February 3, 2012 admin

ਡਿਪਟੀ ਕਮਿਸ਼ਨਰ ਵੱਲੋਂ ਪੇਂਡੂ ਵਿਕਾਸ ਫੰਡ ਅਤੇ ਮਗਨਰੇਗਾ ਸਕੀਮ ਦਾ ਜ਼ਾਇਜਾ

ਕਪੂਰਥਲਾ, 3 ਫਰਵਰੀ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਜ਼ਿਲ੍ਹੇ ਵਿੱਚ ਚਲ ਰਹੀ ਪੇਂਡੂ ਵਿਕਾਸ ਫੰਡ ਅਤੇ ਮਗਨਰੇਗਾ ਸਕੀਮ ਦਾ ਜ਼ਾਇਜਾ ਲੈਣ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ।
       ਮੀਟਿੰਗ ਦੌਰਾਨ ਪੇਂਡੂ ਵਿਕਾਸ ਫੰਡ ਸਕੀਮ ਅਧੀਨ ਸਾਲ 2008-09, 2009-10 ਅਤੇ 2010-11 ਤੱਕ ਪ੍ਰਾਪਤ ਫੰਡਾਂ ਨਾਲ ਕੀਤੇ ਗਏ ਕੰਮਾਂ ਦੀ ਸਮੀਖਿਆ ਅਤੇ ਵਰਤੋਂ ਸਰਟੀਫਿਕੇਟਾਂ ਦੀ ਜਾਣਕਾਰੀ ਲਈ ਗਈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਲਾਂ ਦੌਰਾਨ ਗਰਾਮ ਪੰਚਾਇਤਾਂ ਨੂੰ ਰਿਲੀਜ਼ ਕੀਤੇ ਗਏ ਫੰਡ ਖਰਚ ਕਰ ਲਏ ਗਏ ਹਨ ਅਤੇ ਸਾਲ 2008-09 ਅਤੇ ਸਾਲ 2009-10 ਦੌਰਾਨ ਪ੍ਰਾਪਤ ਹੋਏ ਫੰਡਜ਼ ਦੇ ਵਰਤੋਂ ਸਰਟੀਫਿਕੇਟ ਪੰਜਾਬ ਦਿਹਾਤੀ ਵਿਕਾਸ ਬੋਰਡ ਨੂੰ ਜਮ੍ਹਾਂ ਕਰਵਾ ਦਿੱਤੇ ਗਏ ਹਨ।
       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ਤੀਸ ਚੰਦਰ ਵਸ਼ਿਸਟ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਗੁਰਬਿੰਦਰ ਸਿੰਘ ਸਰਾਓ, ਏ. ਪੀ. ਓ. ਵਕੀਲ ਚੰਦ ਡੋਡ, ਸ੍ਰੀ ਸਤਨਾਮ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।

Translate »