February 6, 2012 admin

ਸੁਪਨੇ ਲੈਣ ਦਾ ਸਭ ਨੂੰ ਹੱਕ, ਸਰਕਾਰ ਕਾਂਗਰਸ ਦੀ ਹੀ ਬਣੇਗੀ-ਬਾਵਾ

ਲੁਧਿਆਣਾ – ਹਲਕਾ ਆਤਮ ਨਗਰ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਮੀਟਿੰਗ ਵਿਚ ਬੋਲਦੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਨੇ ਕਿਹਾ ਕਿ ਲੋਕਤੰਤਰ ਵਿਚ ਸੁਪਨੇ ਲੈਣ ਦਾ ਸਭ ਨੂੰ ਹੱਕ, ਪਰ ਸਰਕਾਰ ਕਾਂਗਰਸ ਦੀ ਹੀ ਬਣੇਗੀ।
ਸ੍ਰੀ ਬਾਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇ ਪੰਜਾਬ ਦੇ ਲੋਕਾਂ ਨੂੰ ਦਿੱਤੇ ਜਖਮ ਅਜੇ ਅੱਲੇ ਹਨ, ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਿਸ ਮੂੰਹ ਨਾਲ ਅਕਾਲੀ-ਭਾਜਪਾ ਵੋਟ ਪਾਉਦੇ, ਕੀ ਲੋਕ ਪੰਜਾਬ ਵਿਚ ਅਸ਼ਾਂਤੀ, ਵਿਕਾਸ ਵਿਚ ਖਲੋਤ, ਬੇਰੁਜਗਾਰੀ, ਭ੍ਰਿਸ਼ਟਾਚਾਰ, ਧੱਕੇਸ਼ਾਹੀਆਂ, ਕਬਜੇ ਕਰਨ ਵਾਲੇ ਲੋਕਾਂ ਨੂੰ ਹੋਰ ਬਰਦਾਸ਼ਤ ਕਰਦੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸ਼ਾਤੀ, ਵਿਕਾਸ਼ ਅਤੇ ਖੁਸ਼ਹਾਲੀ ਚਾਹੁੰਦੇ ਹਨ, ਜੋ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।
ਸ੍ਰੀ ਬਾਵਾ ਨੇ ਕਿਹਾ ਕਿ 30 ਜਨਵਰੀ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਪਾਉਣ ਲਈ ਜੋ ਉਤਸ਼ਾਹ ਸੀ ਉਹ ਕਾਂਗਰਸ ਦੀ ਸਰਕਾਰ ਦੀ ਤਸਵੀਰ ਪੇਸ਼ ਕਰਦਾ ਸੀ। ਉਹਨਾਂ ਕਿਹਾ ਕਿ 6 ਮਾਰਚ ਨੂੰ ਪੰਜਾਬ ਵਿਚ ਨਵੀ ਸਵੇਰ, ਤਬਦੀਲੀ ਦਿਖਾਈ ਦੇਵੇਗੀ, ਜੋ ਕੈ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਏਗੀ ਅਤੇ ਪੰਜਾਬ ਮੁੜ ਸ਼ਾਤੀ ਵਿਕਾਸ਼ ਅਤੇ ਖੁਸ਼ਹਾਲੀ ਦੇ ਰਸਤੇ ਤੇ ਜਾਵੇਗਾ। ਇਸ ਸਮੇ ਉਹਨਾਂ ਦੇ ਨਾਲ ਕੁਲਦੀਪ ਚੰਦ ਸ਼ਰਮਾਂ ਵਾਰਡ ਪ੍ਰਧਾਨ, ਅਸ਼ਵਨੀ ਸ਼ਰਮਾਂ ਟੀ.ਟੀ, ਰਾਧੇ ਸਿਆਮ, ਯਸ਼ਪਾਲ ਸ਼ਰਮਾਂ, ਰੇਸ਼ਮ ਸਿੰਘ ਸੱਗੂ, ਰਾਜੇਸ਼ ਬਜਾਜ, ਕਰਮਵੀਰ ਸ਼ੈਲੀ, ਨੀਰਜ ਸਹਿਗਲ, ਨਵਦੀਪ ਬਾਵਾ ਅਤੇ ਅਰਜੁਨ ਬਾਵਾ ਹਾਜਰ ਸਨ।

Translate »