਾਂ ਦੀ ਸ਼ਨਾਖਤ ਕੀਤੀ ਗਈ ਹੈ। ਇਨਾਂ• ਪ੍ਰਾਜੈਕਟਾਂ ਦਾ ਕੰਮਕਾਜ ਛੇਤੀ ਸ਼ੁਰੂ ਹੋਣ ਦੀ ਆਸ ਹੈ। ਇਹ ਪ੍ਰਾਜੈਕਟ ਨਿੱਜੀ ਭਾਈਵਾਲੀ ਦੀ ਸਹਾਇਤਾ ਨਾਲ ਸ਼ੁਰੂ ਕੀਤੇ ਜਾ ਰਹੇ ਹਨ। ਉਹ ਹੀ ਇਨਾਂ• ਪ੍ਰਾਜੈਕਟਾਂ ਦੇ ਕੰਮਕਾਰ ਦੇ ਮੁੱਦਿਆਂ ਦੀ ਦੇਖਭਾਲ ਕਰਨਗੇ।