February 3, 2012 admin

ਇਮਾਨਦਾਰੀ, ਜਵਾਬਦੇਹੀ ਤੇ ਵਧੀਆ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਕੇਂਦਰ ਤੇ ਰਾਜਾਂ ਵਿਚਾਲੇ ਢੁੱਕਵੇਂ ਤਾਲਮੇਲ ਦੀ ਲੋੜ – ਪ੍ਰਧਾਨ ਮੰਤਰੀ

ਨਵੀਂ ਦਿੱਲੀ, 3 ਫਰਵਰੀ, 2012 : ਪ੍ਰਧਾਨ ਮੰਤਰੀ ਨੇ ਇਮਾਨਦਾਰੀ, ਜਵਾਬਦੇਹੀ ਤੇ ਵਧੀਆ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਕੇਂਦਰ ਤੇ ਰਾਜਾਂ ਵਿਚਾਲੇ ਢੁੱਕਵੇਂ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ  ਹੈ ਜੇ ਕੇਂਦਰ ਅਤੇ ਰਾਜ ਮਿਲਜੁਲ ਕੇ ਕੰਮ ਕਰਨ ਤਾਂ ਸਾਰੀਆਂ ਸਮੱਸਿਆਵਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਨਵੀਂ ਦਿੱਲੀ ਵਿੱਚ ਰਾਜਾਂ ਤੇ ਕੇਂਦਰੀ ਪ੍ਰਬੰਧਕ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਜਵਾਬਦੇਹੀ ਤੇ ਪਾਰਦਰਸ਼ਿਤਾਂ ਵਿੱਚ ਮਜਬੂਤੀ ਲਿਆਉਣ ਲਈ ਕਈ ਕਦਮ ਚੁੱਕੇ ਹਨ। ਉਨਾਂ• ਨੇ ਕਿਹਾ ਕਿ ਪਾਰਦਰਸ਼ਿਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਦਾ ਰਾਹ ਇੱਕ ਲੰਬੀ ਪ੍ਰਕ੍ਰਿਆ ਹੈ ਤੇ ਸਾਨੂੰ ਜਨਤਕ ਜੀਵਨ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਠੋਸ ਉਪਰਾਲੇ ਕਰਨੇ ਹੋਣਗੇ। ਉਨਾਂ• ਇਸ ਗੱਲ ‘ਤੇ ਅਫਸ਼ੋਸ਼ ਪ੍ਰਗਟ ਕੀਤਾ ਕਿ ਪਿਛਲੇ ਸਰਦ ਰੁੱਤ ਸਮਾਗਮ ਦੌਰਾਨ ਰਾਜ ਸਭਾ ਵਿੱਚ ਲੋਕਪਾਲ ਤੇ ਲੋਕਯੁਕਤ ਬਿੱਲ ਪਾਸ ਨਹੀਂ ਹੋ ਸਕਿਆ। ਪਰ ਉਨਾਂ• ਆਸ ਪ੍ਰਗਟ ਕੀਤੀ ਕਿ ਇਸ ਬਿੱਲ ਨੂੰ ਜਲਦ ਪ੍ਰਵਾਨਗੀ ਮਿਲ ਜਾਵੇਗੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਖੁਰਾਕ ਸੁਰੱਖਿਆ ਬਿੱਲ ਪੇਸ਼ ਕੀਤੇ ਜਾਣਾ ਇੱਕ ਇਤਿਹਾਸਕ ਕਦਮ ਹੈ ਜੋ ਸਾਰਿਆਂ ਨੂੰ ਲੋੜੀਂਦੀ ਪੋਸ਼ਟਿਕ ਖੁਰਾਕ ਦੇਣ ਦਾ ਕਾਨੰੂੰਨੀ ਪ੍ਰਬੰਧ ਕਰਦਾ ਹੈ। ਉਨਾਂ• ਨੇ ਕਿਹਾ ਕਿ ਇਸ ਦਾ ਫਾਇਦਾ ਸਹੀ ਲੋਕਾਂ ਤੱਕ ਪਹੁੰਚਾਉਣ ਤੇ ਇਸ ਨੂੰ ਚੰਗੇ ਢੰਗ ਨਾਲ ਲਾਗੂ ਕਰਨ ਲਈ ਸਾਨੂੰ ਆਪਣੀ ਜਨਤਕ ਵੰਡ ਪ੍ਰਣਾਲੀ ਵਿੱਚ ਸੁਧਾਰ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 13 ਕਰੋੜ ਵਿਅਕਤੀਆਂ ਨੂੰ ਆਧਾਰ ਨੰਬਰ ਮੁਹੱਈਆ ਕਰਵਾ ਦਿੱਤੇ ਗਏ ਹਨ ਤੇ ਇਸ ਸਕੀਮ ਦੀ ਪ੍ਰਗਤੀ ਠੀਕ ਚਲ ਰਹੀ ਹੈ। ਉਨਾਂ• ਦੱਸਿਆ ਕਿ ਤਾਜ਼ਾ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 2010-11 ਵਿੱਚ ਦੇਸ ਦੀ ਵਿਕਾਸ ਦਰ 8.4 ਫੀਸਦੀ ਰਹੀ ਹੈ। ਪਰ ਇਸ ਵਰੇ• ਆਲਮੀ ਆਰਥਿਕ ਵਾਤਾਵਰਣ ਵਿੱਚ ਜਾਰੀ ਅਸਥਿਰਤਾ ਨਾਲ ਵਿਕਾਸ ਦੀ ਦਰ 7 ਤੋਂ ਸਾਢੇ 7 ਫੀਸਦੀ ਰਹਿਣ ਦੀ ਆਸ ਹੈ। ਉਨਾਂ• ਇਸ ਗੱਲ ਉਤੇ ਖੁਸ਼ੀ ਪ੍ਰਗਟ ਕੀਤੀ ਕਿ ਪਿਛਲੇ ਮਾਲੀ ਵਰੇ• ਵਿੱਚ ਖੇਤੀਬਾੜੀ ਵਿਕਾਸ ਦਰ 6.6 ਫੀਸਦੀ ਰਹੀ ਹੈ ਤੇ ਇਸ ਲਈ ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਮੁਬਾਰਕਬਾਦ ਦਿੰਦਿਆਂ ਵਿਕਾਸ ਦੀ ਇਸ ਦਰ ਨੂੰ ਬਣਾਏ ਰੱਖਣ ਲਈ ਆਖਿਆ। ਉਨਾਂ• ਦੱÎਸਿਆ ਕਿ ਸਰਕਾਰ ਨੇ ਰਾਸ਼ਟਰੀ ਨਿਰਮਾਣ ਨੀਤੀ ਦਾ ਐਲਾਨ ਕੀਤਾ ਹੈ ਉਸ ਨਾਲ ਕੁੱਲ ਘਰੇਲੂ ਉਤਪਾਦਨ ਵਿੱਚ ਇਸ ਦੀ ਹਿੱਸਦਾਰੀ 25 ਫੀਸਦੀ ਕਰਨਾ ਹੈ ਤੇ 10 ਸਾਲਾਂ ਵਿੱਚ 10 ਕਰੋੜ ਲੋਕਾਂ ਲਈ ਰੋਜ਼ਗਾਰ ਪੈਦਾ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਵਰੇ• ਵਿੱਚ ਅੰਦਰੂਨੀ ਸੁਰੱਖਿਆ ਦੀ ਸਥਿਤੀ ਮੁੱਖ ਤੌਰ ‘ਤੇ ਵਧੀਆ ਰਹੀ ਹੈ ਜਿਸ ਨੂੰ ਬਣਾਏ ਰੱਖਣ ਵਿੱਚ ਰਾਜਾਂ ਨੇ ਵਧੀਆ ਯੋਗਦਾਨ ਪਾਇਆ, ਪਰ ਡਾ. ਮਨਮੋਹਨ ਸਿੰਘ ਨੇ ਬਜਟ ਦੇ ਬੁਨਿਆਦੀ ਘਾਟੇ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਸਕੱਤਰਾਂ ਨੂੰ ਅਪੀਲ ਕੀਤੀ ਕਿ ਉਹ ਬਜਟ ਘਾਟੇ ਨੂੰ ਹੋਰ ਵਧਣ ਤੋਂ ਰੋਕਣ ਲਈ ਫੌਰੀ ਉਪਰਾਲੇ ਕਰਨ ਅਤੇ ਇਸ ਨੂੰ ਹੌਲੀ ਹੌਲੀ ਘਟਾਉਣ। 

Translate »