February 4, 2012 admin

ਕਾਨੂੰਨ ਅਤੇ ਸਮਾਜਿਕ ਨਿਆ ਵਿਚ ਉਭਰਦੇ ਰੁਝਾਨ” ਵਿਸੇ ਤੇ 2-ਦਿਨਾ ਰਾਸ਼ਟਰੀ ਸੈਮੀਨਾਰ ਸ਼ੁਰੂ

ਅੰਮ੍ਰਿਤਸਰ, 4 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਲੋਂ "ਕਾਨੂੰਨ ਅਤੇ ਸਮਾਜਿਕ ਨਿਆ ਵਿਚ ਉਭਰਦੇ ਰੁਝਾਨ" ਵਿਸੇ’ਤੇ 2-ਦਿਨਾ ਰਾਸ਼ਟਰੀ ਸੈਮੀਨਾਰ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸ਼ੁਰੂ ਹੋ ਗਿਆ। ਇਸ ਸੈਮੀਨਾਰ ਦਾ ਆਯੋਜਨ ਆਈ.ਸੀ.ਐਸ.ਐਸ.ਆਰ. (ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸਜ਼ ਰਿਸਰਚ) ਚੰਡੀਗੜ• ਵਲੋਂ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ 100 ਤੋਂ ਵੱਧ ਕਾਨੂੰਨ ਮਾਹਿਰ ਅਤੇ ਵਿਦਿਆਰਥੀ ਭਾਗ ਲੈ ਰਹੇ ਹਨ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜੱਜ ਮਾਣਯੋਗ ਸ੍ਰੀਮਤੀ ਸਬੀਨਾ ਨੇ ਇਸ ਸੈਮੀਨਾਰ ਦਾ ਉਦਘਾਟਨ ਕੀਤਾ ਜਦੋਂਕਿ ਦਿੱਲੀ ਯੂਨੀਵਰਸਿਟੀ, ਲਾਅ ਫੈਕਲਟੀ ਦੇ ਪ੍ਰੋਫੈਸਰ ਅਸ਼ਵਨੀ ਕੁਮਾਰ ਬੰਸਲ ਨੇ ਕੁੰਜੀਵਤ ਭਾਸ਼ਣ ਦਿੱਤਾ। ਯੂਨੀਵਰਸਿਟੀ ਦੀ ਡੀਨ, ਵਿਦਿਅਕ ਮਾਮਲੇ, ਪ੍ਰੋ. ਰਜਿੰਦਰਜੀਤ ਕੌਰ ਪੁਆਰ ਨੇ ਪ੍ਰਧਾਨਗੀ ਕੀਤੀ।
ਕੋਆਰਡੀਨੇਟਰ ਅਤੇ ਵਿਭਾਗ ਦੇ ਮੁਖੀ, ਡਾ. ਰਤਨ ਸਿੰਘ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰੰ ਜੀ-ਆਇਆਂ ਕਿਹਾ। ਵਿਭਾਗ ਦੀ ਅਧਿਆਪਿਕਾ, ਵਿਨੈ ਕਪੂਰ ਨੇ ਮੁਖ-ਮਹਿਮਾਨ ਦੀ ਜਾਣ-ਪਛਾਣ ਕਰਵਾਈ। ਡਾ. ਜਸਪਾਲ ਸਿੰਘ ਧੰਨਵਾਦ ਦਾ ਮਤਾ ਪਾਸ ਕੀਤਾ।
ਪ੍ਰੋ. ਅਸ਼ਵਨੀ ਕੁਮਾਰ ਬੰਸਲ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਅਦਾਲਤਾਂ ਵਲੋਂ ਸਿਰਫ ਕਾਨੂੰਨ ਲਾਗੂ ਕਰਨ ਨਾਲ ਹੀ ਨਿਆ ਨਹੀਂ ਮਿਲ ਜਾਂਦਾ, ਬਲਕਿ ਇਸ ਨੂੰ ਹਾਸਲ ਕਰਨ ਲਈ ਜਦੋਂ-ਜਹਿਦ ਕਰਨੀ ਪੈਦੀਂ ਹੈ। ਉਨ•ਾਂ ਕਿਹਾ ਕਿ ਨੌਜਨਾਵਾਂ ਵਿਦਿਆਰਥੀਆਂ ਨੂੰ ਅਨਿਆਏ ਅਤੇ ਆਪਣੇ ਬੁਨਿਆਦੀ ਹੱਕਾ ਪ੍ਰਤੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹਾਂ।
ਉਨ•ਾਂ ਕਿਹਾ ਕਿ ਇਥੋਂ ਤਕ ਕਿ ਕਾਨੂੰਨ ਦੇ ਵਿਦਿਆਰਥੀ ਅਧਿਆਪਕ ਅਤੇ ਹੋਰ ਵਰਗ ਵੀ ਆਪਣੇ ਬੁਨਿਆਦੀ ਹੱਕਾਂ ਤੋਂ ਵਾਂਣਜੇ ਅਤੇ ਅਨਗੌਲੇ ਹਨ। ਉਨ•ਾਂ ਕਿਹਾ ਕਿ ਜੇ ਕਾਨੂੰਨ ਦੇ ਮਾਹਿਰ ਹੀ ਆਪਣੇ ਬੁਨਿਆਦੀ ਹੱਕਾਂ ਪ੍ਰਤੀ ਸੂਚੇਤ ਨਹੀਂ ਹੋਣਗੇ ਤਾਂ ਆਮ ਜਨਤਾ ਨੂੰ ਕੋਝ ਜਾਗਰੁਕ ਕਰੇਗਾ। ਉਨ•ਾਂ ਕਿਹਾ ਕਿ ਗਰੀਬ ਅਤੇ ਨਿਚਲੇ ਵਰਗ ਦਾ ਹਾਲ ਬਹੁਤ ਮਾੜਾ ਹੈ ਅਤੇ ਲੋੜ ਹੈ ਕਿ ਉਨ•ਾਂ ਦੇ ਹੱਕਾਂ ਪ੍ਰਤੀ ਵੀ ਆਵਾਜ਼ ਉਠਾਈ ਜਾਵੇ।
ਜਸਟਿਸ ਸਬੀਨਾ ਨੇ ਕਾਨੂੰਨ ਦੇ ਵੱਖ-ਵੱਖ ਪਹਿਲੂਹਾਂ ਬਾਰੇ ਗਲ ਕਰਦੇ ਹੋਏ ਅੱਜ ਸਮਾਜ ਵਿਚ ਵਿਚਰਦੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਨੌਜਵਾਨ ਵਰਗ ਨੂੰ ਅਗੇ ਆਉਣ ਲਈ ਕਿਹਾ। ਉਨ•ਾਂ ਕਿਹਾ ਕਿ ਜੱਜ ਸਵਿਧਾਨ ਦੇ ਰਾਖੇ ਹੁੰਦੇ ਹਨ ਅਤੇ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿ ਕਿਸੇ ਨਾਲ ਅਨਿਆਏ ਨਾ ਹੋਵੇ।
ਉਨ•ਾਂ ਕਿਹਾ ਕਿ ਆਤੰਕਵਾਦ ਨੂੰ ਨਿਪਟਣ ਵਾਸਤੇ ਸਵਿਧਾਨ ਵਲੋਂ ਬਣਾਏ ਗਏ ਕਾਨੂੰਨ ਜਿਹੜੇ ਕਿ ਸਮਾਜ ਦੇ ਭਲੇ ਲਈ ਬਣਾਏ ਗਏ ਹਨ ਦੀ ਅੱਜ ਦੁਰਵਰਤੋਂ ਹੋ ਰਹੀ ਹੈ। ਉਨ•ਾਂ ਵਿਦਿਆਰਥੀਆਂ ਨੂੰ ਚੰਗੇ ਵਕੀਲ ਬਣਨ ਦੇ ਗੁਰ ਵੀ ਦੱਸੇ।
ਡਾ. ਰਜਿੰਦਰਜੀਤ ਕੌਰ ਪੁਆਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਨਿਆ ਅਤੇ ਧਰਮ ਦਾ ਆਪਸੀ ਢੰਗਾਂ ਦਾ ਤਾਲਮੇਲ ਹੈ। ਉਨ•ਾਂ ਕਿਹਾ ਕਿ ਪੁਰਾਤਨ ਸਮੇਂ ਵਿਚ ਰਮਾਇਣ ਅਤੇ ਮਹਾਭਾਰਤ ਦੇ ਸਮੇਂ ਵੀ ਮਨੂੱਖੀ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰਖਦੇ ਹੋਏ ਨਿਆ ਕੀਤਾ ਜਾਂਦਾ ਸੀ।
ਉਨ•ਾਂ ਕਿਹਾ ਕਿ ਗਿਆਨ ਸ਼ਕਤੀ ਹੈ ਅਤੇ ਵੰਡਣ ਨਾਲ ਹੀ ਵਧਦਾ ਹੈ। ਉਨ•ਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਮਾਜ ਅਤੇ ਕਾਨੂੰਨ ਪ੍ਰਆਪਣੀਆਂ ਜੁੰਤੋਂ ਜਾਗਰੂਕ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਹਰੇਕ ਨੂੰ ਆਪਣੇ ਹੱਕਾਂ ਪ੍ਰਤੀ ਸਚੇਤ ਹੁਣਾ ਚਾਹੀਦਾ ਹੈ ਅਤੇ ਧਿਆਨ ਰਖਣਾ ਚਾਹੀਦਾ ਹੈ ਕਿ ਕੋਈ ਉਸ ਦਾ ਦੁਰਉਪਯੋਗ ਨਾ ਕਰੇ।
ਉਨ•ਾਂ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਜਿਹੜੇ ਕਾਨੂੰਨ ਇਸਤਰੀਆਂ ਦੀ ਸਹਾਇਤਾ ਲਈ ਬਣਾਏ ਗਏ ਹਨ, ਅੱਜ ਉਹ ਹੀ ਉਨ•ਾਂ ਦੇ ਖਿਲਾਫ ਹੋ ਗਏ ਹਨ। ਉਨ•ਾਂ ਕਿਹਾ ਕਿ ਇਸਤਰੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੇ ਹੋਏ ਅਨਿਆਏ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

Translate »