February 3, 2012 admin

ਅਖੌਤੀ ਸਤਿਕਾਰ ਕਮੇਟੀ ਤੇ ਇਸ ਦੇ ਹਮਾਇਤੀਆਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨਿੰਦਣਯੋਗ- ਦਲਮੇਘ ਸਿੰਘ

ਅੰਮ੍ਰਿਤਸਰ 03 ਫਰਵਰੀ:- ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਬਲਵੀਰ ਸਿੰਘ ਮੁਛਲ ਅਤੇ ਆਪੇ ਬਣਾਈ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਤੇ ਇਨ•ਾਂ ਦੇ ਕਾਰਕੁਨਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮਪੁਰ ਬਣਾਈ ਨਾਮ ਧਰੀਕ ਜਥੇਬੰਦੀ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਨੰਗਾ ਕਰਦਿਆਂ ਪੱਤਰਕਾਰ ਸੰਮੇਲਨ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਦੱਸਿਆ ਕਿ ਇਹ ਲੋਕ ਸਿੱਖਾਂ ਉਪਰ ਕਿਸ ਹੱਦ ਤਕ ਤੀਸਰੇ ਦਰਜੇ ਦਾ ਘੱਟੀਆਂ ਅਤਿਆਚਾਰ ਕਰਦੇ ਹਨ।
ਪੱਤਰਕਾਰ ਸੰਮਲੇਨ ਦੌਰਾਨ ਲੁਧਿਆਣਾ ਜਿਲੇ ਦੇ ਇਕ ਪਿੰਡ ਵਿਚ ਇਨ•ਾਂ ਅਖੌਤੀ ਕਾਰਕੁਨਾਂ ਵੱਲੋਂ ਸਿੱਖਾਂ ਦੀਆਂ ਦਸਤਾਰਾਂ ਲਾਹੀਆਂ ਉਨ•ਾਂ ਦੇ ਗਲੇ ‘ਚ ਪਏ ਸਿਰੋਪਾਓ ਤੋਂ ਫੜਕੇ ਜ਼ਮੀਨ ਤੇ ਡੇਗਿਆ ਦਸਤਾਰਾਂ ਅਤੇ ਸਿਰੋਪਾਓ ਨੂੰ ਕਿਸ ਤਰ•ਾਂ ਮਿੱਟੀ ‘ਚ ਰੋਲਿਆ ਅਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਬੇਸਬਾਲ (ਮੋਟਾ ਸਾਰਾ ਡੰਡਾ) ਨਾਲ ਪੁਠਿਆਂ ਕਰਕੇ ਕੁਟਦੇ ਹੋਏ ਸੀ.ਡੀ. ਰਾਹੀਂ ਦਿਖਾਇਆ ਗਿਆ ਤੇ ਪੱਤਰਕਾਰਾਂ ਨੂੰ ਸੀ.ਡੀ.ਜ. ਮੁੱਹਈਆ ਕਰਵਾਈਆਂ ਗਈਆਂ।
ਇਸ ਤੋਂ ਇਲਾਵਾ ਆਪਣੇ ਆਪ ਨੂੰ ਸਿੱਖ ਫੈਡਰੈਸ਼ਨ ਭਿੰਡਰਾਂਵਾਲੇ ਦਾ ਅਖੌਤੀ ਮੁੱਖੀ ਗੁਰਜਿੰਦਰ ਸਿੰਘ (ਡਾਕਟਰ ਰਾਜੂ) ਜੋ ਪਿੰਡ ਲਾਲੂ ਘੁੰਮਣ (ਤਰਨ ਤਾਰਨ) ਦਾ ਰਹਿਣ ਵਾਲਾ ਹੈ ਇਕ ਵਿਦੇਸ਼ੀ ਚੈਨਲ ਨੂੰ ਇੰਟਰਵਿਊ ‘ਚ ਬੋਲਦੇ ਸਮੇਂ ਮਿਤੀ 31-1-2012 ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਗੁਰਬਾਣੀ ਦੇ ਗੁਟਕਿਆਂ ਦੇ ਅੰਗ ਪੱਤਰਿਆਂ ਦੀ ਸਾਂਭ-ਸੰਭਾਲ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਸ਼ੀ ਦੱਸਦਾ ਹੈ ਤੇ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਸਿੰਘ ਦੱਸਦਾ ਹੈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਕਿਹਾ ਕਿ ਜਦੋਂ ਸਮੁਚੀ ਸਿੱਖ ਕੌਮ 300 ਸਾਲਾ ਸਥਾਪਨਾ ਦਿਵਸ ਮਨਾ ਰਹੀ ਸੀ ਤਾਂ ਇਹ ਵਿਅਕਤੀ ਗੁਰਜਿੰਦਰ ਸਿੰਘ (ਰਾਜੂ ਡਾਕਟਰ) ਜੋ ਅਖੌਤੀ ਮੁੱਖੀ ਸਿੱਖ ਫੈਡਰੇਸ਼ਨ ਭਿੰਡਰਾਂਵਾਲੇ ਦੱਸਦਾ ਹੈ ਸਨ 2006 ‘ਚ ਝਬਾਲ ਪੁਲੀਸ ਵੱਲੋਂ 400 ਗ੍ਰਾਮ ਹੀਰੋਇਨ ਸਮੇਤ ਰੰਗੇ ਹੱਥੀ ਫੜਿਆ ਗਿਆ ਸੀ ਤੇ ਇਸ ਦਾ ਪਿਤਾ ਸ. ਭੁਪਿੰਦਰ ਸਿੰਘ ਨਸ਼ੀਲੇ ਕੈਪਸੂਲ ਤੇ ਗੋਲੀਆਂ ਵੇਚਣ ਦੇ ਦੋਸ਼ ‘ਚ ਫੜਿਆ ਗਿਆ ਸਬੂਤ ਵਜੋਂ ਦੋਵਾਂ ਪਿਓ ਪੁਤਰਾਂ ਖਿਲਾਫ ਥਾਣੇ ‘ਚ ਦਰਜ ਐਫ.ਆਈ.ਆਰ. ਦੀਆਂ ਕਾਪੀਆਂ ਵੀ ਪੱਤਰਕਾਰਾਂ ਨੂੰ ਮੁੱਹਈਆਂ ਕਰਵਾਈਆਂ ਗਈਆਂ।
ਉਨ•ਾਂ ਕਿਹਾ ਕਿ ਇਹ ਲੋਕ ਦੇਸ਼ ਔਰ ਵਿਦੇਸ਼ਾਂ ਵਿਚ ਭੋਲੇ ਭਾਲੇ ਪੰਜਾਬੀਆਂ ਨੂੰ ਕੁਝ ਲੋਟੂ ਕਿਸਮ ਦੇ ਵਿਦੇਸ਼ੀ ਚੈਨਲਾਂ ਦੇ ਰਿਪੋਟਰਾਂ ਨਾਲ ਰਲਕੇ ਲੁਟਦੇ ਤੇ ਕੁੱਟਦੇ ਹਨ ਜੋ ਅਤਿ ਨਿੰਦਣਯੋਗ ਹੈ। ਸਿੱਖਾਂ ਦੀਆਂ ਅਥਾਹ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਸਾਜਿਸ਼ ਤਹਿਤ ਇਹ ਲੋਕ ਨਿਸ਼ਾਨਾਂ ਬਣਾਉਂਦੇ ਰਹਿੰਦੇ ਹਨ ਤੇ ਇਸੇ ਹੀ ਕੜੀ ਵਜੋਂ ਇਨ•ਾਂ ਲੋਕਾਂ ਨੇ ਪਿਛਲੇ ਦਿਨੀਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਦਫ਼ਤਰ ਵਿਖੇ ਪਹੁੰਚ ਕੇ ਮੁਲਾਜਮਾਂ ਨਾਲ ਦੁਰਵਿਹਾਰ ਕੀਤਾ ਜੋ ਕਿਸੇ ਕੀਮਤ ਤੇ ਵੀ ਬਰਦਾਸ਼ਤ ਕਰਨ ਯੋਗ ਨਹੀਂ ਸੀ। ਇਨ•ਾਂ ਅਖੌਤੀ ਕਾਰਕੂੰਨਾਂ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਅਜਿਹੇ ਕੇਸਾਧਾਰੀ ਸਿੱਖ ਵਿਰੋਧੀ ਲੋਕਾਂ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਇਹ ਲੋਕ ਵਿਦੇਸ਼ਾਂ ‘ਚ ਰਹਿੰਦੇ ਭੋਲੇ-ਭਾਲੇ ਪੰਜਾਬੀਆਂ ਨੂੰ ਕੇਵਲ ਤੇ ਕੇਵਲ ਆਪਣੀ ਚੋਹਦਰ ਵਾਲੀਆਂ ਸੀ.ਡੀ.ਜ ਆਪਣੇ ਨਜ਼ਦੀਕੀ ਸਿੱਖ ਚੈਨਲ ਟੀ.ਵੀ. ਯੂ.ਕੇ. ਰਾਹੀਂ ਵਿਖਾ ਕੇ ਵਿਦੇਸ਼ਾਂ ਚੋਂ ਡਾਲਰ, ਪੌਂਡਾਂ ਦੇ ਰੂਪ ‘ਚ ਉਗਰਾਹੀ ਤੱਕ ਸੀਮਿਤ ਹਨ ਜਦੋਂ ਕਿ ਸਿੱਖੀ ਨਾਲ ਇਨ•ਾਂ ਲੋਕਾਂ ਦਾ ਦੂਰ ਦਾ ਵੀ ਵਾਸਤਾਂ ਨਹੀਂ। ਉਨ•ਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ‘ਚ ਮਤਾ ਨੰਬਰ 4 ਮਿਤੀ 4-11-2006 ਰਾਹੀਂ ਇਨ•ਾਂ ਜਥੇਬੰਦੀਆਂ ਤੇ ਸਿਧੇ ਰੂਪ ‘ਚ ਕਾਰਵਾਈ ਕਰਨ ਤੇ ਪਾਬੰਦੀ ਹੈ ਤੇ ਫਿਰ ਸੰਗਤਾਂ ਦੀਆਂ ਪੁੱਜੀਆਂ ਸ਼ਕਾਇਤਾਂ ਦੇ ਮੱਦੇ ਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਤਾ ਨੰਬਰ 3 ਮਿਤੀ 27-11-2006 ਰਾਹੀਂ ਦੁਬਾਰਾ ਫਿਰ ਇਸ ਜਥੇਬੰਦੀ ਤੇ ਸਿਧੇ ਰੂਪ ‘ਚ ਕੋਈ ਵੀ ਕਾਰਵਾਈ ਨਾ ਕਰਨ ਦੀ ਪਾਬੰਦੀ ਲਗਾਈ ਗਈ ਸੀ।
ਉਨ•ਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿੱਖ ਚੈਨਲ ਟੀ.ਵੀ. ਯੂ.ਕੇ. ਕੇਵਲ ਸਿੱਖਾਂ ਨੂੰ ਜਲੀਲ ਕਰਨ, ਲੁਟਮਾਰ ਕਰਨ ਅਤੇ ਨਸ਼ੇ ਦੇ ਸੋਦਾਗਰਾਂ ਦੇ ਹੱਕ ਵਿਚ ਹੀ ਕਿਉਂ ਪ੍ਰਚਾਰ ਕਰ ਰਿਹਾ ਹੈ। ਜਦੋਂ ਕਿ ਪੰਜਾਬ ਦੀ ਜਨਤਾ (ਸਿੱਖ ਸੰਗਤ) ਇਨ•ਾਂ ਲੋਕਾਂ ਦੇ ਅਸਲੀ ਚੇਹਰੇ ਪਹਿਚਾਣ ਗਈ ਹੈ ਤੇ ਥੋੜਾ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਜਨਰਲ ਚੋਣਾਂ ‘ਚ ਪੂਰੀ ਤਰ•ਾਂ ਇਨ•ਾਂ ਲੋਕਾਂ ਨੂੰ ਨਕਾਰ ਚੁੱਕੀ ਹੈ। ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ•ਾਂ ਘਟੀਆਂ ਲੋਕਾਂ ਨੂੰ ਪਹਿਚਾਨਣ ਤੇ ਇਨ•ਾਂ ਦੇ ਬਹਿਕਾਵੇ ‘ਚ ਨਾ ਆਉਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਤੋਂ ਇਲਾਵਾ ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਛਿੰਦਰ ਸਿੰਘ ਬਰਾੜ, ਸ. ਕੁਲਦੀਪ ਸਿੰਘ ਬਾਵਾ ਤੇ ਸ. ਬਲਵਿੰਦਰ ਸਿੰਘ ਜੌੜਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਕਰਨਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਹਰਮਿੰਦਰ ਸਿੰਘ ਮੂਧਲ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ, ਇੰਟਰਨੈੱਟ ਵਿਭਾਗ ਦੇ ਇੰਚਾਰਜ ਸ. ਜਸਪਾਲ ਸਿੰਘ, ਕੰਪਿਊਟਰ ਡਿਜ਼ਾਈਨਰ ਸ. ਭੁਪਿੰਦਰ ਸਿੰਘ, ਕਲਰਕ ਸ. ਪ੍ਰਮਜੀਤ ਸਿੰਘ ਆਦਿ ਮੌਜੂਦ ਸਨ।

Translate »