February 3, 2012 admin

ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਵੱਲੋਂ ਐੱਨ. ਆਰ. ਆਈ -1 ਸਕੀਮ ਅਧੀਨ ਪ੍ਰਵਾਨਿਤ ਪ੍ਰੋਜੈਕਟਾਂ ਦੇ ਚਲ ਰਹੇ ਕੰਮਾਂ ਦਾ ਜ਼ਾਇਜਾ

ਕਪੂਰਥਲਾ, 3 ਫਰਵਰੀ: ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਐੱਨ. ਆਰ. ਆਈ -1 ਸਕੀਮ ਅਧੀਨ ਜ਼ਿਲ•ਾ ਕਪੂਰਥਲਾ ਦੇ ਪ੍ਰਵਾਨਿਤ ਪ੍ਰੋਜੈਕਟਾਂ ਦੇ ਚਲ ਰਹੇ ਕੰਮਾਂ ਦਾ ਜ਼ਾਇਜਾ ਲੈਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਰਹਿੰਦੇ ਕੰਮਾਂ ਨੂੰ 31 ਮਾਰਚ 2012 ਤੱਕ ਮੁਕੰਮਲ ਕਰਨ ਲਈ ਕਿਹਾ।
ਮੀਟਿੰਗ ਵਿੱਚ ਜ਼ਿਲ•ੇ ਦੇ ਪਿੰਡ ਚਹੇੜੂ ਤੇ ਠੱਕਰਕੀ ਵਿੱਚ ਇਸ ਸਕੀਮ ਤਹਿਤ ਇੰਡੀਆ ਕਨੈਡਾ ਵਿਲੇਜ਼ ਇੰਮਪਰੂਵਮੈਂਟ ਟਰੱਸਟ ਚੰਡੀਗੜ• ਅਤੇ ਪਿੰਡ ਨਰੂੜ ਵਿੱਚ ਵਿਲੇਜ਼ ਲਾਈਫ਼ ਇੰਪਰੂਵਮੈਂਟ ਫਾਊਡੇਂਸ਼ਨ ਚੰਡੀਗੜ• ਨਾਮੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਦੌਰਾਨ ਉਨ•ਾਂ ਦੱਸਿਆ ਕਿ ਇਸ ਸਕੀਮ ਅਧੀਨ ਪਿੰਡ ਚਹੇੜੂ ਵਿੱਚ ਸੀਵਰੇਜ ਅਤੇ ਵÂਟਰ ਸਪਲਾਈ ਦਾ ਕੰਮ ਸੌ ਫੀਸਦੀ ਪੂਰਾ ਹੋ ਚੁੱਕਾ ਹੈ। ਗਲੀਆਂ ਪੱਕੀਆਂ ਕਰਨ ਦਾ ਕੰਮ ਲੱਗਭਗ 95 ਫੀਸਦੀ ਮੁਕੰਮਲ ਕੀਤਾ ਗਿਆ ਹੈ ਅਤੇ ਸੈਪਟਿਕ ਟੈਂਕ, ਮਾਊਡ ਸਿਸਟਮ ਅਤੇ ਸਟਰੀਟ ਲਾਈਟਿੰਗ ਦਾ ਕੰਮ ਬਾਕੀ ਰਹਿੰਦਾ ਹੈ। ਇਸ ਤੋਂ ਇਲਾਵਾ ਪਿੰਡ ਠੱਕਰਕੀ ਵਿਖੇ ਇਸ ਸਕੀਮ ਅਧੀਨ ਸੀਵਰੇਜ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਵਾਟਰ ਸਪਲਾਈ ਦਾ ਕੰਮ ਚਲ ਰਿਹਾ ਹੈ ਅਤੇ ਗਲੀਆਂ ਪੱਕੀਆਂ ਕਰਨ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਾ ਹੈ।ਉਨ•ਾਂ ਦੱਸਿਆਂ ਕਿ ਉਪਰੋਕਤ ਕੰਮਾਂ ਦੀ ਸਮੀਖਿਆ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਪੂਰਥਲਾ ਵੱਲੋਂ ਕੀਤੀ ਗਈ ਹੈ ਅਤੇ ਇਸ ਅਨੁਸਾਰ ਪਿੰਡ ਵਿੱਚ 80 ਫੀਸਦੀ ਪਾਣੀ ਦੀਆਂ ਪਾਈਪਾਂ ਵਿਛਾਈਆਂ ਗਈਆਂ ਹਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਤਰੈਕੇ ਨਾਲ ਚਲ ਰਹੀ ਹੈ।
ਉਨ•ਾਂ ਦੱਸਿਆ ਕਿ ਪਿੰਡ ਨਰੂੜ ਵਿੱਚ ਵਿਲੇਜ਼ ਲਾਈਫ਼ ਇੰਪਰੂਵਮੈਂਟ ਫਾਊਡੇਂਸ਼ਨ ਚੰਡੀਗੜ• ਵੱਲ਼ੋਂ ਇਸ ਸਕੀਮ ਤਹਿਤ ਕਰਵਾਏ ਜਾ ਰਹੇ ਕੰਮਾਂ ਅਧੀਨ  ਸ਼ਮਸਾਨ ਘਾਟ ਦਾ ਕੰਮ 95 ਫੀਸਦੀ ਪੂਰਾ ਹੋ ਚੁੱਕਿਆਂ ਹੈ ਅਤੇ ਬਾਕੀ ਕੰਮ ਪ੍ਰਗਤੀ ਅਧੀਨ ਹੈ। ਸੀਵਰੇਜ ਅਤੇ ਵਾਟਰ ਸਪਲਾਈ  ਦੇ ਪਹਿਲੇ ਅਤੇ ਦੂਜੇ ਫੇਜ਼ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਤੀਜੇ ਫੇਜ਼ ਦਾ ਕੰਮ ਚਲ ਰਿਹਾ ਹੈ। ਗਲੀਆਂ ਪੱਕੀਆਂ ਕਰਨ ਦਾ ਕੰਮ ਪਹਿਲੇ ਤੇ ਦੂਜੇ ਫੇਜ਼, ਜਿਸ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਮੁਕੰਮਲ ਹੋ ਗਿਆ ਹੈ ਉੱਥੇ ਗਲੀਆਂ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ਤੀਸ ਚੰਦਰ ਵਸ਼ਿਸਟ, ਇੰਡੀਆ ਕਨੈਡਾ ਵਿਲੇਜ਼ ਇੰਮਪਰੂਵਮੈਂਟ ਟਰੱਸਟ ਚੰਡੀਗੜ• ਦੇ ਸ੍ਰੀ ਗੁਰਦੇਵ ਸਿੰਘ ਗਿੱਲ਼ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Translate »