February 6, 2012 admin

ਰਾਸ਼ਟਰਪਤੀ ਵੱਲੋਂ ਸ਼੍ਰੀਗੁਰੂ ਰਵੀਦਾਸ ਜਯੰਤੀ ਦੇ ਮੌਕੇ ‘ਤੇ ਵਧਾਈ

ਨਵੀਂ ਦਿੱਲੀ, 6 ਫਰਵਰੀ, 2012 : ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਦੇਸ਼ ਵਾਸੀਆਂ ਨੂੰ  ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੌਕੇ ‘ਤੇ ਵਧਾਈ ਦਿੱਤੀ ਹੈ। ਉਨਾਂ• ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣਾ ਸਾਰਾ ਜੀਵਨ ਭਾਰਤ ਦੀ ਦੁੱਖੀ ਮਨੁੱਖਤਾ ਲਈ ਕੁਰਬਾਨ ਕਰ ਦਿੱਤਾ। ਉਨਾਂ• ਨੇ ਕਿਹਾ ਕਿ ਸਾਨੂੰ ਆਪਣੇ ਸਮਾਜ ਵਿੱਚ ਸਮਾਜਿਕ ਬੁਰਾਈਆਂ ਨੂੰ ਜੜੋ• ਖਤਮ ਕਰਨ ਲਈ ਗੁਰੂ ਰਵਿਦਾਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

Translate »