February 4, 2012 admin

ਪੰਜਾਬ ਦੀਆਂ ਸਿਆਸੀ ਧਿਰਾਂ ਲੋਕਾਂ ਦੇ ਮਸਲਿਆਂ ਦੇ ਹਲ ਸਬੰਧੀ ਗੰਭੀਰ ਨਹੀਂ-ਨਾਪਾ

ਅੰਮ੍ਰਿਤਸਰ, 4 ਫਰਵਰੀ 2012-ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਪਰਧਾਨ ਸ: ਸਤਨਾਮ ਸਿੰਘ ਚਾਹਲ ਤੇ ਚੇਅਰਮੈਨ ਸ: ਦਲਵਿੰਦਰ ਸਿੰਘ ਧੂਤ ਨੇ ਕਲਸੀ ਮਸ਼ੀਨ ਟੂਲਜ਼ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਵਰਤਮਾਨ ਸਥਿਤੀ ਉਪਰ ਆਪਣੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਬਹੁਗਿਣਤੀ ਜਿਥੇ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੇ ਆਪ ਨੂੰ ਬਰਬਾਦ ਕਰ ਰਹੀ ਹੈ ਉਥ ਪੰਜਾਬ ਅੰਦਰ ਬੇਰੁਜਗਾਰੀ ਦੇ ਕਾਰਣ ਨੌਜਵਾਨ ਪੀੜੀ ਪਰੇਸ਼ਾਨੀ ਤੇ ਚਿੰਤਾ ਦੇ ਆਲਮ ਵਿਚ ਆਪਣੀ ਜਿੰਦਗੀ ਬਤੀਤ ਕਰ ਰਹੀ ਹੈ।ਲੇਕਿਨ ਇਸ ਦੇ ਬਾਵਜੂਦ ਵੀ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਆਮ ਲੋਕਾਂ ਦੇ ਮਸਲਿਆਂ ਨੂੰ ਆਪਣੇ ਚੋਣ ਏਜੰਡੇ ਵਿਚ ਸ਼ਾਮਲ ਕਰਨਾ ਜਰੂਰੀ ਨਹੀਂ ਸਮਝਿਆ।ਹਰ ਇਕ ਸਿਆਸੀ ਪਾਰਟੀ ਨੇ ਕੇਵਲ ਸੱਤਾ ਪਰਾਪਤ ਕਰਨ ਲਈ ਵੋਟਰਾਂ ਨੂੰ ਲੁਭਾਉਣ ਵਾਲੀਆਂ ਗਲਾਂ ਨੂੰ ਹੀ ਆਪੋ ਆਪਣੇ ਚੋਣ ਏਜੰਡੇ ਵਿਚ ਸ਼ਾਮਲ ਕੀਤਾ ਹੈ।
ਪੰਜਾਬ ਦੀ ਨਸਲਕੁਸ਼ੀ ਦੀ ਚਰਚਾ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਜਿਥੇ ਨਸ਼ਿਆਂ, ਜ਼ਹਿਰੀ ਖਾਦਾਂ, ਪ੍ਰਦੂਸ਼ਤ ਪਾਣੀ ਕਾਰਨ ਸਿਹਤ ਤੇ ਆਰਥਿਕ ਪੱਖੋਂ ਪੱਛੜ ਗਿਆ ਹੈ ਉੱਥੇ ਪਾਣੀ ਦੀ ਦੁਰਵਰਤੋਂ ਤੇ ਝੋਨੇ ਦੀ ਫਸਲ ਕਾਰਨ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ। ਉਨ•ਾਂ ਕਿਹਾ ਕਿ ਹਾਲ ਹੀ ਵਿਚ ਸਮਾਪਤ ਹੋਈਆਂ ਚੋਣਾਂ ਵਿਚ ਕਿਸੇ ਵੀ ਸਿਆਸੀ ਧਿਰ ਨੇ ਨਾ ਹੀ ਇਹਨਾਂ ਸਮੱਸਿਆਵਾਂ ਦੇ ਹਲ ਲਈ ਆਪਣਾ ਚੋਣ ਏਜੰਡਾ ਬਣਾਇਆ ਤੇ ਨਾ ਹੀ ਪੰਜਾਬ ਦੀ ਲੀਡਰਸ਼ਿਪ ਦਾ ਇਸ ਵੱਲ ਧਿਆਨ ਹੈ। ਉਹ ਸਿਰਫ਼ ਪੰਜਾਬ ਦੀ ਬਾਹਰਲੀ ਸੁੰਦਰਤਾ ਨੂੰ ਹੀ ਆਪਣੀ ਪ੍ਰਗਤੀ ਦਾ ਆਧਾਰ ਮੰਨ ਰਹੀ ਹੈ ਜਦਕਿ ਪੰਜਾਬ ਅਜ ਖੋਖਲਾ ਬਣ ਕਿ ਰਹਿ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਅੰਨ•ੇਵਾਹ ਵਰਤੋਂ ਕਾਰਨ ਪੰਜਾਬ ਵਾਸੀ ਮਾਨਸਿਕ ਅਪਾਹਜਤਾ, ਸ਼ੂਗਰ, ਕੈਂਸਰ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿੱਚ ਉਨ•ਾਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋ ਰਹੀ ਹੈ, ਜਿਸ ਦੇ ਵਰਤਣ ‘ਤੇ ਪੱਛਮੀ ਦੇਸਾਂ ‘ਚ ਵੀ ਪਾਬੰਦੀ ਹੈ। ਪਰ ਪੰਜਾਬ ਸਰਕਾਰ ਕੈਂਸਰ ਦਾ ਹੱਲ ਲੱਭਣ ਦੀ ਥਾਂ ਕੈਂਸਰ ਹਸਪਤਾਲ ਖੋਲ•ਣ ਦੀ ਵਿਉਂਤਬੰਦੀ ਕਰ ਰਹੀ ਹੈ, ਨਾ ਕਿ ਇਨ•ਾਂ ਜ਼ਹਿਰੀਲੀ ਦਵਾਈਆਂ ‘ਤੇ ਰੋਕ ਲਗਾ ਰਹੀ ਹੈ। ਪੰਜਾਬ ਵਿੱਚ ਦੁੱਧ ਉਤਪਾਦਕ ਪਸ਼ੂਆਂ ਨੂੰ ਆਕਸੀਟੋਸਿਨ ਦੇ ਟੀਕੇ ਲਗਾ ਕੇ ਪੰਜਾਬੀਆਂ ਨੂੰ ਜ਼ਹਿਰ ਵੇਚਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬੀਆਂ ਵਿੱਚ ਮਰਦਾਨਗੀ ਤੇ ਔਰਤਾਂ ਵਿੱਚ ਬੱਚੇ ਪੈਦਾ ਕਰਨ ਦੀ ਸਮੱਸਿਆ ਪੈਦਾ ਹੋ ਰਹੀ ਹੈ। ਸਿਹਤ ਵਿਭਾਗ ਇਸ ਸੰਬੰਧੀ ਕਾਰਵਾਈ ਨਹੀਂ ਕਰ ਰਿਹਾ, ਜਦ ਕਿ ਸਬਜ਼ੀਆਂ ਦੀ ਕਾਸ਼ਤ ਵਧਾਉਣ ਲਈ ਜ਼ਹਿਰੀਲੇ ਟੀਕਿਆਂ ਦੀ ਵਰਤੋਂ ਹੋ ਰਹੀ ਹੈ। ਮਿਲਾਵਟੀ ਦੁੱਧ ਤੇ ਪਨੀਰ ਵਿਕ ਰਹੇ ਹਨ ਜੋ ਕਿ ਪੰਜਾਬੀਆਂ ਦੀ ਸਿਹਤ ਲਈ ਖ਼ਤਰਨਾਕ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟਾਂ ਅਨੁਸਾਰ ਸਾਲ 2006 ਵਿੱਚ ਕਰਵਾਏ ਗਏ ਇੱਕ ਸਰਵੇਖਣ ਵਿੱਚ ਪੰਜਾਬ ਵਿੱਚ ਸਿਰਫ਼ 1748 ਕੈਂਸਰ ਦੇ ਮਰੀਜ਼ ਸਨ ਜਦ ਕਿ 2009 ਵਿੱਚ ਕਰਵਾਏ ਗਏ ਸਰਵੇਖਣ ਵਿੱਚ ਇਹ ਗਿਣਤੀ ਵੱਧ ਕੇ 7738 ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਸਾਲ 2005 ਵਿੱਚ ਕੈਂਸਰ ਦੇ ਮਰੀਜ਼ ਸਿਰਫ਼ ਬਠਿੰਡਾ, ਫਰੀਦਕੋਟ, ਮੁਕਤਸਰ ਤੇ ਮਾਨਸਾ ਜਿਲਿ•ਆਂ ਵਿੱਚ ਹੀ ਪਾਏ ਗਏ ਸਨ ਜਦ ਕਿ 2009 ਵਿੱਚ ਪੰਜਾਬ ਦਾ ਕੋਈ ਵੀ ਜਿਲ•ਾ ਅਜਿਹਾ ਨਹੀਂ ਜਿੱਥੇ ਕੈਂਸਰ ਦੇ ਮਰੀਜ਼ ਨਾ ਹੋਣ।ਨਾਪਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਿਹਤ ਤੇ ਵਾਤਾਵਰਨ ਪੱਖੋਂ ਹਰਿਆਣੇ ਤੋਂ ਪੱਛੜ ਗਿਆ ਹੈ ਤੇ ਪੰਜਾਬੀ ਜੋ ਫ਼ੌਜ ਭਰਤੀ ਵਿੱਚੋਂ ਸਭ ਤੋਂ ਅੱਗੇ ਸਨ, ਅੱਜ ਸਿਹਤ ਦੇ ਨਿਘਾਰ ਕਾਰਨ ਫ਼ੌਜ ਵਿੱਚ ਭਰਤੀ ਹੋਣ ਤੋਂ ਅਸਮਰੱਥ ਹਨ। ਉਨ•ਾਂ ਕਿਹਾ ਕਿ ਪੰਜਾਬ ਦੀ ਨਵੀਂ ਬਣ ਰਹੀ ਸਰਕਾਰ ਨੂੰ ਇਨ•ਾਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਪੰਜਾਬ ਸਹੀ ਅਰਥਾਂ ‘ਚ ਵਿਕਾਸ ਕਰ ਸਕੇ। ਜੇਕਰ ਅਜਿਹਾ ਨਾ ਕੀਤਾ ਗਿਆ, ਤਾਂ ਪੰਜਾਬ ਦੀ ਨਸਲਕੁਸ਼ੀ ਨੂੰ ਨਹੀਂ ਰੋਕਿਆ ਜਾ ਸਕੇਗਾ।ਉਹਨਾਂ ਪੰਜਾਬ ਦੀ ਨਵੀਂ ਬਣਨ ਵਾਲੀ ਸਰਕਾਰ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬੀਆਂ ਦੀ ਭਲਾਈ ਲਈ ਉਹਨਾਂ ਦੀ ਐਸ਼ੋਸ਼ੀਏਸ਼ਨ ਸਰਕਾਰ ਨੂੰ ਆਪਣਾ ਪੂਰਾ ਸਹਿਯੋਗ ਦੇਵੇਗੀ ।ਇਸ ਮੌਕੇ ਤੇ ਨਾਪਾ ਦੇ ਆਗੂ ਸ: ਸੰਤੋਖ ਸਿੰਘ ਜੱਜ, ਸ: ਇੰਦਰਜੀਤ ਸਿੰਘ ਬੜਿੰਗ, ਸੁਰਜੀਤ ਸਿੰਘ ਚੀਮਾ, ਡਾ: ਚਰਨਜੀਤ ਸਿੰਘ ਗੁਮਟਾਲਾ, ਈਸਟ ਮੋਹਨ ਨਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਕਲਸੀ, ਸਰਪ੍ਰਤਸ ਅੰਮ੍ਰਿਤਸਰ ਵਿਕਾਸ ਮੰਚ ਪ੍ਰੋ: ਮੋਹਨ ਸਿੰਘ, ਯੁਗਰਾਜ ਸਿੰਘ ਕੋਆਰਡੀਨੇਟਰ ਐਨ.ਆਰ.ਆਈ ਸਭਾ, ਕੰਵਲਜੀਤ ਸਿੰਘ ਜੀਤਾ ਪ੍ਰਧਾਨ ਐਨ.ਆਰ. ਆਈ ਸਭਾ, ਸੋਹਣ ਸਿੰਘ ਵੀ ਸ਼ਾਮਲ ਸਨ।

Translate »