February 3, 2012 admin

ਕੇਦਰੀ ਸੰਚਾਰ ਮੰਤਰੀ ਸਚਿਨ ਪਾਇਲਟ ਦਾ ਕੀਤਾ ਬਾਵਾ ਨੇ ਧੰਨਵਾਦ

ਲੁਧਿਆਣਾ : ਕੇਦਰੀ ਸੰਚਾਰ ਮੰਤਰੀ ਸਚਿਨ ਪਾਇਲਟ ਦਾ ਉਹਨਾਂ ਦੇ ਗ੍ਰਹਿ 3 ਸਫਦਰਗੰਜ ਰੋਡ, ਦਿੱਲੀ ਵਿਖੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਅਤੇ ਦਸੌਧੀ ਰਾਮ ਚੌਧਰੀ ਯੂਥ ਨੇਤਾ ਗੁਜਰ ਸਮਾਜ ਨੇ ਉਹਨਾਂ ਨੂੰ ਟੈਲੀਫੋਨ ਸਲਾਹਕਾਰ ਕਮੇਟੀ ਲੁਧਿਆਣਾ ਦਾ ਮੈਬਰ ਬਣਾਉਣ ਤੇ ਸ਼ਾਲ ਪਾ ਕੇ ਅਤੇ ਮਿਠਾਈ ਖੁਆ ਕੇ ਧੰਨਵਾਦ ਕੀਤਾ। ਇਸ ਸਮੇ ਇੰਡੀਅਨ ਉਵਰਸੀਜ ਕਾਂਗਰਸ ਯੂ.ਐਸ.ਏ ਪੰਜਾਬ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਯੂਥ ਨੇਤਾ ਅਮਰਦੀਪ ਗਰੇਵਾਲ ਨੇ ਵੀ ਸ੍ਰੀ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ।
ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਮਰਹੂਮ ਕੇਦਰੀ ਸੰਚਾਰ ਮੰਤਰੀ ਰਾਜੇਸ਼ ਪਾਇਲਟ ਪਿਤਾ ਮੌਜੂਦਾ ਸੰਚਾਰ ਮੰਤਰੀ ਸਚਿਨ ਪਾਇਲਟ ਨੇ ਉਹਨਾ ਨੂੰ 1990 ਵਿਚ ਪਹਿਲੀ ਵਾਰ ਟੈਲੀਫੋਨ ਸਲਾਹਕਾਰ ਕਮੇਟੀ ਦਾ ਮੈਬਰ ਬਣਾਇਆ ਸੀ ਅਤੇ ਫਿਰ ਦੋ ਵਾਰ ਹੋਰ ਉਹਨਾਂ ਨੂੰ ਮੈਬਰ ਨਾਮਜ਼ਦ ਕੀਤਾ ਸੀ।
ਸ੍ਰੀ ਬਾਵਾ ਨੇ ਕਿਹਾ ਕਿ ਮਰਹੂਮ ਰਾਜੇਸ਼ ਪਾਇਲਟ ਨੂੰ ਉਹ 1987 ਵਿਚ ਪਹਿਲੀ ਵਾਰ ਮਿਲੇ ਸਨ ਅਤੇ ਉਸ ਸਮੇ ਤੋ ਉਹਨਾਂ ਦੇ ਪਾਇਲਟ ਪ੍ਰੀਵਾਰ ਨਾਲ ਨੇੜਲੇ ਸਬੰਧ ਹਨ। ਉਹਨਾ ਕਿਹਾ ਕਿ ਸ੍ਰੀ ਪਾਇਲਟ ਭਾਰਤ ਦੇ ਅੰਦਰੂਨੀ ਸੁਰੱਖਿਆ ਮੰਤਰੀ ਵੀ ਰਹੇ ਹਨ। ਉਹਨਾਂ ਕਿਹਾ ਕਿ ਮਰਹੂਮ ਪਾਇਲਟ ਨੇ ਭਾਰਤ ਦੇ ਜੁਆਨ ਅਤੇ ਕਿਸਾਨ ਲਈ ਆਵਾਜ ਬੁਲੰਦ ਕੀਤੀ। ਇਸ ਲਈ ਹੀ ਪੂਰੇ ਭਾਰਤ ਵਿਚ ਹਰ ਵਰਗ ਦੇ ਲੋਕ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰਦੇ ਹਲ।
ਇਸ ਸਮੇ ਦਸੌਧੀ ਰਾਮ ਚੌਧਰੀ ਯੂਥ ਨੇਤਾ ਗੁਜਰ ਸਮਾਜ ਨੇ ਕਿਹਾ ਕਿ ਸਚਿਨ ਪਾਇਲਟ ਪੱਛੜੇ ਵਰਗ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਆਪਣੇ ਪਿਤਾ ਦੀ ਤਰ•ਾਂ ਤਤਪਰ ਰਹਿੰਦੇ ਹਨ। ਇਸ ਕਰਕੇ ਹੀ ਉਹਨਾਂ ਦੀ ਕੋਠੀ ਵਿਚ ਸਵੇਰੇ ਮਿਲਣ ਵਾਲਿਆ ਦਾ ਹਮੇਸ਼ਾ ਤਾਤਾਂ ਲੱਗਿਆ ਰਹਿੰਦਾ ਹੈ।

Translate »